Paper ID: ARMN040321
ਜੰਗ ਅਤੇ ਔਰਤਾਂ ਦੀ ਵੇਦਨਮਈ ਹੂਕ ਦਾ ਕਾਵਿ-ਨਾਟ: ਉਡੀਕਾਂ
Jang Ate Auratan Di Vedanmai Hook Da Kaav-Naat: Udeekan
Abstract (ਸਾਰ):
ਜੰਗ ਵਿਰੁੱਧ ਬੁੱਧੀਜੀਵੀ, ਲੇਖਕ, ਕਲਾਵਾਨ, ਕਾਰਕੁੰਨ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਇਪਟਾ ਅਤੇ ਅਮਨ ਲਹਿਰ ਨੇ ਵੀ ਇਸ ਵਿੱਚ ਚੋਖਾ ਯੋਗਦਾਨ ਪਾਇਆ ਹੈ। ਇਨ੍ਹਾਂ ਵੇਲਿਆਂ ਵਿੱਚ ਸਾਹਿਤਕ, ਸਮਾਜਕ ਸੰਗਠਨਾਂ ਨੇ 'ਜੰਗ ਬਨਾਮ ਅਮਨ' ਬਾਰੇ ਗੱਲ ਤੋਰਨ ਦੇ ਯਤਨ ਕੀਤੇ ਹਨ। ਪਰ ਸਰਕਾਰੀ ਸਰਪ੍ਰਸਤੀ ਵੱਲੋਂ ਸੰਚਾਲਤ ਮੀਡੀਆ 'ਤੇ ਇਹੋ ਜਿਹੀਆਂ ਖ਼ਬਰਾਂ ਨੂੰ 'ਵਾਂਝੇ’ ਰੱਖਿਆ ਜਾਂਦਾ ਹੈ। ਦੂਜੇ ਬੰਨੇ ਠੋਸ ਲਿਖ਼ਤਾਂ, ਕਲਾਵਾਂ ਆਪਣੀ ਜ਼ਿੰਮੇਵਾਰੀ ਨੂੰ ਸਦਾ ਚੇਤੇ ਰੱਖਦੀਆਂ ਹਨ। ਕੇਵਲ ਧਾਲੀਵਾਲ ਦੀ ਸਮਾਜਕ ਪ੍ਰਤੀਬੱਧਤਾ ‘ਨਾਟ-ਗਤਵਿਧੀਆਂ ਰਾਹੀਂ ਜਾਰੀ ਰਹਿੰਦੀ ਹੈ। ਇਸ ਕਾਵਿ-ਨਾਟ ਵਿੱਚ ਜੰਗ ਅਤੇ ਔਰਤਾਂ ਦੇ ਪ੍ਰਸੰਗ ਨੂੰ ਚੁਣਦੇ ਹੋਏ ‘ਸਿਆਸੀ ਚੋਟ’ ਵੀ ਕੀਤੀ ਗਈ ਹੈ। ਸਿਰਜਣ ਅਤੇ ਮੰਚਣ ਦੀ ਦੂਹਰੀ ਭੂਮਿਕਾ ਵਾਲੀ ਵਿਧਾ ਦਾ ਸਿੱਧਾ ਸੰਬੰਧ, ਸੰਬੋਧਨ ਪਾਠਕ-ਦਰਸ਼ਕ ਨੂੰ ਨਾਲ ਜੋੜਨ ਵਿੱਚ ਮਦਦਗਾਰ ਸਿੱਧ ਹੁੰਦਾ ਹੈ।
ਕੀਵਰਡ (Keywords):
ਜੰਗ, ਔਰਤਾਂ, ਕਾਵਿ-ਨਾਟ, ਕੇਵਲ ਧਾਲੀਵਾਲ, ਫੌਜੀ, ਉਡੀਕਾਂ।