Paper ID: ARMN040324
ਬਸਤੀਵਾਦੀ ਆਧੁਨਿਕਤਾ ਦਾ ਸੰਕਲਪ
Bastivadi Aadhunikta Da Sankalap
Abstract (ਸਾਰ):
ਆਧੁਨਿਕਤਾ ਵਿਗਿਆਨਕ, ਤਾਰਕਕ, ਅਤੇ ਵਿਸ਼ਲੇਸ਼ਣੀ ਸੁਭਾਅ ਦੀ ਦਾਰਸ਼ਨਿਕ ਦ੍ਰਿਸ਼ਟੀ ਹੈ। ਇਹ ਯੂਰਪ ਵਿਚ 13ਵੀਂ-14ਵੀਂ ਸਦੀ ਵਿਚ ਚਰਚ ਦੀਆਂ ਪੂਰਵ-ਨਿਰਧਾਰਤ ਮਾਨਤਾਵਾਂ ਦੇ ਵਿਰੋਧ ਪੈਦਾ ਹੋਈ ਵਿਗਿਆਨਕ ਜੀਵਨ ਦ੍ਰਿਸ਼ਟੀ ਹੈ। ਆਧੁਨਿਕਤਾ ਦਾਰਸ਼ਨਿਕ ਸੋਚ-ਵਿਧੀ ਹੈ। ਇਹ ਵਸਤ-ਵਰਤਾਰਿਆਂ ਨੂੰ ਬਾਹਰਮੁਖੀ, ਤਾਰਕਕ ਅਤੇ ਵਿਸ਼ਲੇਸ਼ਣੀ ਵਿਧੀ ਰਾਹੀਂ ਸਮਝਦੀ ਹੈ। ਆਧੁਨਿਕ ਸੋਚ-ਵਿਧੀ ਅਤੇ ਵਿਗਿਆਨਕ ਖੋਜਾਂ ਨਾਲ ਖੂਗੋਲ ਬਾਰੇ ਨਵੇਂ ਗਿਆਨ ਦੇ ਯੁਗ ਦਾ ਅਰੰਭ ਹੋਇਆ। ਇਸ ਨਾਲ ਨਵੇਂ ਸਮੁੰਦਰੀ ਮਾਰਗਾਂ ਦੀ ਤਲਾਸ਼ ਵਿਚ ਮਦਦ ਮਿਲੀ ਜਿਸ ਨਾਲ ਯੂਰਪੀ ਅਤੇ ਪੂਰਬੀ ਅਤੇ ਅਫ਼ਰੀਕਨ ਦੇਸਾਂ ਦੇ ਵਪਾਰਕ ਸੰਬੰਧਾਂ ਨੇ ਨਵੇਂ ਰੂਪ ਇਖ਼ਤਿਆਰ ਕੀਤੇ। ਨਤੀਜੇ ਵਜੋਂ ਬਸਤੀਵਾਦ ਦਾ ਅਰੰਭ ਹੋਇਆ। ਬਸਤੀਆਂ ਵਿਚ ਉਪਲਬਧ ਕੱਚੇ-ਮਾਲ ਅਤੇ ਮਨੁੱਖੀ ਕਿਰਤ ਸ਼ਕਤੀ ਦੇ ਫਲਸਰੂਪ ਉਦਯੋਗਕ ਕ੍ਰਾਂਤੀ ਹੋਈ। ਆਧੁਨਿਕਤਾ ਸੋਚ ਵਿਧੀ ਅਤੇ ਵਿਗਿਆਨਕ ਖੋਜਾਂ ਨਾਲ ਯੂਰਪੀ ਦੇਸਾਂ ਵਿਚ ਅਤੇ ਬਸਤੀਕ੍ਰਿਤ ਦੇਸਾਂ ਵਿਚ ਚੇਤਨਾ ਦੇ ਵਿਭਿੰਨ ਸਰੂਪ ਸਾਹਮਣੇ ਆਏ। ਬਸਤੀਆਂ ਵਿਚ ਪੈਦਾ ਹੋਏ ਇਸ ਚੇਤਨਾ ਦੇ ਰੂਪ ਨੂੰ ਬਸਤੀਵਾਦੀ ਆਧੁਨਿਕਤਾ ਕਿਹਾ ਜਾਂਦਾ ਹੈ। ਸੋ ਬਸਤੀਵਾਦ ਨਾਲ ਪੰਜਾਬ ਵਿਚ ਆਧੁਨਿਕਤਾ ਦਾ ਨਹੀਂ ਬਲਕਿ ਬਸਤੀਵਾਦੀ ਆਧੁਨਿਕਤਾ ਦਾ ਜਨਮ ਹੋਇਆ।
ਕੀਵਰਡ (Keywords):
ਆਧੁਨਿਕਤਾ, ਬਸਤੀਵਾਦ, ਉਦਯੋਗਕ-ਕ੍ਰਾਂਤੀ, ਬਸਤੀਵਾਦੀ ਆਧੁਨਿਕਤਾ, ਸਭਿਅਕ ਮਿਸ਼ਨ, ਪੁਨਰ-ਜਾਗਰਨ, ਲੋਕਤਾਂਤਰਕ ਸੰਸਥਾਵਾਂ, ਪੂੰਜੀਵਾਦ।