ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040303

ਸੂਫ਼ੀ ਵਿਚਾਰਧਾਰਾ: ਪਿਆਰ ਅਤੇ ਸ਼ਾਂਤੀ ਦਾ ਵਿਸ਼ਵ ਸੁਨੇਹਾ

Sufi Vichardhara: Pyar Ate Shanti Da Vishav Suneha

ਡਾ. ਅਨੁਰਾਧਾ (Dr. Anuradha)
ਅਸਿਸਟੈਂਟ ਪ੍ਰੋਫੈਸਰ (Assistant Professor)
ਗੌਰਮਿੰਟ ਕਾਲਜ ਫੋਰ ਵੁਮੈਨ, ਗਾਂਧੀ ਨਗਰ, ਜੰਮੂ (ਜੰਮੂ & ਕਸ਼ਮੀਰ)-180004
ORCID: 0009-0000-5547-6135

Abstract (ਸਾਰ):

ਭਾਰਤੀ ਸਮਾਜ ਵਿਚ ਸੱਭਿਆਚਾਰਕ ਪੁਨਰ ਜਾਗਰਨ ਦਾ ਦੌਰ ਸੂਫ਼ੀਆਂ ਦੀ ਆਮਦ ਨਾਲ ਸ਼ੁਰੂ ਹੁੰਦਾ ਹੈ। ਸੂਫ਼ੀ ਵਿਚਾਰਧਾਰਾ ਨਾਲ ਜੁੜੀ ਸਮੁੱਚੀ ਕਾਵਿ-ਰਚਨਾ ਮਨੁੱਖੀ ਜੀਵਨ ਨਾਲ ਸੰਬੰਧਤ ਅਤੇ ਇਸ ਨੂੰ ਸੇਧ ਦੇਣ ਵਾਲੇ ਕੁਝ ਅਜਿਹੇ ਬੁਨਿਆਦੀ ਮਸਲਿਆਂ ਨਾਲ ਸਰੋਕਾਰ ਰੱਖਦੀ ਹੈ, ਜਿਹੜੇ ਅੱਜ ਦੇ ਯੁੱਗ ਵਿਚ ਵੀ ਪੁਰਾਤਨ ਜਾਂ ਅਪ੍ਰਾਸੰਗਿਕ ਨਹੀਂ ਲੱਗਦੇ। ਸੂਫ਼ੀ ਸਾਧਕਾਂ ਨੇ ਮਨੁੱਖ ਦੁਆਰਾ ਸਥਾਪਿਤ ਕੀਤੀ ਗਈ ਧਰਮ ਅਤੇ ਵਰਣ ਆਧਾਰਿਤ ਪਛਾਣ ’ਤੇ ਚੋਟ ਮਾਰੀ ਤੇ ਬਾਹਰਮੁਖੀ ਕਰਮਕਾਂਡਾਂ ਦੀ ਆਲੋਚਨਾ ਕੀਤੀ ਹੈ। ਸੂਫ਼ੀ ਸਿੱਖਿਆ ਧਿਆਨ, ਸਿਮਰਨ ਅਤੇ ਖੁਦ ਨਾਲ ਸਾਂਝ ਪਾਉਣ ਦੀ ਗੱਲ ਕਰਦੀ ਹੋਈ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਦਾ ਸਫ਼ਰ ਤੈਅ ਕਰਵਾਉਂਦੀ ਹੈ। ਅਜੋਕੇ ਸਮਾਜ ਵਿਚ ਜਿੱਥੇ ਪਰਸਪਰ ਵੈਰ-ਵਿਰੋਧ, ਨਫ਼ਰਤ ਅਤੇ ਹਿੰਸਾ ਦਾ ਬੋਲਬਾਲਾ ਹੈ, ਉੱਥੇ ਸੂਫ਼ੀ ਵਿਚਾਰਧਾਰਾ ਦਾ ਨੈਤਿਕ ਆਦਰਸ਼ ਹੋਰ ਵੀ ਪ੍ਰਾਸੰਗਿਕ ਹੋ ਜਾਂਦਾ ਹੈ। ਸੂਫ਼ੀਆਂ ਦੀ ਧਾਰਮਿਕ ਸੁਹਿਰਦਤਾ ਵਾਲੀ ਉਦਾਰਵਾਦੀ ਨੀਤੀ ਨਸਲੀ ਭੇਦਭਾਵ ਅਤੇ ਫਿਰਕੂ ਹਿੰਸਾ ਨੂੰ ਰੱਦ ਕਰਦੀ ਹੈ। ਆਚਰਣਿਕ ਉੱਚਤਾ ਤੇ ਭਰਾਤਰੀ ਸੰਬੰਧਾਂ ਦੀ ਸਥਾਪਨਾ ਹੀ ਸੂਫ਼ੀਆਂ ਦਾ ਮੁੱਖ ਉਦੇਸ਼ ਹੈ। ਅੱਜ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਬੇਮਿਸਾਲ ਤਰੱਕੀ ਕਰ ਰਿਹਾ ਹੈ, ਪਰ ਇਸ ਦੇ ਨਾਲ ਹੀ ਮਾਨਸਿਕ ਤਣਾਅ, ਇਕੱਲਾਪਣ, ਅਸਹਿਣਸ਼ੀਲਤਾ ਅਤੇ ਆਪਸੀ ਦੂਰੀ ਵੀ ਵੱਧ ਰਹੀ ਹੈ। ਮਨੁੱਖ ਬਾਹਰੀ ਸੁੱਖ-ਸਹੂਲਤਾਂ ਇਕੱਠੀਆਂ ਕਰਨ ਵਿਚ ਤਾਂ ਸਫਲ ਹੋ ਗਿਆ ਹੈ, ਪਰ ਅੰਦਰੂਨੀ ਸ਼ਾਂਤੀ ਦੀ ਭਾਲ ਅਜੇ ਵੀ ਜਾਰੀ ਹੈ। ਸੂਫ਼ੀ ਵਿਚਾਰਧਾਰਾ ਇਸ ਸਥਿਤੀ ਵਿਚ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ, ਆਪਣੀਆਂ ਕਮਜ਼ੋਰੀਆਂ ਨੂੰ ਪਛਾਣਨ ਅਤੇ ਮਨ ਦੀ ਸ਼ੁੱਧਤਾ ਵੱਲ ਵਧਣ ਦਾ ਸੰਦੇਸ਼ ਦਿੰਦੀ ਹੈ।
ਕੀਵਰਡ (Keywords):
ਧਾਰਮਿਕ ਸੁਹਿਰਦਤਾ, ਪ੍ਰਾਸੰਗਿਕਤਾ, ਆਚਰਣਿਕ ਉੱਚਤਾ, ਤਿਆਗ, ਆਰਥਿਕ ਕਾਣੀ-ਵੰਡ।