Articles
Authors and Affiliations:
DOI: 10.64119/armaan.vol.4.issue1.23
DOI URL: https://doi.org/10.64119/armaan.vol.4.issue1.23
Page: 125-129
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਹਥਲਾ ਖੋਜ-ਪੱਤਰ ਹੁਸੈਨ ਫ਼ਕੀਰ ਦੀ ਕਾਫ਼ੀ 'ਰਾਗੁ ਆਸਾਵਰੀ' ਦੇ ਹਵਾਲੇ ਨਾਲ 'ਆਸ਼ਿਕ' ਅਤੇ 'ਇਸ਼ਕ' ਦੇ ਸੰਕਲਪਾਂ ਦੀ ਨਵੀਂ ਵਿਆਖਿਆ ਪੇਸ਼ ਕਰਦਾ ਹੈ। ਹੁਸੈਨ ਫ਼ਕੀਰ ਇਸ ਰਚਨਾ ਵਿੱਚ ਮਹਿਜ਼ ਅਧਿਆਤਮਿਕ ਰਮਜ਼ਾਂ ਹੀ ਨਹੀਂ ਛੇੜਦਾ, ਸਗੋਂ ਸਮੁੱਚੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਨਿਜ਼ਾਮ ਨੂੰ ਇੱਕ ਸਿੱਧੀ ਵੰਗਾਰ ਪਾਉਂਦਾ ਹੈ। ਇਸ ਪੇਪਰ ਵਿੱਚ ਇਹ ਦਰਸਾਇਆ ਗਿਆ ਹੈ ਕਿ ਹੁਸੈਨ ਲਈ 'ਇਸ਼ਕ' ਕੋਈ ਨਿੱਜੀ ਭਾਵਨਾ ਨਹੀਂ, ਸਗੋਂ ਮੌਜੂਦਾ ਸੱਤਾ ਅਤੇ ਵੰਡੀਆਂ ਪਾਉਣ ਵਾਲੀ ਵਿਵਸਥਾ ਦੇ ਵਿਰੁੱਧ ਇੱਕ ਜਨੂੰਨ ਅਤੇ 'ਨਾਬਰ' ਹੋ ਜਾਣ ਵਾਲੀ ਲਗਨ ਹੈ। ਲੇਖਕ ਆਸ਼ਿਕ ਅਤੇ ਸ਼ੇਖ ਦੇ ਕਿਰਦਾਰਾਂ ਰਾਹੀਂ ਇੱਕ ਵੱਡਾ ਵਿਚਾਰਧਾਰਕ ਟਕਰਾਅ ਸਿਰਜਦਾ ਹੈ; ਜਿੱਥੇ 'ਸ਼ੇਖ' (ਧਾਰਮਿਕ ਆਗੂ) ਬਾਹਰੀ ਪਾਕੀਜ਼ਗੀ ਦੇ ਉਹਲੇ ਅੰਦਰੂਨੀ ਆਲੂਦਗੀ (ਮੈਲ) ਨੂੰ ਛੁਪਾਈ ਬੈਠਾ ਹੈ, ਉੱਥੇ 'ਆਸ਼ਿਕ' ਇਸ਼ਕ ਦੀ ਕਮਾਈ ਰਾਹੀਂ ਅੰਦਰੋਂ-ਬਾਹਰੋਂ ਇੱਕ-ਮਿਕ ਹੋ ਕੇ ਨਵੀਂ ਵਿਵਸਥਾ ਦੀ ਸਿਰਜਣਾ ਕਰਦਾ ਹੈ। ਇਸ਼ਕ ਦੇ ਰਾਹ ਨੂੰ 'ਸੂਈ ਦੇ ਨੱਕੇ' ਵਾਂਗ ਬਰੀਕ ਅਤੇ ਕਠਿਨ ਦੱਸ ਕੇ ਫ਼ਕੀਰ ਇਹ ਸਪਸ਼ਟ ਕਰਦਾ ਹੈ ਕਿ ਸੱਚਾ ਰੁਤਬਾ ਜਾਂ 'ਮਰਾਤਬਾ' ਕੇਵਲ ਦੁਨਿਆਵੀ ਨਿਜ਼ਾਮ ਤੋਂ 'ਫ਼ਾਰਗ' ਹੋ ਕੇ ਅਤੇ ਪਾਖੰਡ ਦਾ ਤਿਆਗ ਕਰਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਅੰਤ ਵਿੱਚ, ਇਹ ਅਧਿਐਨ ਹੁਸੈਨ ਫ਼ਕੀਰ ਦੇ ਇਨਕਲਾਬੀ ਸੁਭਾਅ ਅਤੇ ਉਸ ਦੀ ਮਨੁੱਖੀ ਬਰਾਬਰੀ ਵਾਲੀ ਸੋਚ ਨੂੰ ਉਜਾਗਰ ਕਰਦਾ ਹੈ।
ਕੀਵਰਡ (Keyword): ਆਸ਼ਿਕ, ਇਸ਼ਕ, ਫ਼ਲਸਫ਼ਾ, ਵਿਵਸਥਾ, ਸਮਾਜ, ਰੁਤਬਾ, ਨਾਬਰ, ਸ਼ੇਖ, ਨਿਜ਼ਾਮ, ਆਲੂਦਾ, ਫ਼ਾਰਗ, ਮਰਾਤਬਾ।