ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040322

ਗਦਰ ਪਾਰਟੀ ਦਾ ਇਤਿਹਾਸਕ ਸਫ਼ਰ, ਸਥਾਪਨਾ ਤੇ ਸੰਘਰਸ਼

Gadar Party da Itihasak Safar, Sathapna ate Sangarsh

ਡਾ. ਗੁਰਜਿੰਦਰ ਕੌਰ (Dr. Gurjinder Kaur)
ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ (Assistant Professor, Punjabi)
ਗੁਰੂ ਨਾਨਕ ਗਰਲਜ਼ ਕਾਲਜ, ਯਮੁਨਾਨਗਰ (ਹਰਿਆਣਾ)-135100
ORCID: 0009-0001-9139-2681

Abstract (ਸਾਰ):

ਹੱਥਲੇ ਖੋਜ-ਪੱਤਰ ਵਿੱਚ ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੇ ਸੰਦਰਭ ਵਿੱਚ 'ਗ਼ਦਰ ਪਾਰਟੀ' ਦੀ ਸਥਾਪਨਾ ਅਤੇ ਭੂਮਿਕਾ ਦਾ ਅਧਿਐਨ ਕੀਤਾ ਗਿਆ ਹੈ। ਇਸ ਅਧਿਐਨ ਦਾ ਮੁੱਖ ਉਦੇਸ਼ ਇਹ ਸਮਝਣਾ ਹੈ ਕਿ ਕਿਵੇਂ ਗ਼ਦਰ ਲਹਿਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਲਈ ਜਾਗਰੂਕ ਕੀਤਾ ਅਤੇ ਆਪਸੀ ਫ਼ਿਰਕੂ ਸਦਭਾਵਨਾ ਤੇ ਕੌਮੀ ਏਕਤਾ ਦੀ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ। ਖੋਜ ਕਾਰਜ ਲਈ ਇਤਿਹਾਸਕ ਅਤੇ ਵਰਣਨਾਤਮਕ ਅਧਿਐਨ ਵਿਧੀਆਂ ਦਾ ਸਹਾਰਾ ਲਿਆ ਗਿਆ ਹੈ। ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਗ਼ਦਰ ਪਾਰਟੀ ਦੀ ਸਥਾਪਨਾ, ਵਿਚਾਰਧਾਰਾ ਅਤੇ ਇਤਿਹਾਸਕ ਸੰਘਰਸ਼ ਨੇ ਭਾਰਤੀਆਂ ਦੇ ਮਨਾਂ ਵਿੱਚ ਰਾਸ਼ਟਰੀ ਚੇਤਨਾ ਨੂੰ ਪ੍ਰਚੰਡ ਕਰਦਿਆਂ ਭਾਰਤੀ ਸੁਤੰਤਰਤਾ ਸੰਗਰਾਮ ਨੂੰ ਇੱਕ ਨਵੀਂ ਦਿਸ਼ਾ ਅਤੇ ਗਤੀ ਪ੍ਰਦਾਨ ਕੀਤੀ।
ਕੀਵਰਡ (Keywords):
ਗ਼ਦਰ ਪਾਰਟੀ, ਪ੍ਰਵਾਸੀ ਭਾਰਤੀ, ਭਾਰਤੀ ਆਜ਼ਾਦੀ ਸੰਗਰਾਮ, ਰਾਸ਼ਟਰੀ ਚੇਤਨਾ, ਫ਼ਿਰਕੂ ਸਦਭਾਵਨਾ।