ISSN: 2583-9446 (O)
ISSN Certificate
DOI Prefix: 10.64119
Journal Impact Factor(2025): 5.427 (SIIFI)
Contact Us
Authors and Affiliations:
DOI: 10.64119/armaan.vol.4.issue1.12
DOI URL: https://doi.org/10.64119/armaan.vol.4.issue1.12
Abstract (ਸਾਰ):
ਹਥਲੇ ਖੋਜ ਪੱਤਰ ਵਿਚ ਪਾਣਿਨੀ ਵਿਆਕਰਨ ‘ਅਸ਼ਟਾਧਿਆਈ’ ਦੇ ਸਿਧਾਂਤਕ ਸੂਤਰਾਂ ਦੀ ਲੋਅ ਵਿਚ ਪੰਜਾਬੀ ਭਾਸ਼ਾ ਦੇ ਕਾਰਕ ਪ੍ਰਬੰਧ ਦਾ ਅਧਿਐਨ ਪ੍ਰਸਤੁਤ ਕੀਤਾ ਗਿਆ ਹੈ। ਪੱਛਮੀਂ ਭਾਸ਼ਾ ਵਿਗਿਆਨੀ ਇਹੋ ਸਮਝਦੇ ਰਹੇ ਕਿ ਪਾਣਿਨੀ ਦਾ ਕਾਰਕ ਸਿਧਾਂਤ ਸਿਰਫ਼ ਵਾਕਾਤਮਕ ਸੰਬੰਧਾਂ ਤੱਕ ਸੀਮਤ ਹੈ। ਇਸੇ ਵਜ੍ਹਾ ਕਾਰਨ ਪਰੰਪਰਾਈ ਵਿਆਕਰਨ ਵਿਚ ਕਾਰਕ ਨੂੰ ਕੇਵਲ ਭਾਸ਼ਾ ਦੀ ਸਤੱਹੀ ਸਤਹ ਤੱਕ ਸੀਮਤ ਕਰਕੇ ਹੀ ਵਿਚਾਰਿਆ ਗਿਆ ਹੈ। ਭਾਵੇਂ ਭਾਸ਼ਾ ਵਿਗਿਆਨ ਦੇ ਆਧੁਨਿਕ ਦੌਰ ਵਿਚ ਚਾਮਸਕੀ (1957 ਤੇ 1965) ਅਤੇ ਫਿਲਮੋਰ (1968) ਆਦਿਕ ਭਾਸ਼ਾ ਚਿੰਤਕਾਂ ਨੇ ਕਾਰਕ ਦੀ ਪਰਿਭਾਸ਼ਾ ਭਾਸ਼ਾ ਦੀ ਡੂੰਘ ਸਤਹ ਤੇ ਸਤੱਹੀ ਸਤਹ ਦੇ ਪ੍ਰਸੰਗ ਵਿਚ ਕੀਤੀ ਹੈ। ਪਰ ਫਿਰ ਵੀ ਵੱਖ-ਵੱਖ ਭਾਸ਼ਾਵਾਂ ਵਿਚ ਕਾਰਕਾਂ ਦੀ ਸੰਖਿਆ ਤੇ ਸੂਚੀ ਅਤੇ ਇਨ੍ਹਾਂ ਦੇ ਭਾਵਾਤਮਕ ਗੁਣਾ ਨੂੰ ਸਮਝਣ ਦੀ ਦ੍ਰਿਸ਼ਟੀ ਤੋਂ ਪੱਛਮੀਂ ਭਾਸ਼ਾ ਵਿਗਿਆਨੀ ਹਮੇਸ਼ਾਂ ਉਲਝੇ ਰਹੇ ਹਨ। ਪਾਣਿਨੀ ਨੇ ਛੇ ਕਾਰਕੀ ਸੰਬੰਧਾਂ ਦੇ ਨਾਲ ਨਾਲ ਸੱਤ ਵਿਭਕਤੀਆਂ ਤਸਲੀਂਮ ਕੀਤੀਆਂ ਹਨ। ਆਧੁਨਿਕ ਆਰਿਆਈ ਭਾਸ਼ਾਵਾਂ ਦੀ ਵਾਕ-ਜੁਗਤ ਵਿਚ ਕਾਰਕ ਤੇ ਵਿਭਕਤੀਆਂ ਦੇ ਪਰਸਪਰ ਸੰਬੰਧਾਂ ਵਿਚ ਬੜੀ ਉੱਥਲ-ਪੁਥਲ ਹੋ ਗਈ ਹੈ। ਖ਼ਾਸ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਸੰਗ ਵਿਚ ਸੰਬੰਧਕਾਂ ਦੇ ਨਿਕਾਸ ਨਾਲ ਕਾਰਕਾਂ ਤੇ ਵਿਭਕਤੀਆਂ ਦੀ ਸਥਿਤੀ ਹੋਰ ਵੀ ਜਟਿਲ ਤੇ ਗੁੰਝਲਦਾਰ ਹੋ ਗਈ ਹੈ। ਅਲਬੱਤਾ ਪੰਜਾਬੀ ਦੇ ਵਿਆਕਰਨਕਾਰ ਤੇ ਭਾਸ਼ਾ ਵਿਗਿਆਨੀ ਵੀ ਪਾਣਿਨੀ ਦੇ ਕਾਰਕ ਸਿਧਾਂਤ ਨੂੰ ਸਹੀ ਪਰਿਪੇਖ਼ ਵਿਚ ਸਮਝਣੋਂ ਅਸਮਰੱਥ ਰਹੇ ਹਨ। ਇਸੇ ਕਰਕੇ ਹੀ ਬਹੁਤੇ ਵਿਆਕਰਨਕਾਰ ਪੰਜਾਬੀ ਵਿਚ ਅੱਠ ਕਾਰਕਾਂ ਦੀ ਹੋਂਦ ਨੂੰ ਮੰਨ ਰਹੇ ਹਨ। ਇਸ ਪੇਪਰ ਵਿਚ ਪੰਜਾਬੀ ਦੇ ਕਾਰਕ ਵਿਧਾਨ ਨੂੰ (ਛੇ ਰੂਪਾਂ ਵਿਚ) ਸੰਸਕ੍ਰਿਤ ਵਿਆਕਰਨ ਦੀਆਂ ਕੋਟੀਆਂ ਦੇ ਮੁਤੱਲਕ ਵਿਭਕਤੀ ਰੂਪਾਂ ਤੋਂ ਤੇ ਆਧੁਨਿਕ ਸੰਬੰਧਕੀ ਰੂਪਾਂ ਦੇ ਨਜ਼ਰੀਏ ਤੋਂ ਨਿਰੂਪਤ ਕੀਤਾ ਗਿਆ ਹੈ।
ਕੀਵਰਡ (Keyword): ਪਾਣਿਨੀ ਵਿਆਕਰਨ, ਅਸ਼ਟਾਧਿਆਈ, ਕਾਰਕ ਵਿਧਾਨ, ਭਾਸ਼ਾ ਵਿਗਿਆਨ, ਸੰਬੰਧਕ, ਵਾਕ-ਜੁਗਤ, ਨਾਂਵ ਪਦ, ਕਿਰਿਆ ਪਦ।
..
ESTD: 2023
Frequency: Quarterly
Impact Factor(2025): 5.427 (SIIFI)
Copyright @ 2026 ਅਰਮਾਨ (ARMAAN)
This work is licensed under a Creative Commons Attribution Commercial 4.0 International License.