Paper ID: ARMN040305
ਪੰਜਾਬੀ ਰਹਿਤਲ ਦੀ ਤਰਜਮਾਨੀ ਕਰਦੀ ਕਾਵਿ-ਪੁਸਤਕ: ਸੁਰਮੇਦਾਨੀ
Punjabi Rahital Di Tarjmani Kardi Kaav-Pustak: Surmedani
Abstract (ਸਾਰ):
ਈਸ਼ਵਰ ਦਿਆਲ ਗੌੜ ਦਾ ਜਨਮ ਪੰਜਾਬ ਦੇ ਮਾਲਵਾ ਖੇਤਰ ਅਧੀਨ ਪੈਂਦੇ ਕਸਬੇ ਬੁਢਲਾਡਾ ਵਿਖੇ 1956 ਈ. ਵਿੱਚ ਹੋਇਆ। ਉਹ ਕਿੱਤੇ ਵਜੋਂ ਇਤਿਹਾਸ ਦੇ ਪ੍ਰੋਫੈਸਰ ਹਨ। ਹੱਥਲੇ ਖੋਜ-ਪੇਪਰ ਦਾ ਵਿਸ਼ਾ ਈਸ਼ਵਰ ਦਿਆਲ ਗੌੜ ਦੀ ਕਾਵਿ-ਪੁਸਤਕ ‘ਸੁਰਮੇਦਾਨੀ’ ਹੈ। ਇਸ ਪੁਸਤਕ ਵਿੱਚ ਕਵੀ ਨੇ ਪੰਜਾਬ ਦੇ ਇਤਿਹਾਸ ਨੂੰ ਸੱਭਿਆਚਾਰਕ ਪ੍ਰਵਚਨ ਰਾਹੀਂ ਸਿਰਜਿਆ ਹੈ। ਜਿਸ ਵਿੱਚੋਂ ਸਾਂਝੀ ਰਹਿਤਲ ਦੀ ਤਰਜਮਾਨੀ ਕਰਦੇ ਪੰਜਾਬ ਦਾ ਬਿੰਬ ਉੱਭਰਦਾ ਹੈ। ਅਜਿਹਾ ਪੰਜਾਬ ਜੋ ਮੌਜੂਦਾ ਸਮੇਂ ਦੇ ਪੰਜਾਬ ਤੋਂ ਬਿਲਕੁਲ ਵੱਖਰਾ ਹੈ ਅਤੇ ਜੋ ਕਵੀ ਦੇ ਤਸੱਵਰ ਵਿੱਚ ਅਮਿਟ ਯਾਦ ਵਾਂਗ ਵਸਿਆ ਹੋਇਆ ਹੈ। ਆਪਣੇ ਅਨੁਭਵ ਨੂੰ ਕਵੀ ਨੇ ਕਵਿਤਾਵਾਂ ਦਾ ਜਾਮਾ ਪਹਿਨਾਇਆ ਹੈ ਤੇ ਪੰਜਾਬੀ ਰਹਿਤਲ ਤੇ ਸੱਭਿਆਚਾਰ ਨਾਲ ਸੰਬੰਧਤ ਵਸਤੂਆਂ ਨੂੰ ਪ੍ਰਤੀਕ ਦੇ ਵਿੱਚ ਸਿਰਜਦੇ ਹੋਏ ਸਮਾਨ ਜੁੱਟ ਬਣਾ ਕੇ ਕਵਿਤਾਵਾਂ ਰਚੀਆਂ ਹਨ। ਸਮੁੱਚੀ ਪੁਸਤਕ ਦੀ ਵਿਉਂਤਬੰਦੀ ਵੱਖ-ਵੱਖ ਸਿਰਲੇਖਾਂ ਅਧੀਨ ਕੀਤੀ ਗਈ ਹੈ। ਹੱਥਲੇ ਖੋਜ ਪੇਪਰ ਵਿੱਚ ਤਿੰਨ ਸਿਰਲੇਖਾਂ: ‘ਅੱਖ ਤੇਰੀ ਮੈਂ ਪਾਵਾਂ ਸੁਰਮ-ਸਲਾਈ’, ‘ਸੁਰਮੇਦਾਨੀ ਤੇ ਮਹਿਮਾਨ ਨਵਾਜ਼ੀ’, ‘ਸੁਰਮੇਦਾਨੀ ਦੇ ਵੱਡ-ਵਡੇਰੇ’ ਨੂੰ ਅਧਾਰ ਬਣਾਇਆ ਗਿਆ ਹੈ।
ਕੀਵਰਡ (Keywords):
ਸੁਰਮੇਦਾਨੀ, ਪੰਜਾਬ ਦੀ ਲੋਕਧਾਰਾ, ਸੱਭਿਆਚਾਰਕ ਇਤਿਹਾਸ, ਪੰਜਾਬੀ ਰਹਿਤਲ, ਪਿੰਡ ਦੀ ਸੰਰਚਨਾ।