• ISSN: 2583-9446 (O) • ISSN Certificate • DOI Prefix: 10.64119 • Journal Impact Factor (2025): 5.427 (SIIFI) • Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 1 {January-March 2026}

Research Article
Paper ID: ARMN040121

ਮੀਡੀਆ ਅਤੇ ਟੈਕਨੋਲੋਜੀ ਰਾਹੀਂ ਪੰਜਾਬੀ ਵਿਰਾਸਤ ਦਾ ਸੰਰੱਖਣ

Media Ate Technology Raahi Punjabi Virasat Da Sanrakhhan

ਆਕਾਸ਼ਦੀਪ  ਸਿੰਘ (Akashdeep Singh)
ਖੋਜਾਰਥੀ (Research Scholar)
ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ (ਰਾਜਸਥਾਨ)
ਸੁਮਨਦੀਪ ਕੌਰ (Sumandeep Kaur)
ਐੱਮ.ਏ. ਪੰਜਾਬੀ (M.A. Punjabi)
ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ, ਬੀਕਾਨੇਰ (ਰਾਜਸਥਾਨ)

Abstract (ਸਾਰ):

ਪੰਜਾਬੀ ਵਿਰਾਸਤ ਰਸਮਾਂ-ਰਿਵਾਜਾਂ, ਧਾਰਮਿਕ ਮਾਨਤਾਵਾਂ, ਕਲਾਤਮਕ ਵੰਨਗੀਆਂ ਅਤੇ ਜੀਵਨ-ਮੁੱਲਾਂ ਦਾ ਇੱਕ ਅਮੀਰ ਭੰਡਾਰ ਹੈ, ਜੋ ਸਦੀਆਂ ਤੋਂ ਪੰਜਾਬੀ ਪਛਾਣ ਅਤੇ ਸਮਾਜਿਕ ਸੰਰਚਨਾ ਦਾ ਆਧਾਰ ਰਹੀ ਹੈ। ਪਰੰਤੂ, ਆਧੁਨਿਕਤਾ, ਵਿਸ਼ਵੀਕਰਨ ਅਤੇ ਡਿਜ਼ਿਟਲ ਯੁੱਗ ਦੇ ਪ੍ਰਭਾਵਾਂ ਨੇ ਇਸ ਸੱਭਿਆਚਾਰਕ ਧਰੋਹਰ ਦੇ ਸੰਰੱਖਣ ਸਨਮੁੱਖ ਕਈ ਗੰਭੀਰ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਨਾਜ਼ੁਕ ਦੌਰ ਵਿੱਚ, ਮੀਡੀਆ ਅਤੇ ਟੈਕਨੋਲੋਜੀ ਕੇਵਲ ਸੰਚਾਰ ਦੇ ਸਾਧਨ ਮਾਤਰ ਨਾ ਰਹਿ ਕੇ, ਪੰਜਾਬੀ ਵਿਰਾਸਤ ਦੇ ਪੁਨਰਜਾਗਰਣ ਅਤੇ ਸੰਭਾਲ ਦੇ ਸ਼ਕਤੀਸ਼ਾਲੀ ਵਾਹਕ ਬਣ ਕੇ ਉੱਭਰੇ ਹਨ। ਪ੍ਰਸਤੁਤ ਖੋਜ-ਪੱਤਰ ਡਿਜ਼ਿਟਲ ਆਰਕਾਈਵ, ਸੋਸ਼ਲ ਮੀਡੀਆ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਈ-ਲਰਨਿੰਗ ਵਰਗੇ ਆਧੁਨਿਕ ਪਲੇਟਫਾਰਮਾਂ ਦੀ ਭੂਮਿਕਾ ਦਾ ਵਿਸ਼ਲੇਸ਼ਣ ਕਰਦਾ ਹੈ, ਜੋ ਪੰਜਾਬੀ ਭਾਸ਼ਾ ਅਤੇ ਲੋਕ-ਧਰੋਹਰ ਨੂੰ ਵਿਸ਼ਵ ਪੱਧਰ 'ਤੇ ਪ੍ਰਸਾਰਿਤ ਕਰਨ ਵਿੱਚ ਸਹਾਈ ਹੋ ਰਹੇ ਹਨ। ਇਹ ਅਧਿਐਨ ਪੰਜਾਬੀ ਵਿਰਾਸਤ ਦੇ ਸੰਰੱਖਣ ਦੀਆਂ ਸੰਭਾਵਨਾਵਾਂ ਅਤੇ ਭਵਿੱਖੀ ਦਿਸ਼ਾਵਾਂ ਨੂੰ ਤਲਾਸ਼ਦਿਆਂ ਇਸ ਨੁਕਤੇ 'ਤੇ ਜ਼ੋਰ ਦਿੰਦਾ ਹੈ ਕਿ ਤਕਨੀਕੀ ਸਾਧਨਾਂ ਦੀ ਸੁਚੱਜੀ ਵਰਤੋਂ ਰਾਹੀਂ ਹੀ ਅਸੀਂ ਆਪਣੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾਦਾਇਕ ਅਤੇ ਸੁਰੱਖਿਅਤ ਬਣਾ ਸਕਦੇ ਹਾਂ।
ਕੀਵਰਡ (Keywords):
ਪੰਜਾਬੀ ਵਿਰਾਸਤ, ਡਿਜੀਟਲ ਆਰਕਾਈਵ, ਮੀਡੀਆ ਟੈਕਨੋਲੋਜੀ, ਸੋਸ਼ਲ ਮੀਡੀਆ, ਡਿਜੀਟਲ ਸੰਰੱਖਣ, ਵਿਸ਼ਵੀਕਰਨ।