Articles
Authors and Affiliations:
DOI: 10.64119/armaan.vol.4.issue1.13
DOI URL: https://doi.org/10.64119/armaan.vol.4.issue1.13
Page: 71-76
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਹਥਲੇ ਖੋਜ ਪੇਪਰ ਵਿੱਚ “ਗੁੜ ਗੰਡੋਂ” ਅਤੇ “ਕਪਾਹ ਪੰਡੋਂ” ਦੀ ਪਰੰਪਰਾਗਤ ਸਿੱਧੀ ਅਤੇ ਤੁਰੰਤ ਵਿੱਕਰੀ ਪ੍ਰਣਾਲੀ ਦੀ ਪ੍ਰਸੰਗਿਕਤਾ ਅਤੇ ਇਸ ਦੀ ਆਧੁਨਿਕ ਖੇਤੀਬਾੜੀ ਬਾਜ਼ਾਰ ਢਾਂਚੇ ਵਿੱਚ ਲਾਗੂ ਕਰਨ ਦੀ ਸੰਭਾਵਨਾ ਦਾ ਵਿਸਤ੍ਰਿਤ ਅਧਿਐਨ ਕੀਤਾ ਗਿਆ ਹੈ। ਅਧਿਐਨ ਲਈ 150 ਗੁੜ ਉਤਪਾਦਕਾਂ ਅਤੇ 150 ਕਪਾਹ ਉਤਪਾਦਕਾਂ ਤੋਂ ਪ੍ਰਾਇਮਰੀ ਡਾਟਾ ਇਕੱਠਾ ਕੀਤਾ ਗਿਆ। ਡਾਟਾ ਸੰਕਲਨ ਲਈ ਇੱਕ ਵਿਸਥਾਰਤ ਸ਼ਡਿਊਲ ਤਿਆਰ ਕੀਤਾ ਗਿਆ, ਜਿਸ ਵਿੱਚ ਉਤਪਾਦਨ ਅਤੇ ਵਿੱਕਰੀ ਪੈਟਰਨ, ਆਰਥਿਕ ਚੁਣੌਤੀਆਂ, ਮਾਰਕੀਟ ਸੰਰਚਨਾ ਅਤੇ ਸਿੱਧੀ ਵਿੱਕਰੀ ਦੀ ਸੰਭਾਵਨਾ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ਦੌਰਾਨ ਕਿਸਾਨਾਂ ਨਾਲ ਸਿੱਧੀ ਗੱਲਬਾਤ ਅਤੇ ਸੰਰਚਿਤ ਇੰਟਰਵਿਊ ਕੀਤੇ ਗਏ, ਖ਼ਾਸ ਕਰਕੇ ਉਹਨਾਂ ਕਿਸਾਨਾਂ ਨਾਲ ਜਿਨ੍ਹਾਂ ਕੋਲ ਗੁੜ ਅਤੇ ਕਪਾਹ ਦੀ ਖੇਤੀ ਦਾ ਲੰਬਾ ਅਨੁਭਵ ਹੈ। ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਉਤਪਾਦਕ ਅਤੇ ਉਪਭੋਗਤਾ ਦਰਮਿਆਨ ਸਿੱਧਾ ਤਕਨੀਕੀ ਅਤੇ ਬਾਜ਼ਾਰੀ ਸੰਪਰਕ ਕਿਸਾਨਾਂ ਲਈ ਆਰਥਿਕ ਤੌਰ ‘ਤੇ ਲਾਭਕਾਰੀ ਸਾਬਤ ਹੋ ਸਕਦਾ ਹੈ। ਇਸ ਦੇ ਨਾਲ ਹੀ, ਵਿਚੋਲਿਆਂ ਦੀ ਭੂਮਿਕਾ ਅਤੇ ਅਸਥਿਰ ਮਾਰਕੀਟ ਸੰਰਚਨਾ ਕਿਸਾਨਾਂ ਦੀ ਆਮਦਨ ‘ਤੇ ਨਕਾਰਾਤਮਿਕ ਪ੍ਰਭਾਵ ਪਾਉਂਦੀ ਹੈ। ਖੋਜ ਸਿਫ਼ਾਰਸ਼ ਕਰਦੀ ਹੈ ਕਿ ਟੈਕਨੋਲੋਜੀਕ ਅਪਗਰੇਡ, ਮਾਰਕੀਟ ਸੰਰਚਨਾ ਵਿੱਚ ਸੁਧਾਰ ਅਤੇ ਉਤਪਾਦਕ-ਉਪਭੋਗਤਾ ਸਿੱਧੇ ਸੰਬੰਧਾਂ ਦੀ ਮਜ਼ਬੂਤੀ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਵਿਚੋਲਿਆਂ ‘ਤੇ ਨਿਰਭਰਤਾ ਘਟਾਈ ਜਾ ਸਕਦੀ ਹੈ।
ਕੀਵਰਡ (Keyword): ਗੁੜ, ਗੰਡ, ਕਪਾਹ, ਸਿੱਧੀ ਵਿੱਕਰੀ, ਕਿਸਾਨ, ਮਾਰਕੀਟ ਸੰਰਚਨਾ, ਟੈਕਨੌਲੋਜੀ, ਆਮਦਨ, ਵਿਚੋਲਾ।