Paper ID: ARMN040314
ਪੰਜਾਬੀ ਮਨੁੱਖ ਦੀ ਨਾਬਰੀ ਦਾ ਬਿਰਤਾਂਤ: ਨਾਵਲ ‘ਮਹਾਂਬਲੀ ਸੂਰਾ’
Punjabi Manukh Di Nabari Da Birtaant: Naval 'Mahabali Soora'
Abstract (ਸਾਰ):
ਪੰਜਾਬ ਦੀ ਮਿੱਟੀ ਵਿਚ ਅਨੇਕਾਂ ਸੂਰਮਿਆਂ ਅਤੇ ਯੋਧਿਆਂ ਦੀ ਸ਼ਹਾਦਤ ਦੀ ਗਾਥਾ ਸਮਾਈ ਹੋਈ ਹੈ। ਇਹ ਯੋਧੇ ਸਮੇਂ-ਸਮੇਂ 'ਤੇ ਮਜ਼ਲੂਮਾਂ ਦੀ ਪੱਤ ਬਚਾਉਣ ਅਤੇ ਅਣਖ ਨਾਲ ਜ਼ਿੰਦਗੀ ਜਿਉਣ ਲਈ ਵੱਡੀਆਂ-ਵੱਡੀਆਂ ਤਾਕਤਾਂ ਲਈ ਵੰਗਾਰ ਸਾਬਿਤ ਹੁੰਦੇ ਰਹੇ ਹਨ। ਪੰਜਾਬੀ ਨਾਵਲ ਦੇ ਖੇਤਰ ਵਿਚ ਨਾਇਕਮੁਲਕ ਦ੍ਰਿਸ਼ਟੀ ਤੋਂ ਲਿਖੇ ਗਏ ਨਾਵਲਾਂ ਦੀ ਪਰੰਪਰਾ ਮੁੱਢਲੇ ਦੌਰ ਤੋਂ ਹੀ ਕਾਰਜਸ਼ੀਲ ਰਹੀ ਹੈ। ਸਮਕਾਲੀ ਦੌਰ ਵਿਚ ਕੁਝ ਪ੍ਰੌੜ ਬੁੱਧੀਜੀਵੀ ਨਾਵਲਕਾਰ ਅਜਿਹੇ ਇਤਿਹਾਸਕ ਨਾਵਲਾਂ ਦੀ ਸਿਰਜਣਾ ਕਰ ਰਹੇ ਹਨ, ਜਿਨ੍ਹਾਂ ਵਿਚ ਪੰਜਾਬ ਅਤੇ ਪੰਜਾਬੀਅਤ ਦੇ ਇਤਿਹਾਸ ਨਾਲ ਸੰਬੰਧਿਤ ਨਾਇਕਾਂ ਦੇ ਸੰਘਰਸ਼ਮਈ ਜੀਵਨ ਨੂੰ ਬਿਰਤਾਂਤਕ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬੀ ਨਾਵਲ ਜਗਤ ਵਿਚ ਬਲਦੇਵ ਸਿੰਘ ਦਾ ਨਾਂ ਕਿਸੇ ਪਛਾਣ ਦਾ ਮੁਥਾਜ ਨਹੀਂ। ਉਸਨੇ ਆਪਣੇ ਇਤਿਹਾਸਕ ਨਾਵਲਾਂ ਵਿਚ ਸਮੇਂ ਦੀ ਹਕੂਮਤ ਦੇ ਖ਼ਿਲਾਫ਼ ਜੂਝਦੇ ਪੰਜਾਬੀਆਂ ਦੇ ਨਾਇਕਾਂ ਅਤੇ ਲੋਕ ਨਾਇਕਾਂ ਦੀ ਨਾਬਰੀ ਦਾ ਬਿਰਤਾਂਤ ਸਿਰਜਿਆ ਹੈ। ਨਾਵਲ ‘ਮਹਾਂਬਲੀ ਸੂਰਾ' ਵਿਚ ਬਲਦੇਵ ਸਿੰਘ ਨੇ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਰੂਪਮਾਨ ਕਰਦਿਆਂ ਉਸਨੂੰ ਨਾਇਕ ਵਜੋਂ ਸਥਾਪਿਤ ਕੀਤਾ ਹੈ। ਹੱਥਲੇ ਖੋਜ ਪੱਤਰ ਵਿਚ ਨਾਵਲ ‘ਮਹਾਂਬਲੀ ਸੂਰਾ’ ਦੇ ਹਵਾਲੇ ਨਾਲ ਅਜਿਹੇ ਤੱਥਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ ਜਿਨ੍ਹਾਂ ਰਾਹੀਂ ਬੰਦਾ ਸਿੰਘ ਬਹਾਦਰ ਲੋਕ ਮਨਾਂ ਵਿਚ ਨਾਇਕ ਵਜੋਂ ਪ੍ਰਵਾਨ ਹੁੰਦਾ ਹੈ।
ਕੀਵਰਡ (Keywords):
ਨਾਇਕ, ਨਾਬਰੀ, ਇਤਿਹਾਸ, ਸੰਘਰਸ਼, ਪੰਜਾਬੀਅਤ, ਸਭਿਆਚਾਰਕ।