ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040320

'ਢਾਹਵਾਂ ਦਿੱਲੀ ਦੇ ਕਿੰਗਰੇ' ਅਤੇ 'ਸਤਲੁਜ ਵਹਿੰਦਾ ਰਿਹਾ' ਨਾਵਲ: ਤੁਲਨਾਤਮਕ ਅਧਿਐਨ

'Dhawan Delhi De Kingre' Ate 'Satluj Vehanda Riha' Naval: Tulnatmak Adhyian

ਡਾ. ਬੇਅੰਤ ਸਿੰਘ ਸਰਾਂ (Dr. Beant Singh Sran)
ਸਹਾਇਕ ਪ੍ਰੋਫ਼ੈਸਰ (Assistant Professor)
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੁੰਘ, ਤਰਨ ਤਾਰਨ (ਪੰਜਾਬ)-143304
ORCID: 0009-0000-5340-0700

Abstract (ਸਾਰ):

ਬਲਦੇਵ ਸਿੰਘ ਦੁਆਰਾ ਰਚਿਤ ਇਤਿਹਾਸਕ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰੇ' ਅਤੇ 'ਸਤਲੁਜ ਵਹਿੰਦਾ ਰਿਹਾ' ਪੰਜਾਬੀ ਇਤਿਹਾਸਕ ਨਾਵਲ ਦੀ ਪਰੰਪਰਾ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਇਨ੍ਹਾਂ ਦੋਹਾਂ ਨਾਵਲਾਂ ਵਿੱਚ ਪੰਜਾਬ ਦੇ ਲੋਕ ਨਾਇਕਾਂ ਕ੍ਰਮਵਾਰ ਦੁੱਲਾ ਭੱਟੀ ਅਤੇ ਭਗਤ ਸਿੰਘ ਦੇ ਜੀਵਨ, ਪਰਿਵਾਰਕ ਪਿਛੋਕੜ, ਵਿਅਕਤਿਤਵ, ਅਤੇ ਕ੍ਰਾਂਤੀਕਾਰੀ ਚੇਤਨਾ ਨੂੰ ਨਾਵਲੀ ਬਿਰਤਾਂਤ ਦਾ ਆਧਾਰ ਬਣਾਇਆ ਗਿਆ ਹੈ। ਭਾਵੇਂ ਦੋਹਾਂ ਨਾਇਕਾਂ ਦਾ ਇਤਿਹਾਸਕ ਸਮਾਂ, ਰਾਜਨੀਤਕ ਪ੍ਰਸੰਗ ਅਤੇ ਸੰਘਰਸ਼ ਦੇ ਰੂਪ ਵੱਖਰੇ ਹਨ ਪਰੰਤੂ ਦਮਨਕਾਰੀ ਸੱਤਾ ਵਿਰੁੱਧ ਪ੍ਰਤੀਰੋਧ ਅਤੇ ਲੋਕ-ਹਿੱਤ ਲਈ ਸੰਘਰਸ਼ ਇਨ੍ਹਾਂ ਨੂੰ ਇੱਕ ਸਾਂਝੇ ਵਿਚਾਰਧਾਰਕ ਸੂਤਰ ਨਾਲ ਜੋੜਦਾ ਹੈ। ‘ਢਾਹਵਾਂ ਦਿੱਲੀ ਦੇ ਕਿੰਗਰੇ’ ਵਿੱਚ ਦੁੱਲਾ ਭੱਟੀ ਰਾਹੀਂ ਮੁਗ਼ਲ ਸੱਤਾ ਦੇ ਵਿਰੁੱਧ ਉੱਭਰੀ ਲੋਕ ਵਿਦਰੋਹੀ ਚੇਤਨਾ ਨੂੰ ਪ੍ਰਗਟਾਇਆ ਗਿਆ ਹੈ ਜਦਕਿ ‘ਸਤਲੁਜ ਵਹਿੰਦਾ ਰਿਹਾ' ਵਿੱਚ ਭਗਤ ਸਿੰਘ ਦੇ ਪਾਤਰ ਰਾਹੀਂ ਬਸਤੀਵਾਦੀ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਸੰਘਰਸ਼ ਅਤੇ ਆਜ਼ਾਦੀ ਦੀ ਚੇਤਨਾ ਨੂੰ ਪੇਸ਼ ਕੀਤਾ ਗਿਆ ਹੈ। ਦੋਹਾਂ ਨਾਇਕਾਂ ਦੀ ਵਿਚਾਰਧਾਰਾ, ਸੰਘਰਸ਼-ਵਿਧੀ ਅਤੇ ਸਮਕਾਲੀਨ ਰਾਜਨੀਤਕ ਸੰਦਰਭਾਂ ਵਿੱਚ ਅੰਤਰ ਵੀ ਸਪਸ਼ਟ ਹੁੰਦੇ ਹਨ। ਇਸ ਪੱਖੋਂ ਦੋਹਾਂ ਨਾਵਲਾਂ ਦਾ ਤੁਲਨਾਤਮਕ ਅਧਿਐਨ ਇਤਿਹਾਸ, ਵਿਚਾਰਧਾਰਾ, ਪ੍ਰਤੀਰੋਧ ਅਤੇ ਪੰਜਾਬੀ ਲੋਕ-ਚੇਤਨਾ ਦੇ ਅੰਤਰ-ਸਬੰਧਾਂ ਨੂੰ ਸਮਝਣ ਲਈ ਮਹੱਤਵਪੂਰਨ ਹੈ।
ਕੀਵਰਡ (Keywords):
ਕ੍ਰਾਂਤੀਕਾਰੀ, ਲੋਕ ਚੇਤਨਾ, ਸਮਾਜਵਾਦ, ਬਗ਼ਾਵਤ, ਤੁਲਨਾਤਮਕ ਅਧਿਐਨ, ਸ਼ਹਾਦਤ, ਕਿਸਾਨ- ਮਜ਼ਦੂਰ ਸੰਘਰਸ਼।