ਪ੍ਰਕਾਸ਼ਕ ਬਾਰੇ | About the Publisher
ਗੁਰੂ ਹਰਗੋਬਿੰਦ ਸਾਹਿਬ ਕਾਲਜ, ਸੀ.ਸੀ. ਹੈੱਡ ਉੱਚ-ਗੁਣਵੱਤਾ ਵਾਲੀ ਉੱਚ ਸਿੱਖਿਆ, ਅਕਾਦਮਿਕ ਅਨੁਸ਼ਾਸਨ ਅਤੇ ਸਮਾਜਿਕ ਸਸ਼ਕਤੀਕਰਨ ਲਈ ਵਚਨਬੱਧ ਇੱਕ ਪ੍ਰਮੁੱਖ ਸਿੱਖਿਆ ਸੰਸਥਾ ਹੈ। ਰਾਜਸਥਾਨ ਸਰਕਾਰ ਤੋਂ ਸਥਾਈ ਮਾਨਤਾ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ (MGSU), ਬੀਕਾਨੇਰ ਤੋਂ ਐਫ਼ੀਲੀਏਟੇਡ ਇਸ ਕਾਲਜ ਵਿੱਚ ਵੱਖ-ਵੱਖ ਅਕਾਦਮਿਕ ਪ੍ਰੋਗਰਾਮ ਚਲਾਏ ਜਾਂਦੇ ਹਨ।
ਸਥਾਪਨਾ ਅਤੇ ਵਿਕਾਸ
ਸਾਲ 2008 ਵਿੱਚ ਡਾ. ਸੰਦੀਪ ਸਿੰਘ ਮੁੰਡੇ ਅਤੇ ਡਾ. ਲਖਵਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਗੁਰੂ ਹਰਗੋਬਿੰਦ ਸਾਹਿਬ ਸਿੱਖਿਆ ਪ੍ਰਬੰਧਕ ਸਮਿਤੀ ਵੱਲੋਂ ਸੀ.ਸੀ. ਹੈੱਡ (ਪਦਮਪੁਰ, ਸ੍ਰੀ ਗੰਗਾਨਗਰ) ਵਿਖੇ ਗੁਰੂ ਹਰਗੋਬਿੰਦ ਸਾਹਿਬ ਕਾਲਜ ਦੀ ਸਥਾਪਨਾ ਕੀਤੀ ਗਈ। ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ ਉੱਚ ਸਿੱਖਿਆ ਦੇ ਵਿਸਥਾਰ ਪ੍ਰਤੀ ਵਚਨਬੱਧਤਾ ਨਾਲ ਸੰਸਥਾ ਨੇ 2008–09 ਦੇ ਅਕਾਦਮਿਕ ਸੈਸ਼ਨ ਤੋਂ ਬੈਚਲਰ ਆਫ਼ ਆਰਟਸ (B.A.) ਡਿਗਰੀ ਪ੍ਰੋਗਰਾਮਾਂ ਨਾਲ ਆਪਣੀ ਅਕਾਦਮਿਕ ਯਾਤਰਾ ਦੀ ਸ਼ੁਰੂਆਤ ਕੀਤੀ।
ਕਾਲਜ ਦੇ ਮਜ਼ਬੂਤ ਬੁਨਿਆਦੀ ਢਾਂਚੇ, ਅਕਾਦਮਿਕ ਮਿਆਰ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਧਿਆਨ ਵਿੱਚ ਰੱਖਦਿਆਂ, ਯੂਨੀਵਰਸਿਟੀ ਵੱਲੋਂ ਸਾਲ 2013 ਵਿੱਚ ਸੰਸਥਾ ਨੂੰ ਅਧਿਕਾਰਤ ਯੂਨੀਵਰਸਿਟੀ ਪ੍ਰੀਖਿਆ ਕੇਂਦਰ ਵਜੋਂ ਮਾਨਤਾ ਦਿੱਤੀ ਗਈ। ਇਸ ਨਾਲ ਸਥਾਨਕ ਵਿਦਿਆਰਥੀਆਂ ਨੂੰ ਆਪਣੇ ਹੀ ਖੇਤਰ ਵਿੱਚ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦੇਣ ਦੀ ਸੁਵਿਧਾ ਪ੍ਰਾਪਤ ਹੋਈ। ਖੇਤਰੀ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ, ਕਾਲਜ ਨੂੰ 2016–17 ਦੇ ਅਕਾਦਮਿਕ ਸੈਸ਼ਨ ਵਿੱਚ ਪੋਸਟ-ਗ੍ਰੈਜੂਏਟ ਸੰਸਥਾ ਵਜੋਂ ਅਪਗ੍ਰੇਡ ਕੀਤਾ ਗਿਆ ਅਤੇ ਭੂਗੋਲ, ਰਾਜਨੀਤੀ ਵਿਗਿਆਨ ਅਤੇ ਪੰਜਾਬੀ ਵਿੱਚ ਮਾਸਟਰ ਆਫ਼ ਆਰਟਸ (M.A.) ਦੀਆਂ ਕਲਾਸਾਂ ਸ਼ੁਰੂ ਹੋਈਆਂ।
ਸਾਲ 2023 ਦਾ ਸਾਲ ਸੰਸਥਾ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਇਆ, ਜਦੋਂ ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਿੰਘ ਮੁੰਡੇ ਨੂੰ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ (MGSU), ਬੀਕਾਨੇਰ ਨੇ ਪੰਜਾਬੀ ਵਿਸ਼ੇ ਵਿੱਚ ਪੀਐਚ.ਡੀ. ਦੇ ਖੋਜ ਨਿਗਰਾਨ (Research Guide) ਵਜੋਂ ਨਿਯੁਕਤ ਕੀਤਾ। । ਇਸ ਉਪਲਬਧੀ ਨਾਲ ਇਸ ਕਾਲਜ ਰਾਹੀਂ ਰਾਜਸਥਾਨ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਡਾਕਟਰੇਟ ਪੱਧਰੀ ਖੋਜ ਦੀ ਰਸਮੀ ਸ਼ੁਰੂਆਤ ਹੋਈ। ਇਸੇ ਸਾਲ ਸੰਸਥਾ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਪੀਅਰ-ਰਿਵਿਊਡ ‘ਅਰਮਾਨ’ ਖੋਜ ਜਰਨਲ ਦਾ ਪ੍ਰਕਾਸ਼ਨ ਵੀ ਸ਼ੁਰੂ ਕੀਤਾ ਗਿਆ, ਜਿਸ ਨਾਲ ਕਾਲਜ ਨੇ ਉੱਚ ਪੱਧਰੀ ਖੋਜ ਅਤੇ ਅਕਾਦਮਿਕ ਉਤਕ੍ਰਿਸ਼ਟਤਾ ਦੇ ਇੱਕ ਉਭਰਦੇ ਕੇਂਦਰ ਵਜੋਂ ਆਪਣੀ ਪਛਾਣ ਹੋਰ ਮਜ਼ਬੂਤ ਕੀਤੀ।
ਸਾਡਾ ਵਿਜ਼ਨ
ਪੇਂਡੂ ਸਿੱਖਿਆ ਦੇ ਖੇਤਰ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਖੋਜ ਦਾ ਇੱਕ ਪ੍ਰਮੁੱਖ ਕੇਂਦਰ ਬਣਨਾ ਸਾਡਾ ਵਿਜ਼ਨ ਹੈ। ਗੁਣਵੱਤਾਪੂਰਨ ਉੱਚ ਸਿੱਖਿਆ ਅਤੇ ਨਵੀਨਤਾ ਰਾਹੀਂ ਸਿੱਖਿਆ ਦੇ ਪਾੜੇ ਨੂੰ ਘਟਾਉਂਦਿਆਂ, ਆਧੁਨਿਕ ਗਿਆਨ ਨੂੰ ਜੀਵਨ-ਕੌਸ਼ਲਾਂ ਨਾਲ ਜੋੜ ਕੇ ਖੇਤਰੀ ਸਿੱਖਿਆਕ ਵਾਤਾਵਰਣ ਨੂੰ ਬੌਧਿਕ ਵਿਕਾਸ, ਖੋਜ ਅਤੇ ਸਰਵਪੱਖੀ ਵਿਕਾਸ ਦੇ ਕੇਂਦਰਾਂ ਵਿੱਚ ਤਬਦੀਲ ਕਰਨਾ ਸਾਡਾ ਉਦੇਸ਼ ਹੈ।
ਅਸੀਂ ਪੇਂਡੂ ਅਤੇ ਖੇਤਰੀ ਨੌਜਵਾਨਾਂ ਨੂੰ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ, ਚੰਗੇ ਆਚਰਣ ਅਤੇ ਵਿਸ਼ਵ ਪੱਧਰੀ ਯੋਗਤਾਵਾਂ ਨਾਲ ਸਸ਼ਕਤ ਕਰਨ ਲਈ ਵਚਨਬੱਧ ਹਾਂ। ਚਰਿੱਤਰ-ਨਿਰਮਾਣ ਆਧਾਰਿਤ ਸਿੱਖਿਆ ਅਤੇ ਭਵਿੱਖਮੁਖੀ ਮਾਰਗਦਰਸ਼ਨ ਰਾਹੀਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਮੁਕਾਬਲੇਯੋਗ ਨਾਗਰਿਕ ਬਣਨ ਲਈ ਤਿਆਰ ਕਰਦੇ ਹਾਂ, ਜੋ ਸਮਾਜ ਅਤੇ ਰਾਸ਼ਟਰ ਦੀ ਸਾਰਥਕ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।।
ਸਾਡਾ ਮਿਸ਼ਨ
- ਗੁਣਵੱਤਾਪੂਰਨ ਸਿੱਖਿਆ: ਪੇਂਡੂ ਅਤੇ ਦੂਰ-ਦਰਾਜ਼ ਖੇਤਰਾਂ ਦੇ ਵਿਦਿਆਰਥੀਆਂ ਨੂੰ ਸੁਗਮ ਅਤੇ ਉੱਚ-ਗੁਣਵੱਤਾ ਵਾਲੀ ਉੱਚ ਸਿੱਖਿਆ ਪ੍ਰਦਾਨ ਕਰਨਾ।।
- ਖੋਜ ਅਤੇ ਨਵੀਨਤਾ: 'ਅਰਮਾਨ' ਵਰਗੇ ਵਿਦਵਤਾਪੂਰਨ ਪ੍ਰਕਾਸ਼ਨਾਂ ਰਾਹੀਂ ਮਜ਼ਬੂਤ ਖੋਜ-ਸੱਭਿਆਚਾਰ ਅਤੇ ਅਕਾਦਮਿਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ।
- ਸਰਵਪੱਖੀ ਵਿਕਾਸ: ਮਜ਼ਬੂਤ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ ਵਿਦਿਆਰਥੀਆਂ ਵਿੱਚ ਬੌਧਿਕ, ਭਾਵਨਾਤਮਕ ਅਤੇ ਅਗਵਾਈ ਕਰਨ ਦੀ ਸਮਰੱਥਾ ਦਾ ਵਿਕਾਸ ਕਰਨਾ।
- ਸਮਾਜਿਕ ਸਸ਼ਕਤੀਕਰਨ: ਸਮੁਦਾਇਕ ਭਾਗੀਦਾਰੀ, ਐਨ.ਐਸ.ਐਸ. ਅਤੇ ਰੋਵਰ/ਰੇਂਜਰ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ, ਹੁਨਰਮੰਦ ਅਤੇ ਸੰਵੇਦਨਸ਼ੀਲ ਨਾਗਰਿਕਾਂ ਬਣਾਉਣਾ।
About Guru Hargobind Sahib College
Guru Hargobind Sahib College, C.C. Head is a premier educational institution committed to quality higher learning, academic discipline, and social empowerment. Holding permanent NOC status from the Government of Rajasthan and permanent affiliation with Maharaja Ganga Singh University (MGSU), Bikaner, our college offers various academic programs.
Establishment and Growth
Founded in 2008 under the visionary leadership of Dr. Sandeep Singh Munday and Dr. Lakhvinder Singh, Guru Hargobind Sahib College was established by the Guru Hargobind Sahib Siksha Prabandhak Samiti at C.C. Head (Padampur, Sri Ganganagar). Driven by a commitment to expand higher education in rural and border areas, the institution began its academic journey in the 2008–09 session offering Bachelor of Arts (B.A.) degree programs.
Recognizing the college's robust infrastructure, academic integrity, and transparent administration, the University officially designated the institution as an Authorized University Examination Centre in 2013, providing local students convenient access to university examinations within their own region. Responding to regional academic demands, the college was upgraded to a Postgraduate Institution in the 2016–17 academic session, introducing M.A. programs in Geography, Political Science, and Punjabi Literature.
The year 2023 marked a historic milestone when Principal Dr. Sandeep Singh Munday was approved as a Ph.D. Research Guide in Punjabi by Maharaja Ganga Singh University (MGSU), Bikaner. This achievement officially launched doctoral research in Punjabi language and literature in Rajasthan through this college. In the same year, the institution start to publish the international peer-reviewed 'ARMAAN' Research Journal, cementing its position as an emerging hub for advanced research and academic excellence.
Our Vision
To be a premier center of academic excellence and research in rural education, dedicated to bridging the educational divide through quality higher learning and innovation. By integrating contemporary knowledge with dynamic life skills, we aim to transform regional learning environments into hubs of intellectual growth, research, and holistic development.
We are committed to empowering rural and regional youth with strong moral values, ethical grounding, and global competence. Through character-building education and forward-looking guidance, we prepare our students to become socially responsible, competitive citizens capable of driving meaningful progress across society and the nation.
Our Mission
- Quality Education: To provide accessible, inclusive, and high-quality Higher education to students in rural, remote, and border areas.
- Research & Innovation: To cultivate a strong culture of research, innovation, scholarly publication, and academic exchange through initiatives such as the ARMAAN Research Journal.
- Holistic Development: To develop students’ intellectual, emotional, leadership, and professional capabilities while nurturing strong ethical and social values.
- Social Empowerment: To develop responsible, skilled, compassionate, and socially conscious citizens through community engagement and initiatives such as NSS and Rover/Ranger programmes.