Paper ID: ARMN040313
ਪੰਜਾਬੀ ਕਿਸਾਨੀ ਅਤੇ ਕੁਦਰਤੀ ਸੰਕਟ: ਇੱਕ ਅਧਿਐਨ
Punjabi Kisani Ate Kudrati Sankat: Ikk Adhiyan
Abstract (ਸਾਰ):
ਪੰਜਾਬ ਦਾ ਕਿਸਾਨ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਦੇਸ਼ ਦੇ ਅਨਾਜ ਭੰਡਾਰ ਵਿੱਚ ਇਸ ਦੀ ਖੇਤੀਬਾੜੀ ਦਾ ਸਭ ਤੋਂ ਅਹਿਮ ਯੋਗਦਾਨ ਰਿਹਾ ਹੈ। ਵਿਗਿਆਨਕ ਤਰੱਕੀ ਅਤੇ ਮਸ਼ੀਨੀਕਰਨ ਨਾਲ ਆਈ 'ਹਰੀ ਕ੍ਰਾਂਤੀ' ਨੇ ਅਨਾਜ ਉਤਪਾਦਨ ਵਿੱਚ ਬੇਸ਼ੁਮਾਰ ਵਾਧਾ ਕਰਕੇ ਕਿਸਾਨਾਂ ਦੇ ਜੀਵਨ ਪੱਧਰ ਅਤੇ ਜੀਵਨ-ਜਾਂਚ ਨੂੰ ਉੱਚਾ ਚੁੱਕਿਆ। ਪਰ ਇਸ ਦੇ ਨਾਲ ਹੀ ਕੁਦਰਤੀ ਸਾਧਨਾਂ ਨਾਲ ਹੋਈ ਛੇੜਛਾੜ ਅਤੇ ਰਸਾਇਣਕ ਖਾਦਾਂ-ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਾ ਦਿੱਤੀ ਅਤੇ ਗੰਭੀਰ ਸਿਹਤ ਤੇ ਵਾਤਾਵਰਣਕ ਸੰਕਟ ਖੜ੍ਹੇ ਕਰ ਦਿੱਤੇ। ਲਗਾਤਾਰ ਵਧਦੀਆਂ ਲਾਗਤਾਂ ਅਤੇ ਸਮੱਸਿਆਵਾਂ ਨੇ ਕਿਸਾਨੀ ਨੂੰ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੇ ਦੌਰ ਵੱਲ ਧੱਕ ਦਿੱਤਾ, ਜਿਸ ਨਾਲ ਪੰਜਾਬ ਦਾ ਸਮੁੱਚਾ ਸਮਾਜਿਕ-ਆਰਥਿਕ ਤਾਣਾ-ਬਾਣਾ ਪ੍ਰਭਾਵਿਤ ਹੋਇਆ ਹੈ। ਇਹ ਅਧਿਐਨ ਦਰਸਾਉਂਦਾ ਹੈ ਕਿ ਖੇਤੀ ਸਿਰਫ਼ ਅਨਾਜ ਪੈਦਾ ਕਰਨ ਤੱਕ ਸੀਮਤ ਨਹੀਂ, ਸਗੋਂ ਕਈ ਹੋਰ ਧੰਦੇ ਵੀ ਇਸ 'ਤੇ ਨਿਰਭਰ ਹਨ। ਸਿੱਟੇ ਵਜੋਂ, ਪੰਜਾਬ ਦੀ ਆਰਥਿਕਤਾ ਨੂੰ ਮੁੜ ਮਜ਼ਬੂਤ ਕਰਨ ਲਈ ਸਰਕਾਰੀ ਪੱਧਰ 'ਤੇ ਖੇਤੀ ਸੰਕਟ ਦੇ ਹੱਲ ਹਿੱਤ ਠੋਸ ਨੀਤੀਆਂ ਅਤੇ ਕੁਦਰਤ-ਪੱਖੀ ਉਪਰਾਲਿਆਂ ਨੂੰ ਪਹਿਲ ਦੇਣਾ ਅਤਿ ਜ਼ਰੂਰੀ ਹੈ।
ਕੀਵਰਡ (Keywords):
ਪੰਜਾਬ ਦੀ ਖੇਤੀਬਾੜੀ, ਕਿਸਾਨੀ ਜੀਵਨ, ਹਰੀ ਕ੍ਰਾਂਤੀ, ਖੇਤੀ ਸੰਕਟ, ਵਾਤਾਵਰਣਕ ਪ੍ਰਭਾਵ, ਖੇਤੀ ਅਰਥਚਾਰਾ।