Articles
Authors and Affiliations:
DOI: 10.64119/armaan.vol.4.issue1.24
DOI URL: https://doi.org/10.64119/armaan.vol.4.issue1.24
Page: 130-134
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਪ੍ਰਵਾਸ ਮਨੁੱਖੀ ਸਭਿਆਚਾਰ ਦੀ ਪ੍ਰਗਤੀ ਦਾ ਇੱਕ ਅਹਿਮ ਹਿੱਸਾ ਹੈ। ਇਹ ਇੱਕ ਅਜਿਹੀ ਬਹੁ-ਪੱਖੀ ਸਮਾਜਿਕ ਪ੍ਰਕਿਰਿਆ ਹੈ, ਜਿਸਦੇ ਅੰਤਰਗਤ ਮਨੁੱਖ ਆਪਣੀਆਂ ਪਦਾਰਥਕ ਲੋੜਾਂ ਅਤੇ ਸੁਰੱਖਿਅਤ ਭਵਿੱਖ ਦੀ ਆਸ ਵਿੱਚ ਆਪਣੀ ਜਨਮ-ਭੂਮੀ ਨੂੰ ਤਿਆਗਦਾ ਹੈ। ਪੰਜਾਬੀ ਸਮਾਜ ਵਿੱਚ ਪ੍ਰਵਾਸ ਸਿਰਫ਼ ਆਰਥਿਕ ਘਟਨਾ ਨਹੀਂ, ਸਗੋਂ ਇਹ ਸਾਂਸਕ੍ਰਿਤਿਕ, ਭਾਵਨਾਤਮਕ ਅਤੇ ਸਮਾਜਿਕ ਅਨੁਭਵ ਵੀ ਹੈ। ਹੱਥਲੇ ਪਰਚੇ ਦੇ ਦੋ ਭਾਗ ਹਨ। ਪਹਿਲੇ ਭਾਗ ਵਿੱਚ ਪ੍ਰਵਾਸ ਅਤੇ ਡਾਇਸਪੋਰਾ ਦੇ ਸ਼ਾਬਦਿਕ ਅਤੇ ਸਿਧਾਂਤਕ ਵਿਆਖਿਆਵਾਂ ਦੇ ਨਾਲ-ਨਾਲ ਇਸਦੇ ਇਤਿਹਾਸਕ ਪਿਛੋਕੜ ਬਾਰੇ ਵਿਚਾਰ-ਵਿਮਰਸ਼ ਕੀਤਾ ਗਿਆ ਹੈ। ਦੂਜੇ ਭਾਗ ਵਿੱਚ ਪ੍ਰਵਾਸੀ ਪੰਜਾਬੀ ਬਿਰਤਾਂਤ ਦੇ ਸੰਦਰਭ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਦਰਪੇਸ਼ ਮਸਲੇ : ਮਨੁੱਖ ਦੀ ਖੰਡਿਤ ਹੋਂਦ, ਅਜਨਬੀਅਤ, ਅਤੀਤ ਦੀਆਂ ਮਿੱਠੀਆਂ ਯਾਦਾਂ, ਅੰਤਰ-ਸਭਿਆਚਾਰਕ ਤਣਾਅ, ਪੀੜ੍ਹੀ-ਪਾੜਾ, ਵਰਤਮਾਨ ਵਿੱਚ ਆਪਣੀ ਹੋਂਦ ਅਤੇ ਅਸਿਤੱਤਵ ਦੀ ਸਥਾਪਤੀ ਲਈ ਸੰਘਰਸ਼, ਨਾਰੀ ਦਾ ਸਵੈ -ਨਿਰਭਰ ਹੋਣ ਦਾ ਬਿਰਤਾਂਤ, ਭੂ-ਹੇਰਵਾ ਆਦਿ, ਜਿਨ੍ਹਾਂ ਨੂੰ ਪ੍ਰਵਾਸ ਦੌਰਾਨ ਆਪਣੇ ਪਿੰਡੇ ਤੇ ਹੰਢਾਇਆ ਹੈ, ਬਾਰੇ ਚਰਚਾ ਕੀਤੀ ਹੈ। ਵਾਸਤਵਿਕ ਰੂਪ ਵਿੱਚ ਪ੍ਰਵਾਸੀ ਪੰਜਾਬੀ ਬਿਰਤਾਂਤ ਇੱਕ ਅਜਿਹਾ ਵਰਤਾਰਾ ਹੈ, ਜਿਸਦਾ ਆਪਣਾ ਵੱਖਰਾ ਦਰਸ਼ਨ, ਇਤਿਹਾਸਕ ਪਿਛੋਕੜ, ਵਿਸ਼ੇ ਅਤੇ ਸਰੋਕਾਰ ਹਨ।
ਕੀਵਰਡ (Keyword): ਪ੍ਰਵਾਸ, ਡਾਇਸਪੋਰਾ, ਪੰਜਾਬੀ ਅਰਥਚਾਰਾ, ਨਸਲਵਾਦ, ਸਭਿਆਚਾਰਕ ਤਣਾਅ, ਪੀੜ੍ਹੀ-ਪਾੜਾ, ਔਰਤ ਦੀ ਸਵੈ-ਨਿਰਭਰਤਾ।