Paper ID: ARMN040308
ਅਜਾਇਬ ਕਮਲ ਦੇ ਕਾਵਿ-ਨਾਟਕਾਂ ਵਿੱਚ ਨਾਰੀ ਪਾਤਰਾਂ ਦੀ ਮਾਨਸਿਕਤਾ ਦਾ ਵਿਸ਼ਲੇਸ਼ਣ (ਮਹਾਂ-ਨਾਟ ਦੁੱਕੜੀ “ਬਘਿਆੜ ਐਨਕਾਂ ਅਤੇ ਦਸਤਾਨਿਆਂ ਵਰਗੇ ਹੱਥ” ਦੇ ਸੰਦਰਭ ਵਿੱਚ)
Ajaib Kamal De Kav-Natkan Vich Nari Patran Di Mansikta Da Vishleshan (Mahan Nat-Dukri 'Baghaiar Ainka Ate Dastania Varge Hath De Sandarbh vich)
Abstract (ਸਾਰ):
ਹੱਥਲੇ ਅਧਿਐਨ ਦਾ ਕੇਂਦਰੀ ਧੁਰਾ 'ਘਰ 'ਚ ਬਘਿਆੜ' ਅਤੇ 'ਦਸਤਾਨਿਆਂ ਵਰਗੇ ਹੱਥ' ਨਾਟਕਾਂ ਦੇ ਨਾਰੀ ਪਾਤਰਾਂ ਦੇ ਅੰਦਰੂਨੀ ਮਨੋਵਿਗਿਆਨਕ ਸੰਘਰਸ਼ਾਂ ਦਾ ਵਿਸ਼ਲੇਸ਼ਣ ਕਰਨਾ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਟਰਾਮਾਂ, ਦਮਨ ਅਤੇ ਪਿੱਤਰ ਸੱਤਾ ਦੇ ਪ੍ਰਭਾਵ ਨਾਰੀ ਮਨੋਵ੍ਰਿਤੀ ਨੂੰ ਕਿਵੇਂ ਆਕਾਰ ਦਿੰਦੇ ਹਨ। "ਬਘਿਆੜ" ਵਰਗੇ ਪ੍ਰਤੀਕ ਹਿੰਸਾ, ਡਰ ਅਤੇ ਅਸੁਰੱਖਿਆ ਦੇ ਅਚੇਤਨ ਅਨੁਭਵਾਂ ਨੂੰ ਉਜਾਗਰ ਕਰਦੇ ਹਨ। ਸਵਰਨਾ, ਮੀਰਾ ਅਤੇ ਨੀਰਾ ਵਰਗੇ ਨਾਰੀ ਪਾਤਰ ਆਧੁਨਿਕਤਾ ਅਤੇ ਪਰੰਪਰਾ ਵਿਚਾਲੇ ਮਨੋਵਿਗਿਆਨਕ ਦਵੰਦ ਨੂੰ ਦਰਸਾਉਂਦੇ ਹਨ। ਇਹ ਨਾਟਕ ਪਿਆਰ, ਸੰਬੰਧਾਂ ਅਤੇ ਨੈਤਿਕ ਮੁੱਲਾਂ ਦੀ ਬਦਲਦੀ ਧਾਰਨਾ ਨੂੰ ਵੀ ਉਜਾਗਰ ਕਰਦੇ ਹਨ। ਜਿੱਥੇ ਇੱਕ ਪਾਸੇ ਵਿਅਕਤੀਗਤ ਆਜ਼ਾਦੀ ਅਤੇ ਭੋਗਵਾਦੀ ਰੁਝਾਨ ਹਨ, ਤਾਂ ਦੂਜੇ ਪਾਸੇ ਸਮਾਜਿਕ ਮਰਿਆਦਾਵਾਂ ਅਤੇ ਨੈਤਿਕ ਬੰਧਨ ਹਨ। ਇਨ੍ਹਾਂ ਹਾਲਾਤਾਂ ਨੇ ਔਰਤ ਦੀ ਸੋਚ ਨੂੰ ਬਦਲ ਦਿੱਤਾ, ਜਿਸ ਕਾਰਨ ਉਸ ਦੇ ਜੀਵਨ ਦੇ ਮੁੱਲ ਵੀ ਬਦਲ ਗਏ। ਸੱਚੇ ਪਿਆਰ ਦੀ ਥਾਂ ਹੌਲੀ-ਹੌਲੀ ਸਰੀਰਕ ਸੰਤੁਸ਼ਟੀ ਨੇ ਲੈ ਲਈ, ਜੋ ਉਸ ਦੇ ਅੰਦਰਲੇ ਖ਼ਾਲੀਪਣ ਨੂੰ ਦਰਸਾਉਂਦੀ ਹੈ। ਇਹ ਪਰਿਵਰਤਨ ਸਮਾਜਕ ਦਬਾਅ ਅਤੇ ਆਧੁਨਿਕ ਪ੍ਰਭਾਵਾਂ ਦੇ ਕਾਰਨ ਨਾਰੀ ਮਨ ਦੀ ਜਟਿਲਤਾ ਨੂੰ ਉਜਾਗਰ ਕਰਦਾ ਹੈ ਅਤੇ ਇਹ ਟਕਰਾਅ ਉਨ੍ਹਾਂ ਦੀ ਮਨੋਸਥਿਤੀ ਵਿੱਚ ਅਸਥਿਰਤਾ ਅਤੇ ਸੰਘਰਸ਼ ਨੂੰ ਜਨਮ ਦਿੰਦਾ ਹੈ। ਸਮੁੱਚੇ ਤੌਰ 'ਤੇ, ਅਜਾਇਬ ਕਮਲ ਦੇ ਕਾਵਿ-ਨਾਟਕ ਨਾਰੀ ਅਸਤਿਤਵ ਦੇ ਅੰਦਰੂਨੀ ਸੰਘਰਸ਼ਾਂ ਨੂੰ ਗਹਿਰਾਈ ਨਾਲ ਹੀ ਨਹੀਂ ਪ੍ਰਗਟ ਕਰਦੇ ਹਨ, ਬਲਕਿ ਮਰਦ ਦੀ ਸਮਾਜਿਕ ਭੂਮਿਕਾ ਪ੍ਰਤੀ ਕਈ ਸਵਾਲ ਵੀ ਪੈਦਾ ਕਰਦੇ ਹਨ।
ਕੀਵਰਡ (Keywords):
ਮਾਨਸਿਕਤਾ, ਅਚੇਤਨ ਮਨ, ਦਮਨ, ਮੌਤ-ਪ੍ਰਵਿਰਤੀ, ਟ੍ਰਾਮਾ ਬਾਂਡਿੰਗ, ਪਿੱਤਰ ਸੱਤਾ, ਲਿੰਗ ਹਿੰਸਾ, ਪ੍ਰਤੀਕਵਾਦ, ਤਾਰਕਾ ਯੁੱਧ।