ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.18
DOI URL: https://doi.org/10.64119/armaan.vol.4.issue1.18
Abstract (ਸਾਰ):
ਨਾਰੀ ਕਾਵਿ ਦਾ ਇਤਿਹਾਸਿਕ ਸਫ਼ਰ ਲਗਭਗ ਦੋ ਸਦੀਆਂ ਦੇ ਵੱਖ-ਵੱਖ ਪੜਾਵਾਂ ਅਤੇ ਵਿਭਿੰਨ ਸਰੋਕਾਰਾਂ ਨੂੰ ਆਪਣੇ ਕਲੇਵਰ ਵਿੱਚ ਲੈਂਦਾ ਹੈ। ਸਮਕਾਲੀ ਦੌਰ ਵਿੱਚ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਨਾਰੀ ਹੋਂਦ ਦੇ ਮਸਲਿਆਂ ਨੇ ਨਵੇਂ ਆਯਾਮ ਗ੍ਰਹਿਣ ਕੀਤੇ ਹਨ। ਪ੍ਰਸਤੁਤ ਖੋਜ-ਪੱਤਰ ਨਾਰੀ ਕਾਵਿ ਦੇ ਪਰਿਪੇਖ ਵਿੱਚ 'ਘਰ' ਦੀ ਪਰੰਪਰਿਕ ਸੰਸਥਾ ਨੂੰ ਮਰਦ-ਸੱਤਾ ਦੀ ਰਿਆਸਤ, ਨਾਰੀ ਦਾਸਤਾ ਅਤੇ ਅਸਤਿੱਤਵਹੀਣਤਾ ਦੇ ਕੇਂਦਰ ਵਜੋਂ ਪਛਾਣਦਾ ਹੈ। ਇਸ ਅਧਿਐਨ ਰਾਹੀਂ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਔਰਤ ਪੇਕੇ ਘਰ 'ਪਰਾਇਆ ਧਨ' ਅਤੇ ਸਹੁਰੇ ਘਰ 'ਬੇਗਾਨੀ ਧੀ' ਹੋਣ ਦਾ ਦੂਹਰਾ ਸੰਤਾਪ ਭੋਗਦੀ ਹੋਈ ਆਪਣੇ 'ਅਸਲੀ ਘਰ' ਦੇ ਸੰਕਲਪ ਤੋਂ ਵਾਂਝੀ ਰਹਿੰਦੀ ਹੈ। ਨਾਰੀ ਕਾਵਿ ਵਿੱਚ ਘਰ ਦੇ ਇਹ ਰਵਾਇਤੀ ਅਰਥ ਤਿੜਕਦੇ ਦਿਖਾਈ ਦਿੰਦੇ ਹਨ ਅਤੇ ਨਿਰਾਸਤਾ ਦੇ ਆਲਮ ਵਿੱਚੋਂ ਇੱਕ ਨਵਾਂ ਅਰਥ-ਪ੍ਰਬੰਧ ਸਿਰਜਿਆ ਜਾਂਦਾ ਹੈ। ਇਹ ਖੋਜ-ਪੱਤਰ ਨਾਰੀ ਮਨ ਦੇ ਇਹਨਾਂ ਜਟਿਲ ਮਨੋਭਾਵਾਂ ਨੂੰ ਕਵਿਤਾ ਵਿੱਚ ਵਰਤੇ ਗਏ 'ਘਰ' ਦੇ ਬਿੰਬਾਂ ਰਾਹੀਂ ਅਭਿਵਿਅਕਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਕੀਵਰਡ (Keyword): ਨਾਰੀਕਾਵਿ, ਸਮਕਾਲ, ਬਿੰਬ, ਪਰੰਪਰਿਕ, ਅਵਚੇਤਨ, ਅਭਿਵਿਅਕਤੀ, ਵਿਵਹਾਰਕ, ਵਿਚਾਰਧਾਰਕ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.