Paper ID: ARMN040312
ਰੂਪ ਸਿੰਘ ਦਾ ਨਾਵਲ 'ਬਾਕੀ ਸਫ਼ਾ 5 'ਤੇ’: ਇੱਕ ਅਧਿਐਨ
Roop Singh Da Naval 'Baki Safa 5 Te': Ikk Adhyain
Abstract (ਸਾਰ):
‘ਬਾਕੀ ਸਫ਼ਾ 5 'ਤੇ’ ਰੂਪ ਸਿੰਘ ਦਾ ਅਜਿਹਾ ਨਾਵਲ ਹੈ, ਜੋ ਖਾੜਕੂਵਾਦ ਦੇ ਦੌਰ ਦੌਰਾਨ ਪੁਲਿਸ ਅਤੇ ਖਾੜਕੂਆਂ ਵਿਚਲੇ ਟਕਰਾਅ ਨੂੰ ਮਨੁੱਖਤਾ ਦੇ ਘਾਣ ਵਜੋਂ ਪੇਸ਼ ਕਰਦਾ ਹੈ। ਨਾਵਲ ਦਾ ਕੇਂਦਰੀ ਪਾਤਰ 'ਗੁਰਮੀਤ' ਉਨ੍ਹਾਂ ਨਿਰਦੋਸ਼ ਨੌਜਵਾਨਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣੇ। ਉਸ ਦੀ ਮਾਂ 'ਮੇਲੋ' ਰਾਹੀਂ ਲੇਖਕ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਪੁੱਤਾਂ ਦੀਆਂ ਮਾਵਾਂ ਦੇ ਦਰਦ ਨੂੰ ਉਲੀਕਿਆ ਹੈ। ‘ਸਰਪੰਚ’ ਪਾਤਰ ਅਤੇ ਸਿਆਸਤਦਾਨਾਂ ਦੀਆਂ ਕੋੜੀਆਂ ਚਾਲਾਂ ਰਾਹੀਂ ਨਿੱਜੀ ਹਿਤਾਂ ਲਈ ਆਪਣੇ ਹੀ ਲੋਕਾਂ ਦਾ ਘਾਣ ਕਰਵਾਉਣ ਵਾਲਿਆਂ ਨੂੰ ਬੇਨਕਾਬ ਕੀਤਾ ਗਿਆ ਹੈ। ਨਾਵਲਕਾਰ ਨੇ ਉਸ ਦੌਰ ਦੇ ਜਾਨੀ-ਮਾਲੀ ਨੁਕਸਾਨ ਨੂੰ ਨਿਰਪੱਖ ਹੋ ਕੇ ਚਿਤਰਿਆ ਹੈ, ਜੋ ਪਾਠਕ ਨੂੰ ਸਮਾਜਿਕ ਬਗਾਵਤਾਂ ਤੇ ਲਹਿਰਾਂ ਦੇ ਮੂਲ ਕਾਰਨਾਂ ਨੂੰ ਸਮਝਣ ਲਈ ਪ੍ਰੇਰਿਤ ਕਰਦਾ ਹੈ। ਕਾਂਡਾਂ ਤੋਂ ਰਹਿਤ ਇਹ ਰਚਨਾ ਮਲਵਈ ਉਪ-ਭਾਸ਼ਾ ਦੀ ਠੇਠ ਸ਼ਬਦਾਵਲੀ, ਦ੍ਰਿਸ਼-ਵਰਣਨ ਅਤੇ ਵਿਅੰਗ ਦੀ ਕਲਾਤਮਕ ਜੁਗਤ ਰਾਹੀਂ ਨਾਵਲ ਵਿੱਚ ਰੌਚਿਕਤਾ, ਰਵਾਨੀ ਅਤੇ ਪ੍ਰਭਾਵਸ਼ਾਲੀ ਰੰਗ ਭਰਦੀ ਹੈ। ਭਾਵੁਕਤਾ ਅਤੇ ਸੰਵੇਦਨਸ਼ੀਲਤਾ ਦੀ ਖੂਬਸੂਰਤ ਪੇਸ਼ਕਾਰੀ ਕਾਰਨ ਇਹ ਨਾਵਲ ਸਾਹਿਤਕ ਜਗਤ ਵਿੱਚ ਇੱਕ ਅਹਿਮ ਪ੍ਰਾਪਤੀ ਸਾਬਤ ਹੁੰਦਾ ਹੈ।
ਕੀਵਰਡ (Keywords):
ਰੂਪ ਸਿੰਘ, ਨਾਵਲ, ਖਾੜਕੂਵਾਦ, ਪੁਲਿਸ, ਸੱਤਾ, ਮਨੁੱਖਤਾ, ਮਲਵਈ, ਪਿੱਛਲ-ਝਾਤ, ਰਚਨਾਤਮਕ ਜੁਗਤਾਂ।