ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.19
DOI URL: https://doi.org/10.64119/armaan.vol.4.issue1.19
Abstract (ਸਾਰ):
ਹਥਲਾ ਖੋਜ-ਪੱਤਰ ਪੰਜਾਬੀ ਗਲਪਕਾਰ ਬਲਜੀਤ ਕੌਰ ਬੱਲੀ ਦੀ ਸਵੈ-ਜੀਵਨੀ ‘ਢਾਈ ਸਤਰਾਂ’ ਵਿੱਚ ਵਿਅਕਤੀ-ਬਿੰਬ (Self-Image) ਦੀ ਬਿਰਤਾਂਤਕ ਪੇਸ਼ਕਾਰੀ ਦਾ ਵਿਸ਼ਲੇਸ਼ਣ ਕਰਦਾ ਹੈ। ਖੋਜ ਦੇ ਆਰੰਭ ਵਿੱਚ ਸਵੈ-ਜੀਵਨੀ ਦੇ ਸਿਧਾਂਤਕ ਪਰਿਪੇਖ ਨੂੰ ਉਘਾੜਦਿਆਂ ਇਹ ਤਰਕ ਪੇਸ਼ ਕੀਤਾ ਗਿਆ ਹੈ ਕਿ ਭਾਵੇਂ ਸਵੈ-ਜੀਵਨੀ ਨੂੰ 'ਸੱਚ' ਦੀ ਪੇਸ਼ਕਾਰੀ ਮੰਨਿਆ ਜਾਂਦਾ ਹੈ, ਪਰ ਇਹ ਆਪਣਾ ਸਰੂਪ ਗਲਪੀ ਜੁਗਤਾਂ ਅਤੇ ਘਟਨਾਵਾਂ ਦੀ ਸੁਚੇਤ ਚੋਣ ਰਾਹੀਂ ਹੀ ਗ੍ਰਹਿਣ ਕਰਦੀ ਹੈ। ਲੇਖਿਕਾ ਨੇ ਆਪਣੀ ਜੀਵਨ-ਗਾਥਾ ਨੂੰ ਮਹਿਜ਼ ਯਾਦਾਂ ਦੇ ਸੰਗ੍ਰਹਿ ਵਜੋਂ ਨਹੀਂ, ਸਗੋਂ ਇੱਕ ਨਿਰਧਾਰਿਤ 'ਸਵੈ' ਨੂੰ ਉਭਾਰਨ ਲਈ ਬਿਰਤਾਂਤਕ ਸੰਦ ਵਜੋਂ ਵਰਤਿਆ ਹੈ। ਅਧਿਐਨ ਦਰਸਾਉਂਦਾ ਹੈ ਕਿ ਬਲਜੀਤ ਕੌਰ ਬੱਲੀ ਦੀ ਸ਼ਖ਼ਸੀਅਤ ਪਰਿਵਾਰਕ ਸੁਖਾਵੇਂ ਮਾਹੌਲ ਵਿੱਚੋਂ ਮੌਲਦੀ ਹੋਈ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਨਾਰੀ ਵਜੋਂ ਉੱਭਰਦੀ ਹੈ। ਉਹ ਆਪਣੀ ਔਰਤ ਹੋਂਦ ਦੇ ਬਿੰਬ ਨੂੰ ਪਿੱਤਰ-ਸੱਤਾਤਮਕ ਬੰਦਸ਼ਾਂ ਦੇ ਵਿਰੋਧ ਅਤੇ ਆਪਣੇ ਰਚਨਾਤਮਕ ਤੇ ਨਿੱਜੀ ਜੀਵਨ (ਵਿਆਹ) ਦੇ ਪਾਰਦਰਸ਼ੀ ਵੇਰਵਿਆਂ ਰਾਹੀਂ ਸਿਰਜਦੀ ਹੈ। ਇਹ ਖੋਜ-ਪੱਤਰ ਲੇਖਿਕਾ ਦੇ ਸਵੈ ਨਾਲ ਸੰਬੰਧਿਤ ਉਹਨਾਂ ਵੱਖੋ-ਵੱਖਰੇ ਪਹਿਲੂਆਂ ਦੀ ਪਛਾਣ ਕਰਦਾ ਹੈ ਜੋ ਉਸ ਦੀ ਸਮੁੱਚੀ ਅਤੇ ਪ੍ਰਭਾਵਸ਼ਾਲੀ ਜੀਵਨ-ਸ਼ੈਲੀ ਦਾ ਨਿਰਧਾਰਣ ਕਰਦੇ ਹਨ।
ਕੀਵਰਡ (Keyword): ਸਵੈ-ਜੀਵਨੀ, ਢਾਈ ਸਤਰਾਂ, ਸੱਚ, ਵਿਅਕਤੀ-ਬਿੰਬ, ਸ਼ਖ਼ਸੀਅਤ, ਪਛਾਣ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.