Paper ID: ARMN040319
ਪਰਵਾਸੀ ਪੰਜਾਬੀ ਸਾਹਿਤ: ਬਦਲਦੀਆਂ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ (ਗ਼ਦਰ ਲਹਿਰ ਤੋਂ ਲੈ ਕੇ ਸਮਕਾਲ ਤੱਕ)
Parvasi Punjabi Sahit: Badaldiyan Prasthitiyan De Parsang Vich (Ghadar Lehar Ton Lai Ke Samkaal Tak)
Abstract (ਸਾਰ):
ਹੱਥਲੇ ਖੋਜ-ਪੱਤਰ ਵਿੱਚ ਪਰਵਾਸੀ ਪੰਜਾਬੀ ਸਾਹਿਤ ਦੇ ਇਤਿਹਾਸਕ ਵਿਕਾਸ-ਪੜ੍ਹਾਵਾਂ, ਵਿਲੱਖਣ ਵੰਨਗੀਆਂ ਅਤੇ ਸਮੇਂ ਦੇ ਨਾਲ ਬਦਲਦੇ ਰੁਝਾਨਾਂ ਦਾ ਡੂੰਘਾਈ ਨਾਲ ਆਲੋਚਨਾਤਮਕ ਅਧਿਐਨ ਪੇਸ਼ ਕੀਤਾ ਗਿਆ ਹੈ। ਇਹ ਖੋਜ ਪਰਚਾ ਗ਼ਦਰ ਲਹਿਰ ਦੇ ਸਾਹਿਤ ਵਿੱਚ ਮੌਜੂਦ ਕੌਮੀ ਮੁਕਤੀ, ਮਨੁੱਖਤਾ ਅਤੇ ਇਖ਼ਲਾਕੀ ਕੁਰਬਾਨੀ ਦੇ ਜਜ਼ਬੇ ਤੋਂ ਸ਼ੁਰੂ ਹੋ ਕੇ ਸਮਕਾਲੀ ਦੌਰ ਵਿੱਚ ਪੰਜਾਬੀਆਂ ਵੱਲੋਂ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਵਿਦੇਸ਼ ਵਸਣ ਦੀ ਲੱਗੀ ਦੌੜ ਅਤੇ ਇਸ ਦੇ ਮਨੋ-ਸਮਾਜਿਕ ਪ੍ਰਭਾਵਾਂ ਨੂੰ ਵਿਸਥਾਰ ਨਾਲ ਉਜਾਗਰ ਕਰਦਾ ਹੈ। ਅਧਿਐਨ ਦਾ ਮੁੱਖ ਆਧਾਰ ਕੇਵਲ ਵਿਦੇਸ਼ਾਂ ਦੀ ਧਰਤੀ 'ਤੇ ਵਸ ਕੇ ਰਚੇ ਗਏ ਪਰਵਾਸੀ ਪੰਜਾਬੀ ਸਾਹਿਤ ਤੱਕ ਹੀ ਸੀਮਤ ਨਹੀਂ, ਸਗੋਂ ਪੰਜਾਬ ਵਿੱਚ ਰਹਿ ਕੇ ਪਰਵਾਸ ਦੇ ਗੰਭੀਰ ਵਰਤਾਰੇ ਨੂੰ ਪੇਸ਼ ਕਰਨ ਵਾਲੇ ਸਾਹਿਤਕ ਸਰੋਕਾਰਾਂ ਨੂੰ ਵੀ ਸ਼ਾਮਲ ਕਰਦਾ ਹੈ। ਇਸ ਦੇ ਨਾਲ ਹੀ ਇਹ ਪੇਪਰ ਪਰਵਾਸੀ ਪੰਜਾਬੀ ਮਨੁੱਖ ਦੀ ਅੰਦਰੂਨੀ ਵਿਡੰਬਨਾ, ਅਪਣੱਤ ਤੇ ਪਰਾਏਪਣ ਦੇ ਦਵੰਦ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਦੀ ਕਾਮਯਾਬੀ 'ਤੇ ਮਾਣ ਕਰਨ ਦੇ ਬਾਵਜੂਦ ਸਥਾਨਕ ਪੱਧਰ 'ਤੇ ਪਰਵਾਸੀ ਦੀ ਆਰਥਿਕ-ਸਮਾਜਿਕ ਸਫ਼ਲਤਾ ਪ੍ਰਤੀ ਉਪਜਦੀ ਦੋਹਰੀ ਮਾਨਸਿਕਤਾ ਤੇ ਨਫ਼ਰਤ ਭਰੇ ਵਿਰੋਧਾਭਾਸ ਨੂੰ ਬਾਖੂਬੀ ਸਿਧਾਂਤਕ ਸੰਦਰਭ ਵਿੱਚ ਵਿਚਾਰਦਾ ਹੈ।
ਕੀਵਰਡ (Keywords):
ਪਰਵਾਸੀ ਪੰਜਾਬੀ ਸਾਹਿਤ, ਗ਼ਦਰ ਸਾਹਿਤ, ਇਤਿਹਾਸਕ ਪੜਾਅ, ਪੰਜਾਬੀ ਮਾਨਸਿਕਤਾ, ਸਮਕਾਲੀ ਪਰਵਾਸ, ਸੱਭਿਆਚਾਰਕ ਦਵੰਦ।