Paper ID: ARMN040311
ਪੰਜਾਬੀ ਲੋਕ-ਖੇਡਾਂ ਦੀ ਸਮਾਜ-ਸਭਿਆਚਾਰਕ ਪ੍ਰਸੰਗਕਤਾ
Punjabi Lok-Khedan Di Samaj-Sabhiacharak Prasangikta
Abstract (ਸਾਰ):
ਹੱਥਲੇ ਖੋਜ-ਪੱਤਰ ਦਾ ਉਦੇਸ਼ ਪੰਜਾਬੀ ਲੋਕ-ਖੇਡਾਂ ਦੀ ਸਮਾਜ-ਸਭਿਆਚਾਰਕ ਪ੍ਰਸੰਗਕਤਾ ਦਾ ਵਿਸ਼ਲੇਸ਼ਣ ਕਰਨਾ ਹੈ। ਲੋਕ-ਖੇਡਾਂ ਕਿਸੇ ਸਮਾਜ ਲਈ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ, ਸਗੋਂ ਉਹ ਸਮਾਜਕ ਸਾਂਝ, ਸਹਿਯੋਗ, ਅਨੁਸ਼ਾਸਨ, ਸਰੀਰਕ ਤੰਦਰੁਸਤੀ, ਨੈਤਿਕ ਮੁੱਲਾਂ ਅਤੇ ਸਭਿਆਚਾਰਕ ਨਿਰੰਤਰਤਾ ਦੇ ਮਹੱਤਵਪੂਰਨ ਮਾਧਿਅਮ ਵਜੋਂ ਕੰਮ ਕਰਦੀਆਂ ਹਨ। ਪੰਜਾਬੀ ਲੋਕ-ਖੇਡਾਂ ਦਾ ਵਿਕਾਸ ਮਨੁੱਖ ਦੀਆਂ ਮੁੱਢਲੀਆਂ ਜੀਵਨ ਲੋੜਾਂ, ਸਰੀਰਕ ਸਮਰੱਥਾ, ਸੁਰੱਖਿਆ, ਸਮੂਹਕ ਜੀਵਨ ਅਤੇ ਮਨੋਰੰਜਨ ਨਾਲ ਜੁੜਿਆ ਰਿਹਾ ਹੈ। ਕਬੱਡੀ, ਕੁਸ਼ਤੀ, ਰੱਸਾਕਸ਼ੀ ਆਦਿ ਖੇਡਾਂ ਪੰਜਾਬੀ ਲੋਕ-ਜੀਵਨ ਵਿੱਚ ਸਰੀਰਕ ਤਾਕਤ ਅਤੇ ਸਮੂਹਕ ਸਾਂਝ ਦੇ ਪ੍ਰਤੀਕ ਵਜੋਂ ਪ੍ਰਚਲਿਤ ਰਹੀਆਂ ਹਨ। ਇਸ ਪੇਪਰ ਵਿੱਚ ਲੋਕ-ਖੇਡਾਂ ਦੇ ਵੱਖ-ਵੱਖ ਸਮਾਜਕ-ਸਭਿਆਚਾਰਕ ਸਰੋਕਾਰਾਂ ਜਿਵੇਂ:- ਸਮਾਜਕ ਏਕਤਾ, ਪੇਂਡੂ ਜੀਵਨ, ਮੇਲਿਆਂ-ਤਿਉਹਾਰਾਂ, ਲਿੰਗਕ ਸੰਦਰਭਾਂ, ਭਾਸ਼ਾ, ਅਖਾਣਾ-ਮੁਹਾਵਰਿਆਂ, ਸਭਿਆਚਾਰਕ ਵਿਰਾਸਤ ਅਤੇ ਵਿਦੇਸ਼ੀ ਪੰਜਾਬੀ ਭਾਈਚਾਰੇ ਦੇ ਆਪਸੀ ਸੰਬੰਧਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਦੀ ਖੇਡਾਂ ਵਿੱਚ ਵਧ ਰਹੀ ਭਾਗੀਦਾਰੀ ਨੂੰ ਸਮਾਜਕ ਬਦਲਾਅ ਦੇ ਸੰਕੇਤ ਵਜੋਂ ਵਿਚਾਰਿਆ ਗਿਆ ਹੈ। ਇਸ ਦੇ ਨਾਲ ਹੀ ਆਧੁਨਿਕ ਤਕਨਾਲੋਜੀ ਅਤੇ ਡਿਜ਼ੀਟਲ ਗੇਮਿੰਗ ਦੇ ਪ੍ਰਭਾਵ ਨੂੰ ਸੰਤੁਲਿਤ ਦ੍ਰਿਸ਼ਟੀਕੋਣ ਨਾਲ ਸਮਝਣ ਦਾ ਯਤਨ ਕੀਤਾ ਗਿਆ ਹੈ। ਅਧਿਐਨ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਲੋਕ-ਖੇਡਾਂ ਪੰਜਾਬੀ ਸਭਿਆਚਾਰਕ ਪਛਾਣ ਅਤੇ ਸਮਾਜਕ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਦੇ ਸੰਚਾਰ ਦਾ ਪ੍ਰਭਾਵਸ਼ਾਲੀ ਸਾਧਨ ਹਨ। ਇਸ ਲਈ ਲੋਕ-ਖੇਡਾਂ ਦੀ ਸੰਭਾਲ ਲਈ ਸਿੱਖਿਆ ਸੰਸਥਾਵਾਂ, ਭਾਈਚਾਰਕ ਸੰਗਠਨਾਂ, ਖੇਡ ਮੇਲਿਆਂ ਅਤੇ ਡਿਜ਼ੀਟਲ ਮਾਧਿਅਮਾਂ ਨੂੰ ਆਪਸੀ ਤਾਲਮੇਲ ਨਾਲ ਵਰਤਣ ਦੀ ਲੋੜ ਹੈ।
ਕੀਵਰਡ (Keywords):
ਲੋਕ-ਖੇਡਾਂ, ਪੰਜਾਬੀ ਲੋਕ-ਖੇਡਾਂ, ਸਮਾਜ-ਸਭਿਆਚਾਰ, ਸਭਿਆਚਾਰਕ ਵਿਰਾਸਤ, ਸਮਾਜਕ ਏਕਤਾ।