Articles
Authors and Affiliations:
DOI: 10.64119/armaan.vol.4.issue1.14
DOI URL: https://doi.org/10.64119/armaan.vol.4.issue1.14
Page: 77-84
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਹਥਲਾ ਖੋਜ ਪੱਤਰ 'ਪਛਾਣ' (Identity) ਦੇ ਸੰਕਲਪ, ਇਸ ਦੇ ਵਿਭਿੰਨ ਸਿਧਾਂਤਕ ਪਹਿਲੂਆਂ ਅਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਇਸ ਦੇ ਪ੍ਰਭਾਵਾਂ ਦਾ ਇੱਕ ਗਹਿਰਾ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਪਛਾਣ ਇੱਕ ਬਹੁ-ਪੱਖੀ ਵਰਤਾਰਾ ਹੈ ਜੋ ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਰਾਜਨੀਤੀ ਵਰਗੇ ਖੇਤਰਾਂ ਨਾਲ ਜੁੜਿਆ ਹੋਇਆ ਹੈ। 'ਸਵੈ' (Self) ਨੂੰ ਪਛਾਣ ਦਾ ਅਧਾਰ ਮੰਨਿਆ ਗਿਆ ਹੈ; ਜਿੱਥੇ ਸਵੈ ਇੱਕ ਅੰਦਰੂਨੀ ਅਨੁਭਵ ਹੈ, ਉੱਥੇ ਪਛਾਣ ਉਹ ਸਮਾਜਿਕ 'ਲੇਬਲ' ਹੈ ਜੋ ਦੁਨੀਆ ਸਾਨੂੰ ਦਿੰਦੀ ਹੈ। ਆਧੁਨਿਕ ਦੌਰ ਵਿੱਚ ਇਹ ਸਥਿਰ ਨਹੀਂ ਰਹੀ, ਸਗੋਂ ਹਾਲਾਤਾਂ ਅਨੁਸਾਰ ਬਦਲਣ ਵਾਲੀ ਇੱਕ 'ਤਰਲ' (Fluid) ਇਕਾਈ ਬਣ ਗਈ ਹੈ। ਖੋਜ ਪੱਤਰ ਵਿੱਚ ਪਛਾਣ ਨੂੰ ਮਨੋਵਿਗਿਆਨਕ, ਸਮਾਜ-ਮਨੋਵਿਗਿਆਨਕ ਅਤੇ ਸਮਾਜ-ਸ਼ਾਸਤਰੀ ਦ੍ਰਿਸ਼ਟੀਕੋਣਾਂ ਤੋਂ ਵਾਚਿਆ ਗਿਆ ਹੈ । ਇਸ ਖੋਜ ਪੱਤਰ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਨ੍ਹਾਂ ਸਿਧਾਂਤਾਂ ਨੂੰ ਪਰਵਾਸੀ ਪੰਜਾਬੀ ਕਵਿਤਾ 'ਤੇ ਲਾਗੂ ਕਰਨਾ ਹੈ। ਪਰਵਾਸੀ ਜਦੋਂ ਆਪਣੇ ਮੂਲ ਸਮਾਜ ਤੋਂ ਨਿਕਲ ਕੇ ਪੱਛਮੀ ਸਮਾਜ ਵਿੱਚ ਜਾਂਦਾ ਹੈ, ਤਾਂ ਉਹ 'ਸਭਿਆਚਾਰਕ ਧੱਕੇ' (Culture Shock) ਦਾ ਸ਼ਿਕਾਰ ਹੁੰਦਾ ਹੈ। ਕਵਿਤਾ ਵਿੱਚ ਵਰਤੇ ਗਏ ਬਿੰਬ ਉਸ ਦੇ ਅੰਦਰੂਨੀ ਤਣਾਓ, ਨਸਲਵਾਦ ਦੇ ਸਾਹਮਣੇ ਹੋਣ ਵਾਲੀ ਹੀਣ ਭਾਵਨਾ ਅਤੇ ਪੁਰਾਣੀ ਤੇ ਨਵੀਂ ਪਛਾਣ ਵਿਚਕਾਰ ਚੱਲ ਰਹੀ ਜੰਗ ਨੂੰ ਬਿਆਨ ਕਰਦੇ ਹਨ।
ਕੀਵਰਡ (Keyword): ਪਛਾਣ, ਸਵੈ, ਪਛਾਣ ਸੰਕਟ, ਪਰਵਾਸੀ ਪੰਜਾਬੀ ਕਵਿਤਾ, ਮਨੋ-ਸਮਾਜਿਕ ਸਿਧਾਂਤ, ਭੂਮਿਕਾ ਪਛਾਣ, ਸਭਿਆਚਾਰਕ ਤਣਾਓ।