Paper ID: ARMN040301
ਸ਼ਾਹ ਹੁਸੈਨ ਦਾ ਮਹਿਰਮ: ‘ਮੈਂ ਨਾਹੀ ਸਭ ਤੂੰ’
Shah Hussain Da Mehram: 'Mai Nahi Sab Tu'
Abstract (ਸਾਰ):
ਹੁਸੈਨ ਫ਼ਕੀਰ ਪਹਿਲਾ ਅਜਿਹਾ ਸ਼ਾਇਰ ਹੈ ਜਿਸ ਨੇ ਰੱਬ ਨੂੰ ਮਹਿਰਮ ਬਣਾਇਆ। ਕੇਵਲ ਮਹਿਰਮ ਹੀ ਨਹੀਂ ਬਣਾਇਆ, ਸਗੋਂ ਉਸ ਨੂੰ ਪੜਾਅ ਦਰ ਪੜਾਅ ਆਪਣੀ ਸ਼ਾਹ ਰਗ ਤੋਂ ਵੀ ਨੇੜੇ ਦੱਸ ਕੇ ਆਪਣੇ-ਆਪ ਦੀ ਨਫੀ ਤੱਕ ਕਰ ਦਿੱਤੀ, ‘ਮੈਂ ਨਾਹੀ ਸਭ ਤੂੰ’ । ਅਸਲ ਵਿੱਚ ਬਾਦਸ਼ਾਹਤ ਨੂੰ ਚੁਣੌਤੀ ਹੈ। ਚੁਣੌਤੀ ਜਿਹੜਾ ਵੇਲੇ ਦਾ ਬਾਦਸ਼ਾਹ ਬਣ ਬੈਠਾ ਹੈ ਇਹ ਸਿਰਫ਼ ਭਰਮ ਹੈ। ਹੁਸੈਨ ਸਭ ਉਸ ਮਹਿਰਮ ਉੱਤੇ ਛੱਡਦਾ ਹੈ ਜਿਹੜਾ ਉਸ ਦੇ ਰੋਮ-ਰੋਮ `ਚ ਸਮਾਇਆ ਹੈ। ਜਿਸ ਨੂੰ ਸਭ ਕੁਝ ਮੰਨਦਾ ਹੈ। ਮਹਿਰਮ ਨੇ ਹੁਸੈਨ ਦੀ ਨਫੀ ਕਰਕੇ ਉਸ 'ਚੋਂ ਆਪਣੇ-ਆਪ ਨੂੰ ਪ੍ਰਗਟ ਕੀਤਾ। 'ਮੈਂ ਨਾਹੀ ਸਭ ਤੂੰ' ਹੁਸੈਨ ਨੇ ਇਸ ਨਫੀ ਲਈ ਮਹਿਰਮ, ਸਰੀਰ ਲਈ, ਰੋਮ ਰੋਮ ਲਈ ਮਨ, ਸਭ ਕੁਝ ਮੇਰਾ ਬੁੱਧੀ ਲਈ ਅਤੇ ਮੈਂ ਨਾਹੀ ਤੂੰ ਲਈ ਆਤਮਾ ਨੂੰ ਅਥਾਹ ਪ੍ਰਕਾਸ਼ 'ਚ ਸਥਾਪਿਤ ਕੀਤਾ। ਇਸ ਪ੍ਰਕਾਸ਼, ਅਨੰਤ ਜੋਤ ਆਦਿ ਦਾ ਛੋਟੀ ਜੋਤ ਭਾਵ ਆਤਮਾ, ਰੂਹ ਦਾ ਸਮੁੱਚੀ ਕਾਇਨਾਤ 'ਚ ਮਿਲ ਜਾਣਾ ਹੀ ‘ਮੈਂ ਨਾਹੀ ਸਭ ਤੂੰ' ਦਾ ਅਹਿਸਾਸ ਕਰਵਾਉਂਦਾ ਹੈ। ਰੱਬ ਨੂੰ ਮਹਿਰਮ ਬਣਾ ਕੇ ਜਦੋਂ ਸਭ ਕੁਝ ਉਸ ਨੂੰ ਜਾਣ ਲਿਆ ਤਾਂ ਮੈਂ ਤੋਂ ਤੂੰ ਦੀ ਧੁਨੀ ਦਾ ਹੀ ਅਲਾਪ ਸੁਣਾਈ ਦਿੰਦਾ ਹੈ।
ਕੀਵਰਡ (Keywords):
ਰੱਬ, ਮਹਿਰਮ, ਅੰਦਰ, ਬਾਹਰ, ਤਾਣਾ, ਬਾਣਾ, ਫ਼ਕੀਰ, ਨਿਮਾਣਾ।