ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal.

ਪੀਅਰ ਰਿਵਿਊ ਨੀਤੀ | Peer Review Policy

ਪੀਅਰ ਰਿਵਿਊ (Peer Review) ਵਿਗਿਆਨਕ ਅਤੇ ਅਕਾਦਮਿਕ ਪ੍ਰਕਾਸ਼ਨ ਪ੍ਰਕਿਰਿਆ ਦਾ ਇੱਕ ਅਟੁੱਟ ਅੰਗ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜਰਨਲ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਖੋਜ-ਪੱਤਰ ਅਕਾਦਮਿਕ ਗੁਣਵੱਤਾ, ਮੌਲਿਕਤਾ, ਖੋਜ-ਵਿਧੀ, ਵਿਸ਼ੇ ਨਾਲ ਸੰਬੰਧਿਤਤਾ ਅਤੇ ਵਿਦਵਤਾਪੂਰਨ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ। 'ਅਰਮਾਨ' ਖੋਜ-ਜਰਨਲ (‘ARMAAN’ Research Journal) ਉੱਚ ਅਕਾਦਮਿਕ ਸ਼ੁੱਧਤਾ, ਮੌਲਿਕਤਾ, ਪਾਰਦਰਸ਼ਤਾ ਅਤੇ ਨੈਤਿਕ ਪ੍ਰਕਾਸ਼ਨ ਮਾਪਦੰਡਾਂ ਦੀ ਪਾਲਣਾ ਕਰਨ ਲਈ ਪੂਰਨ ਵਚਨਬੱਧ ਹੈ।

Peer review is an integral part of the scientific and academic publishing process. Its primary objective is to ensure that research papers published in the journal meet the standards of academic quality, originality, research methodology, subject relevance, and scholarly excellence. 'ARMAAN' Research Journal is fully committed to upholding high academic rigor, originality, transparency, and ethical publishing standards.

ਡਬਲ-ਬਲਾਈਂਡ ਸਮੀਖਿਆ ਪ੍ਰਣਾਲੀ

'ਅਰਮਾਨ' ਖੋਜ ਜਰਨਲ ਡਬਲ-ਬਲਾਈਂਡ ਪੀਅਰ-ਰਿਵਿਊ (Double-Blind Peer Review) ਪ੍ਰਣਾਲੀ ਦੀ ਪਾਲਣਾ ਕਰਦਾ ਹੈ, ਜਿਸ ਵਿੱਚ ਲੇਖਕ ਅਤੇ ਸਮੀਖਿਅਕ ਦੋਹਾਂ ਦੀ ਪਛਾਣ ਇੱਕ-ਦੂਜੇ ਤੋਂ ਗੁਪਤ ਰੱਖੀ ਜਾਂਦੀ ਹੈ।

Double-blind peer-review model where both author and reviewer identities remain mutually anonymous.

ਮੁੱਢਲੀ ਜਾਂਚ ਤੇ ਮੁਲਾਂਕਣ

ਸੰਪਾਦਕੀ ਮੰਡਲ ਵੱਲੋਂ ਮੁੱਢਲੀ ਜਾਂਚ ਉਪਰੰਤ ਯੋਗ ਖੋਜ-ਪੱਤਰ ਘੱਟੋ-ਘੱਟ ਦੋ ਸੁਤੰਤਰ ਵਿਸ਼ਾ-ਮਾਹਿਰਾਂ ਨੂੰ ਮੁਲਾਂਕਣ ਲਈ ਭੇਜੇ ਜਾਂਦੇ ਹਨ।

Following editorial screening, eligible manuscripts are sent to at least two independent expert reviewers.

ਪੀਅਰ ਰਿਵਿਊ ਨੂੰ ਕੇਵਲ ਖੋਜ-ਪੱਤਰ ਸਵੀਕਾਰ ਜਾਂ ਅਸਵੀਕਾਰ ਕਰਨ ਦੀ ਪ੍ਰਕਿਰਿਆ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਹ ਇੱਕ ਰਚਨਾਤਮਕ ਪ੍ਰਕਿਰਿਆ ਹੈ, ਜੋ ਅਕਾਦਮਿਕ ਪ੍ਰਕਾਸ਼ਨ ਦਾ ਮਹੱਤਵਪੂਰਨ ਹਿੱਸਾ ਹੈ। ਸਮੀਖਿਅਕਾਂ (Reviewers) ਦੀਆਂ ਟਿੱਪਣੀਆਂ ਅਤੇ ਸੰਪਾਦਕੀ ਸੁਝਾਅ ਲੇਖਕਾਂ ਨੂੰ ਆਪਣੇ ਖੋਜ-ਪੱਤਰ ਦੇ ਤੱਥਾਂ, ਵਿਧੀ, ਨਤੀਜਿਆਂ, ਭਾਸ਼ਾ, ਸੰਰਚਨਾ, ਵਿਸ਼ਲੇਸ਼ਣ ਅਤੇ ਸਮੁੱਚੀ ਅਕਾਦਮਿਕ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।

  • ਵਧੇਰੇ ਮਜ਼ਬੂਤ (Stronger): ਸਮੀਖਿਅਕ ਖੋਜ-ਪੱਤਰ ਵਿੱਚ ਮੌਜੂਦ ਖਾਮੀਆਂ, ਤਰਕ ਦੀਆਂ ਕਮੀਆਂ, ਅਪਰਿਆਪਤ ਸਬੂਤ ਜਾਂ ਹੋਰ ਵਿਆਖਿਆ ਦੀ ਲੋੜ ਵਾਲੇ ਬਿੰਦੂਆਂ ਵੱਲ ਧਿਆਨ ਦਿਵਾਉਂਦੇ ਹਨ। Reviewers highlight gaps, logical inconsistencies, inadequate evidence, or areas requiring further explanation.
  • ਵਧੇਰੇ ਸਪਸ਼ਟ ਅਤੇ ਪਾਠਯੋਗ (Clearer and Readable): ਜੇਕਰ ਖੋਜ-ਪੱਤਰ ਦੇ ਕਿਸੇ ਹਿੱਸੇ ਦੀ ਭਾਸ਼ਾ, ਵਿਆਖਿਆ ਜਾਂ ਤਰਕ ਸਪਸ਼ਟ ਨਹੀਂ ਹੈ, ਤਾਂ ਸਮੀਖਿਅਕ ਉਸ ਨੂੰ ਹੋਰ ਸਪਸ਼ਟ ਕਰਨ ਲਈ ਸੁਝਾਅ ਦਿੰਦੇ ਹਨ। Reviewers suggest improvements to language, clarity, and presentation where explanations lack precision.
  • ਵਧੇਰੇ ਉਪਯੋਗੀ ਅਤੇ ਮਹੱਤਵਪੂਰਨ (Impactful and Relevant): ਸਮੀਖਿਅਕ ਖੋਜ ਦੀ ਮੌਲਿਕਤਾ, ਅਕਾਦਮਿਕ ਮਹੱਤਤਾ, ਵਿਸ਼ੇ ਨਾਲ ਸੰਬੰਧਿਤਤਾ ਅਤੇ ਸੰਬੰਧਿਤ ਖੇਤਰ ਵਿੱਚ ਇਸ ਦੇ ਯੋਗਦਾਨ ਦਾ ਮੁਲਾਂਕਣ ਕਰਦੇ ਹਨ। Reviewers evaluate originality, academic significance, subject relevance, and contribution to the respective field.

ਜੇਕਰ ਕੋਈ ਖੋਜ-ਪੱਤਰ ਜਰਨਲ ਦੇ ਮੁੱਢਲੇ ਅਕਾਦਮਿਕ, ਤਕਨੀਕੀ, ਨੈਤਿਕ, ਸੰਰਚਨਾਤਮਕ ਜਾਂ ਫਾਰਮੈਟਿੰਗ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ, ਤਾਂ ਉਸ ਨੂੰ ਪੀਅਰ ਰਿਵਿਊ ਲਈ ਭੇਜਣ ਤੋਂ ਪਹਿਲਾਂ ਹੀ ਸੰਪਾਦਕੀ ਪੱਧਰ ’ਤੇ ਅਸਵੀਕਾਰ (Desk Reject) ਕੀਤਾ ਜਾ ਸਕਦਾ ਹੈ।

  • ਖੋਜ-ਪੱਤਰ ਵਿੱਚ ਉਚਿਤ ਅਕਾਦਮਿਕ ਸੰਰਚਨਾ ਦਾ ਅਭਾਵ। Lack of proper academic structure and organization.
  • ਖੋਜ ਸਮੱਸਿਆ, ਖੋਜ-ਵਿਧੀ, ਵਿਸ਼ਲੇਸ਼ਣ ਅਤੇ ਨਿਸ਼ਕਰਸ਼ ਨੂੰ ਸਮਝਣ ਲਈ ਲੋੜੀਂਦੇ ਵੇਰਵਿਆਂ ਦੀ ਘਾਟ। Insufficient details to clearly understand the research problem, methodology, analysis, and conclusions.
  • ਖੋਜ ਵਿੱਚ ਮੌਲਿਕਤਾ ਜਾਂ ਗਿਆਨ ਦੇ ਖੇਤਰ ਵਿੱਚ ਯੋਗਦਾਨ ਦੀ ਘਾਟ। Lack of originality or meaningful scholarly contribution to the field.
  • ਨਵੀਆਂ ਖੋਜ-ਪ੍ਰਾਪਤੀਆਂ ਅਤੇ ਪਹਿਲਾਂ ਤੋਂ ਉਪਲਬਧ ਗਿਆਨ ਵਿਚਕਾਰ ਸਪਸ਼ਟ ਅੰਤਰ ਨਾ ਦਰਸਾਉਣਾ। Failure to clearly distinguish new research findings from existing literature and knowledge.
  • ਅੱਪਡੇਟ ਅਤੇ ਸੰਬੰਧਿਤ ਹਵਾਲਿਆਂ (References) ਦੀ ਘਾਟ। Absence of updated, comprehensive, and relevant academic references.
  • ਸਿਧਾਂਤਾਂ, ਧਾਰਨਾਵਾਂ, ਤਰਕਾਂ ਜਾਂ ਨਿਸ਼ਕਰਸ਼ਾਂ ਦਾ ਉਪਲਬਧ ਅੰਕੜਿਆਂ, ਸਬੂਤਾਂ ਜਾਂ ਸਾਹਿਤ ਦੁਆਰਾ ਯਥੋਚਿਤ ਸਮਰਥਨ ਨਾ ਹੋਣਾ। Theories, claims, or conclusions unsupported by empirical data, literature, or evidence.
  • ਕਮਜ਼ੋਰ ਖੋਜ ਡਿਜ਼ਾਇਨ, ਅਪਰਿਆਪਤ ਵੇਰਵਾ ਜਾਂ ਅਣਉਚਿਤ ਅੰਕੜਾ-ਵਿਸ਼ਲੇਸ਼ਣ। Flawed research methodology, inadequate design details, or inappropriate statistical analysis.
  • ਭਾਸ਼ਾਈ, ਵਿਆਕਰਨਿਕ, ਟਾਈਪਿੰਗ ਜਾਂ ਪ੍ਰਸਤੁਤੀ ਸੰਬੰਧੀ ਗੰਭੀਰ ਗਲਤੀਆਂ। Severe linguistic, grammatical, typographical, or formatting deficiencies.
  • ਜਰਨਲ ਦੀਆਂ ਲੇਖਕ ਹਦਾਇਤਾਂ ਅਤੇ ਫਾਰਮੈਟਿੰਗ ਨਿਯਮਾਂ ਦੀ ਪਾਲਣਾ ਨਾ ਕਰਨਾ। Failure to adhere to the journal’s author guidelines and formatting specifications.
  • ਸਾਹਿਤਕ ਚੋਰੀ (Plagiarism) ਜਾਂ ਹੋਰ ਕਿਸੇ ਅਕਾਦਮਿਕ ਅਨੈਤਿਕਤਾ ਦਾ ਪਾਇਆ ਜਾਣਾ। Presence of plagiarism, text-recycling, or any other unethical publication practices.
  • ਲਾਜ਼ਮੀ ਜਾਣਕਾਰੀ, ਘੋਸ਼ਣਾ, ਹਵਾਲੇ, ਟੇਬਲ, ਅੰਕੜੇ ਜਾਂ ਹੋਰ ਜ਼ਰੂਰੀ ਭਾਗਾਂ ਦਾ ਗੁੰਮ ਹੋਣਾ। Missing mandatory declarations, tables, figures, metadata, or author consent forms.
ਵਿਸ਼ੇਸ਼ ਹਦਾਇਤ | Special Instruction

ਜੇਕਰ ਖੋਜ-ਪੱਤਰ ਦੇ ਨਾਲ ਲੋੜੀਂਦੀ ਜਾਣਕਾਰੀ, ਦਸਤਾਵੇਜ਼, ਘੋਸ਼ਣਾ, ਫਾਰਮੈਟਿੰਗ ਜਾਂ ਹੋਰ ਕੋਈ ਲਾਜ਼ਮੀ ਵੇਰਵਾ ਅਧੂਰਾ ਜਾਂ ਗੈਰ-ਮੌਜੂਦ ਹੋਵੇ, ਤਾਂ ‘ਅਰਮਾਨ’ ਖੋਜ-ਜਰਨਲ ਦੇ ਮੁੱਖ ਸੰਪਾਦਕ ਕੋਲ ਖੋਜ-ਪੱਤਰ ਨੂੰ ਪੀਅਰ ਰਿਵਿਊ ਲਈ ਭੇਜਣ ਤੋਂ ਪਹਿਲਾਂ ਹੀ ਰੱਦ/ਕੈਂਸਲ ਕਰਨ ਦਾ ਪੂਰਨ ਅਧਿਕਾਰ ਹੋਵੇਗਾ।

If required documents, declarations, data, or formatting requirements are incomplete or missing, the Editor-in-Chief of 'ARMAAN' Research Journal reserves the right to decline/reject the manuscript prior to peer review.

ਸੰਪਾਦਕ ਜਾਂ ਪੀਅਰ ਰਿਵਿਊਅਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਦੇ ਆਧਾਰ ’ਤੇ ਲੇਖਕਾਂ ਨੂੰ ਆਪਣੇ ਖੋਜ-ਪੱਤਰ ਵਿੱਚ ਸੋਧ ਕਰਨ ਲਈ ਕਿਹਾ ਜਾ ਸਕਦਾ ਹੈ। ਖੋਜ-ਪੱਤਰ ਵਿੱਚ ਸੋਧ ਕਰਨਾ ਅਕਾਦਮਿਕ ਪ੍ਰਕਾਸ਼ਨ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

  • ਸੰਪਾਦਕ ਅਤੇ ਸਮੀਖਿਅਕਾਂ ਵੱਲੋਂ ਉਠਾਏ ਗਏ ਸਾਰੇ ਮਹੱਤਵਪੂਰਨ ਬਿੰਦੂਆਂ ਦਾ ਯੋਗ ਜਵਾਬ ਦੇਣਾ ਚਾਹੀਦਾ ਹੈ। Address all points raised by the editor and reviewers thoroughly.
  • ਕੀਤੀਆਂ ਗਈਆਂ ਸੋਧਾਂ ਦਾ ਵੇਰਵਾ ਇੱਕ ਵੱਖਰੇ 'Response to Reviewers' ਪੱਤਰ ਵਿੱਚ ਦੇਣਾ ਚਾਹੀਦਾ ਹੈ। Provide a comprehensive point-by-point breakdown in a separate Response to Reviewers letter.
  • ਜਿੱਥੇ ਅਕਾਦਮਿਕ ਤੌਰ ’ਤੇ ਉਚਿਤ ਹੋਵੇ, ਸਮੀਖਿਅਕਾਂ ਵੱਲੋਂ ਸੁਝਾਏ ਗਏ ਵਾਧੂ ਵਿਸ਼ਲੇਸ਼ਣ ਜਾਂ ਜਾਂਚ ਨੂੰ ਕਰਨਾ ਚਾਹੀਦਾ ਹੈ। Perform additional analyses or investigations suggested by reviewers where academically appropriate.
  • ਜੇਕਰ ਕਿਸੇ ਸੁਝਾਅ ਨਾਲ ਸਹਿਮਤੀ ਨਹੀਂ ਹੈ, ਤਾਂ ਸਨਮਾਨਪੂਰਵਕ ਅਤੇ ਤਰਕਸੰਗਤ ਅਕਾਦਮਿਕ ਜਵਾਬ ਦੇਣਾ ਚਾਹੀਦਾ ਹੈ। If disagreeing with a comment, provide a respectful, rational, and evidence-based justification.
  • ਸਮੀਖਿਅਕ ਦੀ ਟਿੱਪਣੀ ਅਤੇ ਲੇਖਕ ਦੇ ਜਵਾਬ ਨੂੰ ਸਪਸ਼ਟ ਤੌਰ ’ਤੇ ਵੱਖਰਾ ਦਰਸਾਉਣਾ ਚਾਹੀਦਾ ਹੈ। Clearly separate reviewer comments from author responses in the response letter.
  • ਮਹੱਤਵਪੂਰਨ ਸੋਧਾਂ ਨੂੰ Microsoft Word Track Changes, Highlight ਜਾਂ ਸੰਪਾਦਕ ਵੱਲੋਂ ਨਿਰਧਾਰਤ ਕਿਸੇ ਹੋਰ ਢੰਗ ਨਾਲ ਸਪਸ਼ਟ ਕਰਨਾ ਚਾਹੀਦਾ ਹੈ। Highlight all substantive text changes using Microsoft Word Track Changes or yellow highlighting.
  • ਸੋਧ ਤੋਂ ਬਾਅਦ ਹਵਾਲਿਆਂ, ਟੇਬਲਾਂ, ਅੰਕੜਿਆਂ, ਚਿੱਤਰਾਂ ਅਤੇ ਹੋਰ ਸੰਬੰਧਿਤ ਭਾਗਾਂ ਨੂੰ ਵੀ ਲੋੜ ਅਨੁਸਾਰ ਅਪਡੇਟ ਕਰਨਾ ਚਾਹੀਦਾ ਹੈ। Update references, tables, figures, and data sets accordingly across the manuscript.
  • ਸੋਧਿਆ ਹੋਇਆ ਖੋਜ-ਪੱਤਰ ਅਤੇ Response Letter ਸੰਪਾਦਕ ਵੱਲੋਂ ਨਿਰਧਾਰਤ ਸਮੇਂ ਦੇ ਅੰਦਰ ਜਮ੍ਹਾਂ ਕਰਵਾਉਣਾ ਚਾਹੀਦਾ ਹੈ। Submit the revised manuscript and Response Letter within the timeline specified by the editor.
  • ਦੁਬਾਰਾ ਭੇਜਣ ਤੋਂ ਪਹਿਲਾਂ ਖੋਜ-ਪੱਤਰ ਦੀ ਭਾਸ਼ਾ, ਵਿਆਕਰਨ ਅਤੇ ਟਾਈਪਿੰਗ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। Thoroughly proofread the revised manuscript for language, grammar, and typography before resubmission.

ਲੇਖਕਾਂ ਨੂੰ ਸਮੀਖਿਅਕਾਂ ਦੀਆਂ ਟਿੱਪਣੀਆਂ ਦਾ ਜਵਾਬ ਨਿਮਰਤਾ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਅਕਾਦਮਿਕ ਤਰਕ ਨਾਲ ਦੇਣਾ ਚਾਹੀਦਾ ਹੈ। ਕਿਸੇ ਟਿੱਪਣੀ ਨਾਲ ਅਸਹਿਮਤੀ ਹੋਣ ਦੀ ਸਥਿਤੀ ਵਿੱਚ ਵੀ ਜਵਾਬ ਸ਼ਾਲੀਨ ਅਤੇ ਸਬੂਤ-ਆਧਾਰਿਤ ਹੋਣਾ ਚਾਹੀਦਾ ਹੈ। ਲੇਖਕਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਮੀਖਿਅਕ ਆਮ ਤੌਰ ’ਤੇ ਆਪਣੇ ਖੇਤਰ ਦੇ ਵਿਸ਼ੇਸ਼ਗਿਆਨ ਹੁੰਦੇ ਹਨ। ਜੇਕਰ ਸਮੀਖਿਅਕ ਖੋਜ-ਪੱਤਰ ਦੇ ਕਿਸੇ ਹਿੱਸੇ ਨੂੰ ਸਹੀ ਤਰ੍ਹਾਂ ਨਹੀਂ ਸਮਝ ਸਕਿਆ, ਤਾਂ ਲੇਖਕ ਨੂੰ ਪਹਿਲਾਂ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਉਸ ਹਿੱਸੇ ਨੂੰ ਹੋਰ ਸਪਸ਼ਟ ਅਤੇ ਵਿਸਤ੍ਰਿਤ ਕਰਨ ਦੀ ਲੋੜ ਹੈ। ਇਸ ਦਾ ਮੁੱਖ ਉਦੇਸ਼ ਇਹ ਦਰਸਾਉਣਾ ਹੈ ਕਿ ਲੇਖਕ ਨੇ ਸਮੀਖਿਅਕ ਦੀ ਹਰੇਕ ਟਿੱਪਣੀ ਨੂੰ ਗੰਭੀਰਤਾ ਨਾਲ ਵਿਚਾਰਿਆ ਹੈ ਅਤੇ ਜਿੱਥੇ ਲੋੜੀਂਦਾ ਸੀ, ਉੱਥੇ ਖੋਜ-ਪੱਤਰ ਵਿੱਚ ਉਚਿਤ ਸੋਧ ਕੀਤੀ ਹੈ।

Authors should respond to reviewer comments with professionalism, scientific objectivity, and academic rigor. Even in the case of disagreement, responses must remain polite and evidence-based. Reviewers are subject-matter experts. If a reviewer has misunderstood a point, authors should consider whether the explanation in the manuscript itself needs greater clarity and detail. The objective of the response letter is to demonstrate that each suggestion has been carefully evaluated and appropriately addressed in the revised text.

  • ਸਾਹਿਤਕ ਚੋਰੀ (Plagiarism): ਲੇਖਕ ਆਪਣਾ ਖੋਜ-ਪੱਤਰ/ਪੇਪਰ ਸਬਮਿਟ ਕਰਨ ਤੋਂ ਪਹਿਲਾਂ ਸਾਹਿਤਕ ਚੋਰੀ (Plagiarism) ਦੀ ਜਾਂਚ ਕਰਵਾਉਣੀ ਲਾਜ਼ਮੀ ਹੈ। ਖੋਜ-ਪੱਤਰ ਦੀ Similarity/Plagiarism ਦਰ 10 ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ। ਲੋੜ ਪੈਣ ’ਤੇ ਲੇਖਕ ਨੂੰ Plagiarism/Similarity Report ਵੀ ਜਮ੍ਹਾਂ ਕਰਵਾਉਣੀ ਹੋਵੇਗੀ। Plagiarism Policy: Authors must screen manuscripts prior to submission. Similarity index must be below 10%. Similarity reports may be requested.
  • ਟਾਈਪਿੰਗ ਅਤੇ ਫੌਂਟ: ਖੋਜ-ਪੱਤਰ/ਪੇਪਰ ਮਾਇਕ੍ਰੋਸੋਫਟ ਵਰਡ ਫ਼ਾਈਲ ਵਿੱਚ ਤਿਆਰ ਕੀਤਾ ਹੋਣਾ ਚਾਹੀਦਾ ਹੈ। ਅੰਗਰੇਜ਼ੀ ਭਾਸ਼ਾ ਲਈ Times New Roman ਅਤੇ ਪੰਜਾਬੀ ਭਾਸ਼ਾ ਲਈ Raavi Unicode Font ਦੀ ਵਰਤੋਂ ਕੀਤੀ ਜਾਵੇ। Formatting & Fonts: Prepare manuscripts in MS Word (.docx). Use Times New Roman for English and Raavi (Unicode) for Punjabi.
  • ਭਾਸ਼ਾਈ ਅਤੇ ਟਾਈਪਿੰਗ ਜਾਂਚ: ਖੋਜ-ਪੱਤਰ ਭੇਜਣ ਤੋਂ ਪਹਿਲਾਂ ਉਸ ਵਿੱਚ ਮੌਜੂਦ ਟਾਈਪਿੰਗ, ਸ਼ਬਦ-ਜੋੜ, ਵਿਆਕਰਨ ਅਤੇ ਭਾਸ਼ਾਈ ਗਲਤੀਆਂ ਦੀ ਧਿਆਨਪੂਰਵਕ ਜਾਂਚ ਕਰਨੀ ਲਾਜ਼ਮੀ ਹੈ। ਪੰਜਾਬੀ ਪਾਠ ਦੀ ਜਾਂਚ ਲਈ, ਜਿੱਥੇ ਲਾਗੂ ਹੋਵੇ, ਅੱਖਰ (Akhar) Software ਦੀ ਵਰਤੋਂ ਕੀਤੀ ਜਾਵੇ। ਯਥੋਚਿਤ ਭਾਸ਼ਾਈ ਜਾਂਚ ਤੋਂ ਬਿਨਾਂ ਭੇਜੇ ਗਏ ਖੋਜ-ਪੱਤਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ ਜਾ ਸਕਦਾ ਹੈ। Proofreading & Language Quality: Ensure rigorous proofreading for typos and grammar. Akhar software should be used for Punjabi text where applicable.
  • ਸ਼ਬਦ-ਸੀਮਾ: ਖੋਜ-ਪੱਤਰ ਘੱਟੋ-ਘੱਟ 2500 ਸ਼ਬਦਾਂ ਦਾ ਹੋਣਾ ਲਾਜ਼ਮੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਸ਼ਬਦ-ਸੀਮਾ ਆਮ ਤੌਰ ’ਤੇ 8000 ਸ਼ਬਦਾਂ ਤੱਕ ਹੋ ਸਕਦੀ ਹੈ। ਇਸ ਵਿੱਚ ਖੋਜ-ਪੱਤਰ ਨਾਲ ਸੰਬੰਧਿਤ ਟੇਬਲਾਂ, ਅੰਕੜੇ, ਹਵਾਲੇ ਅਤੇ ਹੋਰ ਖੋਜ-ਸੰਬੰਧੀ ਸਮੱਗਰੀ ਜਰਨਲ ਦੀਆਂ ਹਦਾਇਤਾਂ ਅਨੁਸਾਰ ਸ਼ਾਮਲ ਕੀਤੀ ਜਾਵੇ। Word Count: Minimum 2,500 words and generally up to a maximum of 8,000 words (including tables, figures, and references).
  • ਅਰਮਾਨ ਦੀਆਂ ਹਦਾਇਤਾਂ ਅਨੁਸਾਰ ਤਿਆਰੀ: ਖੋਜ-ਪੱਤਰ/ਪੇਪਰ 'ਅਰਮਾਨ' ਖੋਜ ਜਰਨਲ ਦੀਆਂ ਨਿਰਧਾਰਤ ਲੇਖਕ ਹਦਾਇਤਾਂ ਅਤੇ ਖੋਜ ਪੇਪਰ ਨਿਰਧਾਰਿਤ ਖਰੜੇ ਅਨੁਸਾਰ ਹੀ ਤਿਆਰ ਕੀਤਾ ਹੋਣਾ ਚਾਹੀਦਾ ਹੈ। Template Compliance: Manuscripts must strictly adhere to the ARMAAN Research Journal Author Guidelines, Template and Formatting Rules.
  • ਲੇਖਕ ਖੋਜ-ਪੱਤਰ ਸਬਮਿਟ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਸਾਰੀਆਂ ਲਾਜ਼ਮੀ ਜਾਣਕਾਰੀਆਂ, ਦਸਤਾਵੇਜ਼, ਘੋਸ਼ਣਾਵਾਂ, ਹਵਾਲੇ, ਫਾਰਮੈਟਿੰਗ ਅਤੇ ਹੋਰ ਜ਼ਰੂਰੀ ਸਮੱਗਰੀ ਪੂਰੀ ਤਰ੍ਹਾਂ ਸ਼ਾਮਲ ਕੀਤੀ ਗਈ ਹੈ। Authors must ensure that all mandatory information, supplementary files, declarations, citations, and formatting standards are fulfilled prior to submission.
  • ਜੇਕਰ ਕੋਈ ਵੀ ਲਾਜ਼ਮੀ ਜਾਣਕਾਰੀ ਜਾਂ ਦਸਤਾਵੇਜ਼ ਅਧੂਰਾ, ਗੈਰ-ਮੌਜੂਦ ਜਾਂ ਜਰਨਲ ਦੀਆਂ ਹਦਾਇਤਾਂ ਦੇ ਅਨੁਕੂਲ ਨਾ ਹੋਵੇ, ਤਾਂ 'ਅਰਮਾਨ' ਜਰਨਲ ਖੋਜ-ਪੱਤਰ ਨੂੰ ਰੱਦ/ਕੈਂਸਲ ਕਰਨ ਜਾਂ ਪੀਅਰ ਰਿਵਿਊ ਲਈ ਨਾ ਭੇਜਣ ਦਾ ਪੂਰਾ ਅਧਿਕਾਰ ਰੱਖਦਾ ਹੈ। ARMAAN Research Journal reserves the right to reject or withhold any submission from peer review if mandatory information or documentation is missing or non-compliant.
  • ਖੋਜ-ਪੱਤਰ ਜਮ੍ਹਾਂ ਕਰਵਾਉਣਾ ਪ੍ਰਕਾਸ਼ਨ ਦੀ ਗਾਰੰਟੀ ਨਹੀਂ ਹੈ। ਖੋਜ-ਪੱਤਰ ਦੀ ਸਵੀਕ੍ਰਿਤੀ ਸੰਪਾਦਕੀ ਮੁਲਾਂਕਣ, ਪੀਅਰ ਰਿਵਿਊ, ਮੌਲਿਕਤਾ, ਅਕਾਦਮਿਕ ਗੁਣਵੱਤਾ, ਖੋਜ ਨੈਤਿਕਤਾ ਅਤੇ ਸੰਪਾਦਕੀ ਬોર્ਡ ਦੇ ਅੰਤਿਮ ਫੈਸਲੇ ’ਤੇ ਨਿਰਭਰ ਕਰੇਗੀ। Manuscript submission does not guarantee acceptance or publication. Final acceptance is contingent upon editorial evaluation, double-blind peer review, originality, academic rigor, research ethics, and the final decision of the Editorial Board.