Paper ID: ARMN040318
ਨਾਮਧਾਰੀ ਸੰਪਰਦਾ: ਜਨਮ, ਵਿਕਾਸ ਅਤੇ ਵਰਤਮਾਨ
Namdhari Samparda: Janam, Vikas Ate Vartmaan
Abstract (ਸਾਰ):
ਨਾਮਧਾਰੀ ਸੰਪ੍ਰਦਾ ਸਿੱਖ ਇਤਿਹਾਸ ਦਾ ਇੱਕ ਅਹਿਮ ਅਤੇ ਵਿਲੱਖਣ ਅਧਿਆਇ ਹੈ। ਇਹ ਮਹਿਜ਼ ਇੱਕ ਧਾਰਮਿਕ ਲਹਿਰ ਨਹੀਂ, ਸਗੋਂ ਇਸ ਨੇ ਪੰਜਾਬ ਦੀ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਚੇਤਨਾ ਨੂੰ ਡੂੰਘਾ ਪ੍ਰਭਾਵਿਤ ਕੀਤਾ। ਪੰਜਾਬੀ ਸੱਭਿਆਚਾਰ ਅੰਦਰ ਇਸ ਲਹਿਰ ਨੇ ਆਪਣੀ ਨਿਵੇਕਲੀ ਰਹਿਤ-ਮਰਿਆਦਾ, ਅਨੁਸ਼ਾਸਨ ਅਤੇ ਜੀਵਨ-ਦ੍ਰਿਸ਼ਟੀ ਸਦਕਾ ਇੱਕ ਵਿਲੱਖਣ ਪਛਾਣ ਕਾਇਮ ਕੀਤੀ। ਨਾਮਧਾਰੀ ਪਰੰਪਰਾ ਦਾ ਪ੍ਰਮੁੱਖ ਪਹਿਲੂ ਇਸ ਦਾ ਸੰਘਰਸ਼ਸ਼ੀਲ ਸੁਭਾਅ ਰਿਹਾ ਹੈ। ਉਂਨੀਵੀਂ ਸਦੀ ਵਿੱਚ ਬਸਤੀਵਾਦੀ ਅੰਗਰੇਜ਼ੀ ਹਕੂਮਤ ਦੇ ਪੈਰ ਪਸਾਰਨ ਦੌਰਾਨ, ਇਸ ਲਹਿਰ ਨੇ ਆਪਣੀ ਧਾਰਮਿਕ-ਸਮਾਜਿਕ ਚੇਤਨਾ ਨੂੰ ਸਿਆਸੀ ਵਿਰੋਧ ਦਾ ਰੂਪ ਦਿੱਤਾ। ਸਰਕਾਰੀ ਦਮਨ, ਮੁਕੱਦਮਿਆਂ ਅਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ ਇਸ ਦੀ ਸੰਘਰਸ਼-ਚੇਤਨਾ ਨੇ ਇਸ ਦੇ ਇਤਿਹਾਸ ਨੂੰ ਵਿਸ਼ੇਸ਼ ਗੰਭੀਰਤਾ ਪ੍ਰਦਾਨ ਕੀਤੀ। ਇਸ ਲਈ ਨਾਮਧਾਰੀ ਸੰਪ੍ਰਦਾ ਨੂੰ ਸਿਰਫ਼ ਧਾਰਮਿਕ ਦਾਇਰੇ ਵਿੱਚ ਸੀਮਤ ਕਰਕੇ ਨਹੀਂ ਵੇਖਿਆ ਜਾ ਸਕਦਾ; ਇਸ ਵਿੱਚ ਧਰਮ ਦੇ ਨਾਲ-ਨਾਲ ਸੱਭਿਆਚਾਰ, ਸਮਾਜ-ਸੁਧਾਰ, ਸਿੱਖਿਆ, ਸਿਹਤ, ਸੇਵਾ ਅਤੇ ਸੰਘਰਸ਼ ਦੇ ਪੱਖ ਆਪਸ ਵਿੱਚ ਗੁੰਦੇ ਹੋਏ ਹਨ। ਪ੍ਰਸਤੁਤ ਖੋਜ ਪੱਤਰ ਦਾ ਮੁੱਖ ਉਦੇਸ਼ ਨਾਮਧਾਰੀ ਸੰਪ੍ਰਦਾ ਦੀ ਧਾਰਮਿਕ ਵਿਚਾਰਧਾਰਾ, ਰਹਿਤ-ਮਰਿਆਦਾ, ਸੱਭਿਆਚਾਰਕ ਵਿਲੱਖਣਤਾ, ਸਮਾਜਿਕ ਸਰੋਕਾਰਾਂ, ਸਿੱਖਿਆ, ਸਿਹਤ, ਖੇਡਾਂ ਅਤੇ ਬਸਤੀਵਾਦੀ ਸੱਤਾ ਵਿਰੁੱਧ ਇਸ ਦੀ ਸੰਘਰਸ਼ਮਈ ਵਿਰਾਸਤ ਦਾ ਗੰਭੀਰ ਅਧਿਐਨ ਕਰਨਾ ਹੈ।
ਕੀਵਰਡ (Keywords):
ਨਾਮਧਾਰੀ ਸਿਧਾਂਤ, ਸਮੂਹਿਕ ਵਿਆਹ, ਕੂਕਾ, ਮੁਕਤੀ ਦਾਤਾ, ਹੁਕਮਨਾਮੇ, ਸਵਦੇਸ਼ੀ, ਸ਼ਾਸਤਰੀ ਸੰਗੀਤ।