ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal

Volume 4, Issue 3 {July-September 2026}

Research Article
Paper ID: ARMN040315

ਅਜੋਕੇ ਪੰਜਾਬੀ ਨਾਵਲ ਵਿੱਚ ਨਾਰੀ ਚੇਤਨਾ: ਬਲਦੇਵ ਸਿੰਘ ਦੇ ਨਾਵਲ 'ਯਸ਼ੋਧਰਾ’ ਦੇ ਸੰਦਰਭ ਵਿੱਚ

Ajoke Punjabi Naval Vich Naari Chetna: Baldev Singh De Naval 'Yashodhara' De Sandarbh Vich

ਡਾ. ਰਾਜਿੰਦਰ ਕੌਰ (Dr. Rajinder Kaur)
ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ (Assistant Professor, Dept. of Punjabi)
ਸੰਤ ਦਰਬਾਰਾ ਸਿੰਘ ਕਾਲਜ ਫਾਰ ਵਿਮੈਨ, ਲੋਪੋਂ ਜਿਲ੍ਹਾ ਮੋਗਾ (ਪੰਜਾਬ)-142037
ORCID: 0009-0001-2952-9501

Abstract (ਸਾਰ):

ਪੰਜਾਬੀ ਨਾਵਲ ਮਨੁੱਖੀ ਜੀਵਨ ਦੀਆਂ ਜਟਿਲ ਸਮਾਜਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਹਕੀਕਤਾਂ ਨੂੰ ਪ੍ਰਗਟਾਉਣ ਵਾਲੀ ਇੱਕ ਸਮਰੱਥ ਵਿਧਾ ਹੈ। ਅਜੋਕੇ ਸਮੇਂ ਵਿੱਚ ਨਾਰੀਵਾਦੀ ਚਿੰਤਨ ਸਾਹਿਤ ਦਾ ਕੇਂਦਰੀ ਧੁਰਾ ਬਣ ਚੁੱਕਾ ਹੈ, ਜੋ ਪਿਤ੍ਰਸੱਤਾਤਮਕ ਸੰਰਚਨਾਵਾਂ ਨੂੰ ਚੁਣੌਤੀ ਦਿੰਦਿਆਂ ਔਰਤ ਦੀ ਅਸਮੀਤਾ, ਸਵੈ-ਪਛਾਣ ਅਤੇ ਸੁਤੰਤਰਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਾ ਹੈ। ਹਥਲਾ ਖੋਜ-ਪੱਤਰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ: ਪਹਿਲੇ ਭਾਗ ਵਿੱਚ ਨਾਵਲ ਵਿਧਾ ਦੀਆਂ ਸਮਰੱਥਾਵਾਂ ਅਤੇ ਨਾਰੀ ਚੇਤਨਾ ਦੇ ਸਿਧਾਂਤਕ ਪਰਿਪੇਖ ਦੀ ਪੜਚੋਲ ਕੀਤੀ ਗਈ ਹੈ; ਜਦਕਿ ਦੂਜੇ ਭਾਗ ਵਿੱਚ ਨਾਵਲਕਾਰ ਬਲਦੇਵ ਸਿੰਘ ਦੇ ਇਤਿਹਾਸਕ ਨਾਵਲ 'ਯਸ਼ੋਧਰਾ' ਦਾ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ। ਨਾਵਲ ਦੀ ਕਥਾ ਮਹਾਤਮਾ ਬੁੱਧ ਵੱਲੋਂ ਗ੍ਰਹਿਸਥ ਤਿਆਗਣ ਉਪਰੰਤ ਯਸ਼ੋਧਰਾ ਦੇ ਜੀਵਨ-ਸੰਘਰਸ਼ਾਂ, ਮਨੋਸਥਿਤੀਆਂ ਅਤੇ ਅੰਦਰੂਨੀ ਸੰਵੇਦਨਾਵਾਂ ਨੂੰ ਬਾਰੀਕੀ ਨਾਲ ਉਭਾਰਦੀ ਹੈ। ਨਾਵਲਕਾਰ ਨੇ ਯਸ਼ੋਧਰਾ ਨੂੰ ਮਹਿਜ਼ ਘਰੇਲੂ ਚਾਰਦੀਵਾਰੀ ਤੱਕ ਸੀਮਿਤ ਨਾ ਰੱਖ ਕੇ ਇੱਕ ਸੰਵੇਦਨਸ਼ੀਲ, ਖ਼ੁਦਮੁਖ਼ਤਿਆਰ ਅਤੇ ਅਸਤਿਤਵਵਾਦੀ ਸੰਘਰਸ਼ ਵਾਲੀ ਨਾਰੀ ਵਜੋਂ ਚਿਤਰਿਆ ਹੈ, ਜੋ ਪਿਤ੍ਰਸੱਤਾਤਮਕ ਦਬਾਵਾਂ ਦੇ ਬਾਵਜੂਦ ਆਪਣੀ ਹੋਂਦ ਅਤੇ ਸਵੈ-ਪਛਾਣ ਲਈ ਨਿਰੰਤਰ ਜੂਝਦੀ ਹੈ। ਅਧਿਐਨ ਇਹ ਸਿੱਟਾ ਕੱਢਦਾ ਹੈ ਕਿ ਯਸ਼ੋਧਰਾ' ਨਾਵਲ ਵਿੱਚ ਨਾਰੀਵਾਦ ਮਹਿਜ਼ ਇੱਕ ਸਿਧਾਂਤਕ ਸੰਕਲਪ ਨਹੀਂ, ਬਲਕਿ ਇੱਕ ਜੀਵੰਤ ਮਨੁੱਖੀ ਅਨੁਭਵ ਵਜੋਂ ਸਾਹਮਣੇ ਆਉਂਦਾ ਹੈ।
ਕੀਵਰਡ (Keywords):
ਅਜੋਕਾ ਪੰਜਾਬੀ ਨਾਵਲ, ਨਾਰੀ ਚੇਤਨਾ, ਨਾਰੀਵਾਦ, ਬਲਦੇਵ ਸਿੰਘ, ਯਸ਼ੋਧਰਾ, ਨਾਰੀ ਅਸਮੀਤਾ, ਪਿਤ੍ਰਸੱਤਾਤਮਕ ਸਮਾਜ।