ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.27
DOI URL: https://doi.org/10.64119/armaan.vol.4.issue1.27
Abstract (ਸਾਰ):
ਪੰਜਾਬੀ ਸਾਹਿਤ ਆਲੋਚਨਾ ਦੇ ਇਤਿਹਾਸਿਕ ਪਰਿਪੇਖ ਵਿੱਚ ਡਾ. ਹਰਿਭਜਨ ਸਿੰਘ ਦਾ ਯੋਗਦਾਨ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਨੇ ਪੂਰਵਲੀ ਆਲੋਚਨਾ-ਪਰੰਪਰਾ ਨਾਲ ਇੱਕ ਸਾਰਥਕ ਸੰਵਾਦ ਰਚਾਉਂਦੇ ਹੋਏ ਪੰਜਾਬੀ ਸਮੀਖਿਆ ਜਗਤ ਨੂੰ ਆਧੁਨਿਕ 'ਸਾਹਿਤ-ਵਿਗਿਆਨ' (Poetics) ਦੀਆਂ ਨਵੀਨ ਧਾਰਨਾਵਾਂ ਨਾਲ ਰੂਬਰੂ ਕਰਵਾਇਆ। ਉਨ੍ਹਾਂ ਦੇ ਸਾਹਿਤ-ਚਿੰਤਨ ਦਾ ਸਭ ਤੋਂ ਉੱਘੜਵਾਂ ਪਹਿਲੂ ਸਿਧਾਂਤਕ ਸੂਝ ਨੂੰ ਵਿਹਾਰਕ ਸਮੀਖਿਆ ਦੇ ਧਰਾਤਲ 'ਤੇ ਲਾਗੂ ਕਰਨਾ ਹੈ। ਹਥਲਾ ਖੋਜ-ਪੱਤਰ ਡਾ. ਹਰਿਭਜਨ ਸਿੰਘ ਦੀ ਪ੍ਰਮਾਣਿਕ ਪੁਸਤਕ ‘ਰੂਪਕੀ’ ਦੇ ਵਿਸ਼ੇਸ਼ ਪ੍ਰਸੰਗ ਵਿੱਚ ਉਨ੍ਹਾਂ ਦੀ ਸਮੀਖਿਆ-ਵਿਧੀ ਦੀ ਪਛਾਣ ਕਰਨ ਦੇ ਉਦੇਸ਼ ਨਾਲ ਵਿਉਂਤਿਆ ਗਿਆ ਹੈ। ਪੰਜਾਬੀ ਸਾਹਿਤ ਆਲੋਚਨਾ ਵਿੱਚ ‘ਰੂਪਕੀ’ ਇੱਕ ਅਜਿਹਾ ਮੀਲ-ਪੱਥਰ ਹੈ, ਜਿਸ ਦੇ ਪ੍ਰਕਾਸ਼ਨ ਨਾਲ ਅਧਿਐਨ ਦੀ ਦਿਸ਼ਾ ਵਿੱਚ ਇੱਕ ਗੁਣਾਤਮਕ ਪਰਿਵਰਤਨ ਆਇਆ। ਜਿੱਥੇ ਹਰਿਭਜਨ ਸਿੰਘ ਤੋਂ ਪੂਰਵਲੀ ਆਲੋਚਨਾ ਮੁੱਖ ਤੌਰ 'ਤੇ ਸਾਹਿਤਕ 'ਵਸਤੂ' (Content) ਦੇ ਵਿਸ਼ਲੇਸ਼ਣ ਤੱਕ ਸੀਮਤ ਸੀ, ਉੱਥੇ ਉਨ੍ਹਾਂ ਨੇ 'ਰੂਪ' (Form) ਨੂੰ ਅਧਿਐਨ ਦੇ ਕੇਂਦਰ ਵਿੱਚ ਸਥਾਪਿਤ ਕਰਕੇ ਰਚਨਾ ਦੀ 'ਸਾਹਿਤਿਕਤਾ' (Literariness) ਦੀ ਪਛਾਣ 'ਤੇ ਬਲ ਦਿੱਤਾ। ਨਿਕਟ-ਅਧਿਐਨ (Close Reading) ਅਤੇ ਸੂਖਮ ਵਿਸ਼ਲੇਸ਼ਣ ਰਾਹੀਂ ਇਹ ਪੁਸਤਕ ਵਿਹਾਰਕ ਅਧਿਐਨ ਦਾ ਇੱਕ ਨਵਾਂ ਪ੍ਰਮਾਣਿਕ ਮਾਡਲ ਪੇਸ਼ ਕਰਦੀ ਹੈ। ਇਸ ਖੋਜ-ਪੱਤਰ ਦਾ ਮੁੱਖ ਕੇਂਦਰ ‘ਰੂਪਕੀ’ ਪੁਸਤਕ ਵਿੱਚ ਵਰਤੇ ਗਏ ਆਲੋਚਨਾਤਮਕ ਨੇਮਾਂ, ਸੰਦਾਂ ਅਤੇ ਵਿਧੀ-ਵਿਧਾਨ ਦੀ ਪੁਣ-ਛਾਣ ਕਰਨਾ ਹੈ। ਪੂਰਵਲੀ ਸਮੀਖਿਆ ਦੇ ਸਮਾਨਾਂਤਰ ਰੱਖ ਕੇ ਦੇਖਣ 'ਤੇ ਇਸ ਪੁਸਤਕ ਦੀ ਇਤਿਹਾਸਿਕ ਅਤੇ ਸਿਧਾਂਤਕ ਵਿਲੱਖਣਤਾ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਹੈ।
ਕੀਵਰਡ (Keyword): ‘ਰੂਪਕੀ’, ਰੂਪਵਾਦ, ਸੰਰਚਨਾਵਾਦ, ਵਿਹਾਰਕ ਸਮੀਖਿਆ, ਬੁਣਤੀ, ਨਿਕਟ ਅਧਿਐਨ, ਤਨਾਉ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.