Articles
Authors and Affiliations:
DOI: 10.64119/armaan.vol.4.issue1.25
DOI URL: https://doi.org/10.64119/armaan.vol.4.issue1.25
Page: 135-139
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਅਜਮੇਰ ਸਿੰਘ ਔਲਖ ਪੰਜਾਬੀ ਨਾਟ-ਜਗਤ ਦਾ ਉਹ ਸਿਰਕੱਢ ਨਾਂ ਹੈ, ਜਿਸ ਨੇ ਮਲਵਈ ਪੇਂਡੂ ਰਹਿਤਲ ਅਤੇ ਨਿਮਨ ਕਿਸਾਨੀ ਦੇ ਦਰਦਨਾਕ ਜੀਵਨ-ਯਥਾਰਥ ਨੂੰ ਬੜੀ ਸੁਹਿਰਦਤਾ ਨਾਲ ਚਿਤਰਿਆ ਹੈ। ਔਲਖ ਦੇ ਨਾਟਕ ਮਹਿਜ਼ ਆਰਥਿਕ ਤੰਗੀ ਦੀ ਦਾਸਤਾਨ ਨਹੀਂ, ਸਗੋਂ ਸਾਧਾਰਨ ਤੋਂ ਜਟਿਲ ਹੁੰਦੇ ਮਾਨਵੀ ਰਿਸ਼ਤਿਆਂ ਅਤੇ ਔਰਤ ਦੀ ਤ੍ਰਾਸਦਿਕ ਹੋਣੀ ਦਾ ਗਹਿਰਾ ਦਸਤਾਵੇਜ਼ ਹਨ। 1978 ਵਿੱਚ 'ਅਰਬਦ ਨਰਬਦ ਧੁੰਦੂਕਾਰਾ' ਰਾਹੀਂ ਨਾਟ-ਖੇਤਰ ਵਿੱਚ ਪ੍ਰਵੇਸ਼ ਕਰਨ ਵਾਲੇ ਇਸ ਨਾਟਕਕਾਰ ਨੇ ‘ਝਨਾਂ ਦੇ ਪਾਣੀ’ (1997) ਵਰਗੇ ਨਾਟਕਾਂ ਰਾਹੀਂ ਮਨੁੱਖੀ ਵੇਦਨਾ ਦੀ ਭਾਵੁਕ ਤਸਵੀਰ ਪੇਸ਼ ਕੀਤੀ ਹੈ। ਯਥਾਰਥਵਾਦੀ ਨਾਟ-ਸ਼ੈਲੀ ਦਾ ਧਾਰਨੀ ਹੋਣ ਕਰਕੇ ਔਲਖ ਦੀ ਰੰਗਮੰਚੀ ਪੇਸ਼ਕਾਰੀ ਜੀਵਨ ਦੇ ਬੇਹੱਦ ਕਰੀਬ ਹੈ। ਹਥਲੇ ਖੋਜ-ਪੱਤਰ ਵਿੱਚ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਔਲਖ ਨੇ ਨਿਮਨ ਕਿਸਾਨੀ ਦੇ 'ਸੇਕ' ਨੂੰ ਆਪਣੇ ਪਿੰਡੇ 'ਤੇ ਹੰਢਾ ਕੇ, ਬੇਜ਼ਮੀਨੇ ਅਤੇ ਆਰਥਿਕ ਸੰਤਾਪ ਭੋਗਦੇ ਕਿਸਾਨੀ ਜੀਵਨ ਨੂੰ ਵਿਭਿੰਨ ਨਾਟ-ਜੁਗਤਾਂ ਰਾਹੀਂ ਪ੍ਰਮਾਣਿਕ ਰੂਪ ਵਿੱਚ ਰੂਪਮਾਨ ਕੀਤਾ ਹੈ।
ਕੀਵਰਡ (Keyword): ਨਾਟਕ, ਝਨਾਂ ਦੇ ਪਾਣੀ, ਨਿਮਨ ਕਿਸਾਨੀ, ਮਾਨਵੀ ਰਿਸ਼ਤੇ, ਆਰਥਿਕ ਸੰਤਾਪ, ਔਰਤ ਤ੍ਰਾਸਦੀ, ਰੰਗਮੰਚੀ ਪੇਸ਼ਕਾਰੀ, ਯਥਾਰਥ।