Articles
Authors and Affiliations:
DOI: 10.64119/armaan.vol.4.issue1.28
DOI URL: https://doi.org/10.64119/armaan.vol.4.issue1.28
Page: 149-152
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਪਰਵਾਸੀ ਪੰਜਾਬੀ ਸਾਹਿਤਕਾਰ ਅਜੀਤ ਰਾਹੀ ਸਾਹਿਤਕ ਜਗਤ ਵਿਚ ਕਵੀ, ਵਾਰਤਕਕਾਰ ਅਤੇ ਗਲਪਕਾਰ ਵਜੋਂ ਹੋਂਦ ਸਥਾਪਿਤ ਕਰਦਾ ਹੈ। ਅਜੀਤ ਰਾਹੀ ਦੀ ਵਾਰਤਕ ਕਲਾ ਬੁੱਧੀ, ਜਜ਼ਬੇ ਅਤੇ ਨਿਰਪੱਖ ਪਾਰਖੂ ਦ੍ਰਿਸ਼ਟੀ ਦਾ ਸੁਮੇਲ ਹੈ, ਜਿਸ ਵਿੱਚ ਨਕਸਲੀ ਫ਼ਲਸਫ਼ੇ ਅਤੇ ਮਨੁੱਖੀ ਅਨੁਭਵਾਂ ਦੀ ਪ੍ਰਮਾਣਿਕਤਾ ਸਾਫ਼ ਝਲਕਦੀ ਹੈ। ਪਰਵਾਸੀ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇੱਕ ਬਹੁ-ਪੱਖੀ ਹਸਤਾਖ਼ਰ ਵਜੋਂ ਸਥਾਪਿਤ ਰਾਹੀ ਨੇ ਸਵੈ-ਜੀਵਨੀ (ਅੱਧੀ ਸਦੀ ਦਾ ਸਫ਼ਰ), ਸਫ਼ਰਨਾਮਾ (ਥਲ ਡੂੰਘਰ ਭਵਿਓਮ), ਜੀਵਨੀ-ਮੂਲਕ ਨਿਬੰਧ (ਕਬਰ ਜਿਨ੍ਹਾਂ ਦੀ ਜੀਵੇ ਹੂ) ਅਤੇ ਸੰਸਮਰਣਾਂ (ਆਪਣੇ ਸਨਮੁੱਖ) ਰਾਹੀਂ ਪੰਜਾਬੀ ਵਾਰਤਕ ਦੇ ਘੇਰੇ ਨੂੰ ਵਿਸ਼ਾਲ ਕੀਤਾ ਹੈ। ਉਸ ਦੀਆਂ ਲਿਖਤਾਂ ਪਰਿਵਾਰਕ ਪਿਛੋਕੜ, ਯੂਰਪੀਨ ਸੱਭਿਆਚਾਰ, ਵਿਸ਼ਵ ਸਾਹਿਤ ਦੇ ਦਿੱਗਜਾਂ ਅਤੇ ਨਕਸਲਵਾਦੀ ਲਹਿਰ ਦੇ ਸਾਥੀਆਂ ਨਾਲ ਜੁੜੀਆਂ ਯਾਦਾਂ ਨੂੰ ਇੱਕ ਇਤਿਹਾਸਿਕ ਤੇ ਮਨੋਵਿਗਿਆਨਕ ਸੱਚ ਵਜੋਂ ਪੇਸ਼ ਕਰਦੀਆਂ ਹਨ। ਆਪਣੀ ਸਾਫ਼-ਸੁਥਰੀ ਸ਼ੈਲੀ, ਕਾਵਿਕਤਾ ਅਤੇ ਬੇਬਾਕ ਬਿਆਨਬਾਜ਼ੀ ਸਦਕਾ ਅਜੀਤ ਰਾਹੀ ਦੀ ਵਾਰਤਕ ਪੰਜਾਬੀ ਸਾਹਿਤ ਵਿੱਚ ਇੱਕ ਮੌਲਿਕ ਅਤੇ ਵਿਲੱਖਣ ਸਥਾਨ ਦੀ ਅਧਿਕਾਰੀ ਹੈ।
ਕੀਵਰਡ (Keyword): ਪਰਵਾਸੀ ਸਾਹਿਤ, ਪੰਜਾਬੀ ਵਾਰਤਕ, ਸਵੈ-ਜੀਵਨੀ, ਸਫ਼ਰਨਾਮਾ, ਨਕਸਲੀ ਫ਼ਲਸਫ਼ਾ, ਮਾਨਵੀ ਅਨੁਭਵ, ਸੰਸਮਰਣ, ਸ਼ੈਲੀ।