Paper ID: ARMN040309
ਬੂਟਾ ਸਿੰਘ ਸ਼ਾਦ ਦੇ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਦਾ ਸਮਾਜ ਸ਼ਾਸਤਰੀ ਪੱਖ ਤੋਂ ਮੁਲਾਂਕਣ
Boota Singh Shaad De Novel 'Kuttiyn Wale Sardar' Da Samaj-Shastari Pakh Ton Mulyankan
Abstract (ਸਾਰ):
ਸਮਾਜਿਕ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਲਈ ਵਿਆਹ ਦੀ ਸੰਸਥਾ ਹੋਂਦ ਵਿੱਚ ਆਈ, ਜਿਸ ਨੇ ਧਾਰਮਿਕ ਤੇ ਸਮਾਜਿਕ ਰੀਤਾਂ ਰਾਹੀਂ ਪਰਿਵਾਰ ਅਤੇ ਵੰਸ਼ ਨੂੰ ਅੱਗੇ ਤੋਰਨ ਲਈ ਨਿਯਮ ਨਿਰਧਾਰਤ ਕੀਤੇ। ਸਮੇਂ ਦੇ ਬਦਲਾਅ ਨਾਲ ਵਿਆਹ ਦੀਆਂ ਕਈ ਨਵੀਆਂ ਕਿਸਮਾਂ ਉੱਭਰੀਆਂ, ਜਿਨ੍ਹਾਂ ਵਿੱਚੋਂ ਪ੍ਰੇਮ ਵਿਆਹ ਪਰਿਵਾਰ ਜਾਂ ਰਿਸ਼ਤੇਦਾਰਾਂ ਦੀ ਰਜ਼ਾਮੰਦੀ ਤੋਂ ਬਿਨਾਂ ਮੁੰਡੇ-ਕੁੜੀ ਦੀ ਆਪਸੀ ਸਹਿਮਤੀ 'ਤੇ ਆਧਾਰਿਤ ਇੱਕ ਸੁਤੰਤਰ ਪ੍ਰੰਪਰਾ ਵਜੋਂ ਸਾਹਮਣੇ ਆਇਆ। ਪਰੰਤੂ ਰਵਾਇਤੀ ਸਮਾਜ ਵੱਲੋਂ ਇਸ ਨੂੰ ਅਕਸਰ ਗ਼ੈਰ-ਕਾਨੂੰਨੀ ਅਤੇ ਗ਼ੈਰ-ਸਮਾਜਿਕ ਮੰਨ ਕੇ ਤਿੱਖਾ ਵਿਰੋਧ ਕੀਤਾ ਜਾਂਦਾ ਰਿਹਾ ਹੈ। ਬੂਟਾ ਸਿੰਘ ਸ਼ਾਦ ਦਾ ਨਾਵਲ ਪੰਜਾਬੀ ਸਮਾਜ ਵਿੱਚ ਪ੍ਰੇਮ ਵਿਆਹ ਦੇ ਦਰਦਨਾਕ ਸਿੱਟਿਆਂ ਅਤੇ ਅਖੌਤੀ 'ਇੱਜ਼ਤ ਤੇ ਅਣਖ' ਦੇ ਨਾਂ 'ਤੇ ਦਿੱਤੀ ਜਾਂਦੀ ਸਜ਼ਾ-ਏ-ਮੌਤ ਦੀ ਹਕੀਕਤ ਨੂੰ ਗੰਭੀਰਤਾ ਨਾਲ ਉਭਾਰਦਾ ਹੈ। ਪੰਜਾਬੀ ਸਮਾਜ ਵਿੱਚ ਕੁੜੀ ਨੂੰ ਪਰਿਵਾਰ ਦੀ ਇੱਜ਼ਤ ਸਮਝੇ ਜਾਣ ਕਾਰਨ ਆਪਣੀ ਮਰਜ਼ੀ ਨਾਲ ਸੰਬੰਧ ਬਣਾਉਣ ਵਾਲੇ ਨੂੰ ਸਮਾਜ ਦਾ ਦੁਸ਼ਮਣ ਮੰਨ ਲਿਆ ਜਾਂਦਾ ਹੈ। ਨਾਵਲ ਦੇ ਮੁੱਖ ਪਾਤਰ ਰਣਜੀਤ ਅਤੇ ਸ਼ੀਤਲ ਦਾ ਪ੍ਰੇਮ ਵਿਆਹ ਇੱਕੋ ਜਾਤ ਹੋਣ ਦੇ ਬਾਵਜੂਦ ਡੂੰਘੇ ਆਰਥਿਕ-ਸਮਾਜਿਕ ਪਾੜੇ ਕਾਰਨ ਅਸਫ਼ਲ ਹੋ ਜਾਂਦਾ ਹੈ। ਇਸ ਦੇ ਨਾਲ ਹੀ, ਲੇਖਕ ਨੇ ਨਾਵਲ ਵਿੱਚ ਔਰਤ ਦੇ ਵਿਭਿੰਨ ਰੂਪਾਂ ਨੂੰ ਪੇਸ਼ ਕੀਤਾ ਹੈ- ਜਿੱਥੇ ਸ਼ੀਤਲ ਵਰਗੀ ਸਮਰਪਿਤ ਮਹਿਬੂਬਾ ਅਤੇ 'ਯਾਰ ਮੈਡਮ' ਵਰਗੀ ਬਲੀਦਾਨ ਦੀ ਮੂਰਤ ਮੌਜੂਦ ਹੈ, ਉੱਥੇ ਹੀ ਜਾਇਦਾਦ ਦੀ ਲਾਲਚੀ ਬੇਵਫ਼ਾ ਪਤਨੀ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੀ ਚੰਡੀ ਦਾ ਰੂਪ ਵੀ ਔਰਤ ਦੀਆਂ ਵੱਖ-ਵੱਖ ਪਰਤਾਂ ਨੂੰ ਉਜਾਗਰ ਕਰਦਾ ਹੈ।
ਕੀਵਰਡ (Keywords):
ਸਮਾਜ, ਜਾਗੀਰਦਾਰ, ਵਿਆਹ, ਕੁੱਤਿਆਂ ਵਾਲੇ ਸਰਦਾਰ, ਇਸ਼ਕ-ਹਕੀਕੀ, ਬਲੀਦਾਨ।