ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040225

ਫ਼ਜ਼ਲ ਸ਼ਾਹ ਰਚਿਤ ਕਿੱਸਾ ਸੋਹਣੀ ਮਹੀਂਵਾਲ ਵਿਚ ਨਾਟਕੀਅਤਾ

Fazal Shah Rachit Qissa Sohni Mahiwal Vich Natakiyata

ਡਾ. ਸਰਵਰਿੰਦਰ ਸਿੰਘ (Dr. Sarvarinder Singh)
ਸਹਾਇਕ ਪ੍ਰੋਫੈਸਰ, ਪੰਜਾਬੀ (Assistant Professor in Punjabi)
ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ (ਪੰਜਾਬ)-147001

Abstract (ਸਾਰ):

ਫ਼ਜ਼ਲ ਸ਼ਾਹ ਰਚਿਤ ਕਿੱਸਾ ਸੋਹਣੀ-ਮਹੀਂਵਾਲ ਪੰਜਾਬੀ ਕਿੱਸਾ-ਕਾਵਿ ਦੀ ਇਕ ਮਹੱਤਵਪੂਰਨ ਅਤੇ ਨਾਟਕੀਅਤਾ ਭਰਪੂਰ ਰਚਨਾ ਹੈ। ਇਹ ਸਿਰਫ਼ ਪ੍ਰੇਮ-ਕਹਾਣੀ ਨਹੀਂ, ਸਗੋਂ ਮਨੁੱਖੀ ਸੰਘਰਸ਼, ਤਿਆਗ ਅਤੇ ਸਮਾਜਿਕ ਵਿਰੋਧ ਦੀ ਗਹਿਰੀ ਕਾਵਿ-ਅਭਿਵਿਅਕਤੀ ਹੈ। ਫ਼ਜ਼ਲ ਸ਼ਾਹ ਨੇ ਇਸ ਕਿੱਸੇ ਨੂੰ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਕਾਰਨ ਇਸ ਵਿਚ ਰੌਚਕਤਾ, ਤਣਾਅ ਅਤੇ ਭਾਵਨਾਤਮਕ ਗਹਿਰਾਈ ਸਪਸ਼ਟ ਤੌਰ ’ਤੇ ਮਹਿਸੂਸ ਹੁੰਦੀ ਹੈ। ਕਿੱਸੇ ਦੀ ਨਾਟਕੀਅਤਾ ਦਾ ਮੁੱਖ ਆਧਾਰ ਪ੍ਰੇਮੀਆਂ ਅਤੇ ਸਮਾਜ ਵਿਚਕਾਰ ਮੌਜੂਦ ਟਕਰਾਅ ਹੈ। ਸੋਹਣੀ ਅਤੇ ਮਹੀਂਵਾਲ ਦਾ ਪ੍ਰੇਮ ਸਮਾਜਿਕ ਰੂੜ੍ਹੀਆਂ, ਪਰਿਵਾਰਕ ਮਰਿਆਦਾਵਾਂ ਅਤੇ ਪਰੰਪਰਾਵਾਂ ਨਾਲ ਟਕਰਾਉਂਦਾ ਹੈ। ਸੋਹਣੀ ਦਾ ਕਿਸੇ ਹੋਰ ਨਾਲ ਵਿਆਹ ਹੋ ਜਾਣ ਦੇ ਬਾਵਜੂਦ ਮਹੀਂਵਾਲ ਨਾਲ ਮਿਲਣ ਲਈ ਰਾਤ ਦੇ ਹਨੇਰੇ ਵਿਚ ਦਰਿਆ ਪਾਰ ਕਰਨਾ ਉਸਦੀ ਪ੍ਰੇਮ-ਨਿਸ਼ਠਾ ਅਤੇ ਸੰਘਰਸ਼ਸ਼ੀਲਤਾ ਨੂੰ ਦਰਸਾਉਂਦਾ ਹੈ। ਦਰਿਆ ਇੱਥੇ ਸਮਾਜਿਕ ਰੁਕਾਵਟਾਂ ਅਤੇ ਦੂਰੀ ਦਾ ਪ੍ਰਤੀਕ ਬਣ ਜਾਂਦਾ ਹੈ। ਫ਼ਜ਼ਲ ਸ਼ਾਹ ਨੇ ਸੰਵਾਦਾਂ, ਮਨੋਬਚਨੀ ਵਿਧੀ ਅਤੇ ਦ੍ਰਿਸ਼-ਸਿਰਜਣਾ ਰਾਹੀਂ ਕਥਾ ਨੂੰ ਜੀਵੰਤ ਬਣਾਇਆ ਹੈ। ਮਹੀਂਵਾਲ ਵੱਲੋਂ ਆਪਣੇ ਪੱਟ ਦਾ ਮਾਸ ਖਵਾਉਣਾ ਉਸਦੇ ਅਤਿਅੰਤ ਤਿਆਗ ਅਤੇ ਪ੍ਰੇਮ ਦੀ ਤੀਬਰਤਾ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਕੱਚੇ ਘੜੇ ਵਾਲਾ ਪ੍ਰਸੰਗ ਕਿੱਸੇ ਦੀ ਨਾਟਕੀਅਤਾ ਦਾ ਸਿਖਰ ਹੈ, ਜਿੱਥੇ ਸੋਹਣੀ ਦਰਿਆ ਵਿਚ ਡੁੱਬ ਜਾਂਦੀ ਹੈ ਅਤੇ ਉਸਨੂੰ ਬਚਾਉਂਦਿਆਂ ਮਹੀਂਵਾਲ ਵੀ ਆਪਣੀ ਜਾਨ ਨਿਛਾਵਰ ਕਰ ਦਿੰਦਾ ਹੈ।

ਕੀਵਰਡ (Keywords):
ਫ਼ਜ਼ਲ ਸ਼ਾਹ, ਕਿੱਸਾ ਸੋਹਣੀ ਮਹੀਂਵਾਲ, ਨਾਟਕੀਅਤਾ, ਤਣਾਅ, ਟਕਰਾਅ, ਉਤਸੁਕਤਾ, ਵਿਦਰੋਹੀ ਚੇਤਨਾ।