Articles
Authors and Affiliations:
DOI: 10.64119/armaan.vol.4.issue1.20
DOI URL: https://doi.org/10.64119/armaan.vol.4.issue1.20
Page: 110-114
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਬਲਦੇਵ ਸਿੰਘ ਦਾ ਨਾਵਲ ‘ਅਫਲਾਤੂ’ 47 ਕਾਂਡਾਂ ਵਿੱਚ ਫੈਲਿਆ ਇੱਕ ਮਹੱਤਵਪੂਰਨ ਪਾਤਰ-ਪ੍ਰਧਾਨ ਨਾਵਲ ਹੈ, ਜਿਸ ਦਾ ਸਿਰਲੇਖ ਇਸ ਦੇ ਕੇਂਦਰੀ ਪਾਤਰ 'ਬਿਧੀ ਚੰਦ' ਦੀ ਵਿਲੱਖਣ ਸ਼ਖ਼ਸੀਅਤ ਅਤੇ ਵਿਵਹਾਰ ਨੂੰ ਪ੍ਰਤਿਬਿੰਬਤ ਕਰਦਾ ਹੈ। ਇਹ ਨਾਵਲ ਵਾਸਤਵ ਵਿੱਚ 21ਵੀਂ ਸਦੀ ਦੇ ਵਿਸ਼ਵੀਕਰਨ ਅਤੇ ਪੂੰਜੀਵਾਦੀ ਦੌਰ ਵਿੱਚ ਵਿਚਰ ਰਹੇ ਦੰਭੀ, ਮਖੌਟੇਧਾਰੀ ਅਤੇ ਮੌਕਾਪ੍ਰਸਤ ਮਨੁੱਖ ਦੀ ਤ੍ਰਾਸਦਿਕ ਕਹਾਣੀ ਪੇਸ਼ ਕਰਦਾ ਹੈ। ਅਜੋਕੇ ਦੌਰ ਵਿੱਚ ਪਦਾਰਥਕ ਦੌੜ ਅਤੇ ਸਵੈ-ਕੇਂਦਰੀਕਰਨ ਦੀ ਰੁਚੀ ਨੇ ਮਨੁੱਖੀ ਫ਼ਿਤਰਤ ਵਿੱਚੋਂ ਮਾਸੂਮੀਅਤ ਖ਼ਤਮ ਕਰਕੇ ਉਸ ਨੂੰ ਚਾਲਬਾਜ਼ੀ ਅਤੇ ਨਿੱਜਵਾਦੀ ਮਾਨਸਿਕਤਾ ਵੱਲ ਧੱਕ ਦਿੱਤਾ ਹੈ। ਪ੍ਰਸਤੁਤ ਖੋਜ-ਪੱਤਰ ਇਸ ਪਹਿਲੂ ਨੂੰ ਉਘਾੜਦਾ ਹੈ ਕਿ ਕਿਵੇਂ ਬਿਧੀ ਚੰਦ ਵਰਗੇ ਪਾਤਰ ਧਰਮ ਅਤੇ ਨੈਤਿਕਤਾ ਦਾ ਮਖੌਟਾ ਪਹਿਨ ਕੇ ਹਰ ਅਨੈਤਿਕ ਕਾਰਜ (ਜਿਵੇਂ ਚੋਰੀ, ਕਤਲ, ਫ਼ਰੇਬ ਅਤੇ ਨਸ਼ਾ) ਕਰਨ ਦੇ ਬਾਵਜੂਦ ਸਮਾਜ ਵਿੱਚ ਮੋਹਤਬਰ ਬਣੇ ਰਹਿੰਦੇ ਹਨ। ਨਾਵਲ ਦੇ ਵਿਸ਼ਲੇਸ਼ਣ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਅੱਜ ਦਾ ਮਨੁੱਖ ਕਿਵੇਂ ਖਲਨਾਇਕੀ ਰੁਚੀਆਂ ਧਾਰਨ ਕਰਕੇ ਵੀ ਨਾਇਕਤੱਵ ਦਾ ਭਰਮ ਸਿਰਜਣ ਵਿੱਚ ਕਾਮਯਾਬ ਹੋ ਰਿਹਾ ਹੈ।
ਕੀਵਰਡ (Keyword): ਬਲਦੇਵ ਸਿੰਘ, ਨਾਵਲ, ਇੱਕਵੀਂ ਸਦੀ, ਦੰਭੀ ਮਨੁੱਖ, ਸ੍ਵੈ-ਕੇਂਦਰੀਕਰਨ, ਸੁਆਰਥ, ਪਦਾਰਥਕ ਦੌੜ।