Articles
Authors and Affiliations:
ਸ਼ਿਲਪਾ ਰਾਣੀ (Shilpa Rani)
ਸਹਾਇਕ ਪ੍ਰੋਫੈਸਰ ਅਤੇ ਮੁਖੀ, ਇਤਿਹਾਸ ਵਿਭਾਗ (Asst. Prof. and Head, Dept. of History)
ਸਰਕਾਰੀ ਕਾਲਜ, ਮਲੇਰਕੋਟਲਾ (ਪੰਜਾਬ)
DOI: 10.64119/armaan.vol.4.issue1.15
DOI URL: https://doi.org/10.64119/armaan.vol.4.issue1.15
Page: 85-89
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਦੀ ਸਦੀਆਂ ਪੁਰਾਣੀ ਮੌਜੂਦਗੀ ਨੇ ਸਮਾਜ ਵਿੱਚ ਨਫ਼ਰਤ, ਵੱਖਵਾਦ ਅਤੇ ਅਸਮਾਨਤਾ ਪੈਦਾ ਕੀਤੀ। ਰਿਗਵੇਦ ਕਾਲ ਵਿੱਚ ਵਰਣ ਵੰਡ ਕਰਮ ਆਧਾਰਿਤ ਸੀ, ਪਰ ਉੱਤਰ ਵੈਦਿਕ ਕਾਲ ਤੋਂ ਜਨਮ ਆਧਾਰਿਤ ਵਰਣ ਪ੍ਰਣਾਲੀ ਨੂੰ ਅਪਣਾਇਆ ਗਿਆ, ਜਿਸ ਨੇ ਸਮਾਜਿਕ ਅਤੇ ਧਾਰਮਿਕ ਅਧਿਕਾਰਾਂ ਵਿੱਚ ਅਸਮਾਨਤਾ ਨੂੰ ਸਥਾਪਿਤ ਕੀਤਾ। ਮਨੂ ਸਮ੍ਰਿਤੀ ਅਤੇ ਹੋਰ ਧਾਰਮਿਕ ਪਾਠਾਂ ਨੇ ਇਸ ਵੱਖ-ਵੱਖ ਵਰਣਾਂ ਨੂੰ ਸਥਾਈ ਰੂਪ ਦੇ ਕੇ ਉੱਚ ਵਰਣਾਂ ਨੂੰ ਰਿਆਇਤ ਅਤੇ ਨੀਵੇਂ ਵਰਣਾਂ ਨੂੰ ਅਪਮਾਨਿਤ ਕੀਤਾ। ਇਸ ਪਿਛੋਕੜ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਾਤੀ ਪ੍ਰਥਾ ਦੇ ਖ਼ਿਲਾਫ਼ ਇੱਕ ਸਫਲ ਪ੍ਰਤੀਕਿਰਿਆ ਦਾ ਰੂਪ ਹੈ। ਗੁਰੂ ਸਾਹਿਬਾਨ ਨੇ ਸਮਾਜ ਵਿੱਚ ਬਰਾਬਰੀ, ਰੱਬੀ ਏਕਤਾ ਅਤੇ ਹਰੇਕ ਜੀਵ ਦੀ ਪਵਿੱਤਰਤਾ ਨੂੰ ਉਜਾਗਰ ਕਰਦੇ ਹੋਏ ਜਾਤੀ ਪ੍ਰਣਾਲੀ ਦਾ ਖ਼ਤਮਾ ਕੀਤਾ। ਲੰਗਰ, ਸੰਗਤ, ਪੰਗਤ, ਅੰਤਰਜਾਤੀ ਵਿਆਹ ਅਤੇ ਸਾਂਝੇ ਤੀਰਥ ਸਥਾਨਾਂ ਦੇ ਸਿਧਾਂਤਾਂ ਰਾਹੀਂ ਸਮਾਜਿਕ ਅਸਮਾਨਤਾ ਨੂੰ ਦੂਰ ਕਰਨ ਵਿੱਚ ਸਿੱਖ ਧਰਮ ਨੇ ਇੱਕ ਅਮੁੱਲ ਦ੍ਰਿਸ਼ਟੀਕੋਣ ਦਿਖਾਇਆ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮਨੁੱਖਤਾ ਲਈ ਸੰਪੂਰਨ ਸੰਦੇਸ਼ ਦਿੱਤਾ ਗਿਆ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ’ ਦੇ ਹੁਕਮ ਨਾਲ ਅਧਿਕਾਰਤ ਕੀਤਾ। ਇਸ ਪ੍ਰਕਿਰਿਆ ਨੇ ਭਾਰਤੀ ਸਮਾਜ ਵਿੱਚ ਜਾਤੀ ਅਤੇ ਧਾਰਮਿਕ ਅਸਮਾਨਤਾ ਦੇ ਖ਼ਿਲਾਫ਼ ਇਕ ਮਜ਼ਬੂਤ ਮਾਡਲ ਸਥਾਪਿਤ ਕੀਤਾ।
ਕੀਵਰਡ (Keyword): ਵਰਣ-ਵਿਵਸਥਾ, ਜਾਤੀ-ਪ੍ਰਥਾ, ਸਮਾਜਿਕ ਅਸਮਾਨਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਲੰਗਰ, ਪੰਗਤ, ਸੰਗਤ, ਭਾਈਚਾਰਾ।