ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040317

ਭਗਤ ਕਬੀਰ ਬਾਣੀ ਦੇ ਪਾਠਾਤਮਕ ਪ੍ਰਵਚਨ ਵਿੱਚ ਭਗਤੀ ਅਤੇ ਗੁਰਮਤਿ ਚੇਤਨਾ ਦੀ ਅੰਤਰ-ਸੰਬੰਧਤਾ ਦਾ ਸਿਧਾਂਤਕ-ਮਾਡਲ

Bhagat Kabir Bani De Pathatmak Pravachan Vich Bhagti Ate Gurmat Chetna Di Antar-Sanbandhta Da Siddhantak-Model

ਡਾ. ਸੁਖਮਨਪ੍ਰੀਤ ਕੌਰ (Dr. Sukhmanpreet Kaur)
ਸਹਾਇਕ ਪ੍ਰੋਫ਼ੈਸਰ (Assistant Professor)
ਪੰਜਾਬੀ ਵਿਭਾਗ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ (ਪੰਜਾਬ)-151302
ORCID: 0009-0000-2789-4268

Abstract (ਸਾਰ):

ਇਹ ਅਧਿਐਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਭਗਤ ਕਬੀਰ ਬਾਣੀ ਦੇ ਪਾਠਾਤਮਕ ਅਤੇ ਅੰਤਰਪਾਠਾਤਮਕ ਪ੍ਰਵਚਨ ਦਾ ਵਿਸ਼ਲੇਸ਼ਣ ਕਰਦਿਆਂ ਭਗਤੀ ਅਤੇ ਗੁਰਮਤਿ ਚੇਤਨਾ ਵਿਚਲੀ ਅੰਤਰ-ਸੰਬੰਧਤਾ ਨੂੰ ਸਿਧਾਂਤਕ ਰੂਪ ਵਿੱਚ ਸਪਸ਼ਟ ਕਰਨ ਦਾ ਯਤਨ ਕਰਦਾ ਹੈ। ਅਧਿਐਨ ਦਾ ਮੂਲ ਸਰੋਕਾਰ ਇਹ ਪੜਚੋਲਣਾ ਹੈ ਕਿ ਕਬੀਰ ਬਾਣੀ ਵਿੱਚ ਪ੍ਰਗਟ ਭਗਤੀ-ਅਨੁਭਵ ਕਿਸ ਤਰ੍ਹਾਂ ਮਨੁੱਖੀ ਚੇਤਨਾ ਨੂੰ ਭਰਮ, ਅਗਿਆਨ ਅਤੇ ਮਾਇਆਵੀ ਗ੍ਰਸਤਤਾ ਤੋਂ ਮੁਕਤ ਕਰਕੇ ਸੱਚ ਦੀ ਪਹਿਚਾਣ ਵੱਲ ਅਗਰਸਰ ਕਰਦਾ ਹੈ ਅਤੇ ਇਹੀ ਪ੍ਰਕਿਰਿਆ ਅਗਾਂਹ ਗੁਰਮਤਿ ਚੇਤਨਾ ਵਿੱਚ ਪਰਮ-ਸੱਚ ਦੀ ਪ੍ਰਾਪਤੀ ਲਈ ਸਿਧਾਂਤਕ ਅਤੇ ਵਿਵਹਾਰਕ ਆਧਾਰ ਕਿਵੇਂ ਬਣਦੀ ਹੈ। ਇਸ ਅਧਿਐਨ ਵਿੱਚ 'ਭਰਮ', 'ਸੱਚ', 'ਸ਼ਬਦ', 'ਸਹਿਜ', 'ਨਾਮ', 'ਆਤਮ-ਗਿਆਨ' ਅਤੇ 'ਪਰਮ-ਸੱਚ' ਨੂੰ ਕਬੀਰ ਬਾਣੀ ਦੀਆਂ ਪ੍ਰਮੁੱਖ ਸੰਕਲਪਿਕ ਇਕਾਈਆਂ ਵਜੋਂ ਵਿਚਾਰਿਆ ਗਿਆ ਹੈ। ਪਾਠ ਦੀ ਅੰਦਰੂਨੀ ਸੰਰਚਨਾ ਅਤੇ ਸੰਕਲਪਾਂ ਵਿਚਲੇ ਅੰਤਰ-ਸੰਵਾਦ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਭਗਤੀ ਇੱਕ ਅਨੁਭਵ-ਆਧਾਰਿਤ ਚੇਤਨਾਤਮਕ ਪ੍ਰਕਿਰਿਆ ਹੈ, ਜਿਸ ਦਾ ਕੇਂਦਰ ਸੱਚ ਦੀ ਖੋਜ, ਪ੍ਰੇਮ, ਸਰਨਾਗਤੀ, ਸ਼ਬਦ-ਸਾਧਨਾ ਅਤੇ ਸਹਿਜ ਦੀ ਪ੍ਰਾਪਤੀ ਹੈ। ਇਸ ਦੇ ਉਲਟ ਗੁਰਮਤਿ ਚੇਤਨਾ ਪਹਿਚਾਣੇ ਹੋਏ ਸੱਚ ਨੂੰ ਧਾਰਨ ਕਰਨ, ਨਾਮ-ਸਿਮਰਨ ਅਤੇ ਗੁਰ-ਗਿਆਨ ਰਾਹੀਂ ਜੀਵਨ-ਵਿਹਾਰ ਵਿੱਚ ਰੂਪਾਂਤਰਿਤ ਕਰਨ ਦੀ ਪ੍ਰਕਿਰਿਆ ਵਜੋਂ ਸਾਹਮਣੇ ਆਉਂਦੀ ਹੈ। ਅਧਿਐਨ ਤੋਂ ਇਹ ਨਿਸ਼ਕਰਸ਼ ਪ੍ਰਾਪਤ ਹੁੰਦਾ ਹੈ ਕਿ ਭਗਤੀ ਅਤੇ ਗੁਰਮਤਿ ਦੋ ਵੱਖਰੀਆਂ ਜਾਂ ਵਿਰੋਧੀ ਪ੍ਰਣਾਲੀਆਂ ਨਹੀਂ, ਸਗੋਂ ਮਨੁੱਖੀ ਚੇਤਨਾ ਦੇ ਵਿਕਾਸ ਦੀਆਂ ਦੋ ਅੰਤਰ-ਨਿਰਭਰ ਅਤੇ ਪੂਰਕ ਅਵਸਥਾਵਾਂ ਹਨ। ਇਸ ਆਧਾਰ 'ਤੇ ਅਧਿਐਨ 'ਭਗਤੀ-ਗੁਰਮਤਿ ਸੰਬੰਧਾਤਮਕਤਾ ਮਾਡਲ' ਪ੍ਰਸਤੁਤ ਕਰਦਾ ਹੈ, ਜਿਸ ਵਿੱਚ ਮਾਨਵ-ਚੇਤਨਾ ਤੋਂ ਸਾਧ-ਚੇਤਨਾ ਅਤੇ ਅਗਾਂਹ ਅਕਾਲ-ਚੇਤਨਾ ਤੱਕ ਦੇ ਵਿਕਾਸ ਨੂੰ ਇੱਕ ਨਿਰੰਤਰ ਅਧਿਆਤਮਕ ਯਾਤਰਾ ਵਜੋਂ ਸਮਝਿਆ ਗਿਆ ਹੈ। ਇਹ ਮਾਡਲ ਭਗਤੀ ਸਾਹਿਤ, ਗੁਰਮਤਿ ਦਰਸ਼ਨ ਅਤੇ ਭਾਰਤੀ ਗਿਆਨ-ਪਰੰਪਰਾ ਦੇ ਅੰਤਰ-ਅਨੁਸ਼ਾਸਨੀ ਅਧਿਐਨ ਲਈ ਇੱਕ ਨਵਾਂ ਵਿਵੇਚਨਾਤਮਕ ਪਰਿਪੇਖ ਪ੍ਰਦਾਨ ਕਰਦਾ ਹੈ।
ਕੀਵਰਡ (Keywords):
ਭਗਤ ਕਬੀਰ ਬਾਣੀ, ਭਗਤੀ ਚੇਤਨਾ, ਗੁਰਮਤਿ ਚੇਤਨਾ, ਪਾਠਾਤਮਕ ਪ੍ਰਵਚਨ, ਅੰਤਰਪਾਠਾਤਮਕਤਾ, ਭਰਮ, ਸੱਚ, ਸ਼ਬਦ-ਸਾਧਨਾ, ਨਾਮ-ਸਿਮਰਨ, ਪਰਮ-ਸੱਚ।