ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040323

ਭਗਤ ਰਵਿਦਾਸ ਬਾਣੀ ਵਿਚਲੇ ਸੰਕਲਪਾਂ ਦਾ ਕੋਸ਼ ਵਿਗਿਆਨਕ ਅਧਿਐਨ

Bhagat Ravidas Bani Vichle Sankalpan Da Kosh Vigyanak Adhiyan

ਸਿਮਰਜੀਤ ਕੌਰ (Simarjit Kaur)
ਸੀਨੀਅਰ ਖੋਜ ਵਿਦਿਆਰਥੀ (Senior Research Fellow)
ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ-110007
ORCID: 0009-0007-8821-1839

Abstract (ਸਾਰ):

ਭਗਤ ਰਵਿਦਾਸ ਜੀ ਦੀ ਬਾਣੀ ਪੰਜਾਬੀ ਅਤੇ ਗੁਰਬਾਣੀ ਸਾਹਿਤ ਦੀ ਇੱਕ ਮਹੱਤਵਪੂਰਨ ਧਰੋਹਰ ਹੈ। ਜਿਸ ਵਿੱਚ ਵਰਤੇ ਗਏ ਸੰਕਲਪ ਡੂੰਘੇ ਦਾਰਸ਼ਨਿਕ, ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਅਰਥਾਂ ਦੇ ਧਾਰਕ ਹਨ। ਪੇਸ਼ ਖੋਜ-ਪੱਤਰ ਦਾ ਉਦੇਸ਼ ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਪ੍ਰਯੁਕਤ ਸੰਕਲਪਾਂ ਦਾ ਕੋਸ਼-ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਧਿਐਨ ਕਰਨਾ ਹੈ। ਇਸ ਲਈ 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿੱਚ ਸੰਕਲਿਤ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮੂਲ ਪਾਠ ਵਜੋਂ ਗ੍ਰਹਿਣ ਕੀਤਾ ਗਿਆ ਹੈ। ਅਧਿਐਨ ਵਿੱਚ ਕੋਸ਼-ਵਿਗਿਆਨ ਅਤੇ ਸੰਕਲਪੀ ਕੋਸ਼ ਦੇ ਸਿਧਾਂਤਕ ਆਧਾਰ ਨੂੰ ਅਪਣਾਉਂਦਿਆਂ ਪਾਠ-ਕੇਂਦਰਿਤ, ਵਿਸ਼ਲੇਸ਼ਣਾਤਮਕ ਅਤੇ ਵਿਆਖਿਆਤਮਕ ਵਿਧੀ ਦੀ ਵਰਤੋਂ ਕੀਤੀ ਗਈ ਹੈ। ਬਾਣੀ ਵਿੱਚੋਂ ਦਾਰਸ਼ਨਿਕ, ਬ੍ਰਹਮਵਾਚਕ, ਅਨੁਸ਼ਠਾਨਿਕ, ਮਿਥਿਹਾਸਕ, ਧਾਰਮਿਕ ਅਤੇ ਸਮਾਜਿਕ ਸੰਕਲਪਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਵਰਗੀਕਰਨ ਅਤੇ ਅਰਥ-ਵਿਸ਼ਲੇਸ਼ਣ ਕੀਤਾ ਗਿਆ ਹੈ। ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਦੀ ਸ਼ਬਦਾਵਲੀ ਕੇਵਲ ਭਾਸ਼ਾਈ ਪ੍ਰਗਟਾਵਾ ਨਹੀਂ, ਸਗੋਂ ਬਹੁ-ਪਰਤੀ ਸੰਕਲਪਕ ਸੰਰਚਨਾ ਦਾ ਪ੍ਰਤੀਨਿਧਿਤਵ ਕਰਦੀ ਹੈ। ਕੋਸ਼-ਵਿਗਿਆਨਕ ਵਿਧੀ ਰਾਹੀਂ ਇਨ੍ਹਾਂ ਸੰਕਲਪਾਂ ਦੇ ਸ਼ਾਬਦਿਕ, ਪ੍ਰਸੰਗਿਕ ਅਤੇ ਅੰਤਰ-ਨਿਹਿਤ ਅਰਥਾਂ ਨੂੰ ਵਧੇਰੇ ਪ੍ਰਮਾਣਿਕ ਅਤੇ ਸੁਵਿਉਂਤ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਹ ਅਧਿਐਨ ਗੁਰਬਾਣੀ ਅਧਿਐਨ, ਪੰਜਾਬੀ ਕੋਸ਼ਕਾਰੀ ਅਤੇ ਸੰਕਲਪੀ ਕੋਸ਼-ਵਿਗਿਆਨ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪੇਸ਼ ਕਰਦਾ ਹੈ।
ਕੀਵਰਡ (Keywords):
ਭਗਤ ਰਵਿਦਾਸ ਬਾਣੀ, ਕੋਸ਼-ਵਿਗਿਆਨ, ਸੰਕਲਪੀ ਕੋਸ਼, ਗੁਰਬਾਣੀ, ਪੰਜਾਬੀ ਕੋਸ਼ਕਾਰੀ, ਸੰਕਲਪ-ਵਿਸ਼ਲੇਸ਼ਣ, ਸ਼ਬਦਾਰਥ।