ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.17
DOI URL: https://doi.org/10.64119/armaan.vol.4.issue1.17
Abstract (ਸਾਰ):
ਸਮਾਜਿਕ ਵਿਕਾਸ ਦੇ ਇਤਿਹਾਸ ਵਿੱਚ ਮਰਦ ਅਤੇ ਔਰਤ ਦੋ ਬਰਾਬਰ ਦੀਆਂ ਇਕਾਈਆਂ ਹੋਣ ਦੇ ਬਾਵਜੂਦ, ਪਿਤ੍ਰ-ਸੱਤਾਤਮਕ (Patriarchal) ਪ੍ਰਬੰਧ ਨੇ ਹਮੇਸ਼ਾ ਨਾਰੀ ਦੀਆਂ ਨਿੱਜੀ ਇੱਛਾਵਾਂ ਅਤੇ ਜਜ਼ਬਾਤਾਂ ਨੂੰ ਹਾਸ਼ੀਏ 'ਤੇ ਰੱਖਿਆ ਹੈ। ਰਿਸ਼ਤਿਆਂ ਦਾ ਜਟਿਲ ਤਾਣਾ-ਬਾਣਾ ਜਿੱਥੇ ਔਰਤ ਨੂੰ ਸੁਰੱਖਿਆ ਦਾ ਭੁਲੇਖਾ ਪਾਉਂਦਾ ਹੈ, ਉੱਥੇ ਹੀ ਉਹ ਉਸ ਲਈ ਮਾਨਸਿਕ ਸੰਤਾਪ ਅਤੇ ਲਿੰਗਕ ਅਸਮਾਨਤਾ ਦਾ ਕਾਰਨ ਵੀ ਬਣਦਾ ਹੈ। ਪ੍ਰਸਤੁਤ ਖੋਜ-ਪੱਤਰ ਪਾਲ ਕੌਰ ਦੇ ਕਾਵਿ-ਸੰਗ੍ਰਹਿ ‘ਪੀਂਘ’ ਨੂੰ ਆਧਾਰ ਬਣਾ ਕੇ ਸਮਾਜਿਕ ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਔਰਤ ਦੀ ਹੋਂਦ ਨਾਲ ਜੁੜੇ ਤ੍ਰਾਸਦਿਕ ਅਤੇ ਜਟਿਲ ਪਹਿਲੂਆਂ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਅਧਿਐਨ ਰਾਹੀਂ ਇਹ ਸਪਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਾਂ, ਧੀ ਅਤੇ ਪਤਨੀ ਵਰਗੇ ਪਵਿੱਤਰ ਰਿਸ਼ਤਿਆਂ ਦੇ ਅੰਦਰੂਨੀ ਘੇਰੇ ਵਿੱਚ ਵਿਚਰਦਿਆਂ, ਮਰਦ ਦੀ ਨੈਤਿਕ ਥਿੜਕਣ ਅਤੇ ਬੇਰੁਖੀ ਕਿਸ ਤਰ੍ਹਾਂ ਔਰਤ ਦੀ ਸ਼ਖ਼ਸੀਅਤ ਦਾ ਵਿਘਟਨ ਕਰਦੀ ਹੈ। ਇਹ ਖੋਜ-ਪੱਤਰ ਰਿਸ਼ਤਿਆਂ ਦੀ ਉਸ ਬਾਹਰੀ ਨਿੱਘ ਦੇ ਪਿੱਛੇ ਛਿਪੇ ਯਥਾਰਥ ਨੂੰ ਉਘਾੜਦਾ ਹੈ, ਜੋ ਨਿਰੰਤਰ ਨਾਰੀ ਹੋਂਦ ਨੂੰ ਖੋਰਾ ਲਾ ਰਹੇ ਹਨ।
ਕੀਵਰਡ (Keyword): ਪਿਤ੍ਰ-ਸੱਤਾਤਮਕ ਮਾਨਸਿਕਤਾ, ਨਾਰੀ-ਚੇਤਨਾ, ਹੋਂਦ ਦਾ ਸੰਕਟ, ਅਣਚਾਹੀ-ਹੋਂਦ, ਵਿਦਰੋਹੀ-ਸੁਰ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.