ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040224

ਵਿਸ਼ਵੀਕਰਨ ਦੇ ਦੌਰ ਵਿਚ ਨਾਰੀ ਚੇਤਨਾ: ‘ਇਕ ਦਿਨ’ ਦੇ ਸੰਦਰਭ ਵਿਚ

Vishvikarn De Dor Vich Nari Chetna: ‘Ikk Din’ De Sandarbh Vich

ਮਨਪ੍ਰੀਤ ਕੌਰ (Manpreet Kaur)
ਖੋਜਾਰਥੀ, ਪੰਜਾਬੀ ਵਿਭਾਗ (Research Scholar, Dept. of Punjabi)
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)-136119

Abstract (ਸਾਰ):

ਵਿਸ਼ਵੀਕਰਨ ਦੇ ਪ੍ਰਭਾਵੀ ਅਤੇ ਸੰਭਾਵੀ ਨਤੀਜਿਆ ਕਾਰਨ ਮਨੁੱਖੀ ਸੋਚ ਵਿਚ ਕਾਫ਼ੀ ਪਰਿਵਰਤਨ ਆਇਆ ਹੈ। ਬਦਲ ਰਹੇ ਸਮਾਜਿਕ ਅਤੇ ਆਰਥਿਕ ਢਾਂਚੇ ਅਧੀਨ ਮਨੁੱਖ ਆਪਣੇ ਵਿਅਕਤੀਤਵ ਪ੍ਰਤੀ ਚਿੰਤਤ ਨਜ਼ਰ ਆਉਂਦਾ ਹੈ। ਖ਼ਾਸ ਤੌਰ ‘ਤੇ ਹਾਸ਼ੀਆਗਤ ਸਮਝੀਆਂ ਜਾਂਦੀਆਂ ਧਿਰਾਂ ਇਸ ਮੰਡੀ ਦੇ ਯੁੱਗ ਵਿਚ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਆਹੁਰ ਕਰਨ ਲੱਗੀਆਂ ਹਨ। ਇਸ ਪ੍ਰਸਤਾਵਿਤ ਖੋਜ-ਪੱਤਰ ਦਾ ਵਿਸ਼ਾ ਵਿਸ਼ਵੀਕਰਨ ਦੇ ਦੌਰ ਵਿਚ ਪੈਦਾ ਹੋ ਰਹੀ ਨਾਰੀ ਚੇਤਨਾ ਨੂੰ ਤ੍ਰਿਪਤਾ ਕੇ ਸਿੰਘ ਦੇ ਕਹਾਣੀ ਸੰਗ੍ਰਹਿ ਦੇ ਸੰਦਰਭ ਵਿਚ ਸਮਝਣਾ ਹੈ। ਤ੍ਰਿਪਤਾ ਕੇ ਸਿੰਘ ਇਸ ਨਵੇਂ ਦੌਰ ਦੀ ਪ੍ਰਬੁੱਧ ਕਹਾਣੀਕਾਰਾ ਹੈ, ਜਿਸਨੇ ਆਪਣੇ ਇੱਕੋ ਇੱਕ ਕਹਾਣੀ ਸੰਗ੍ਰਹਿ ‘ਇਕ ਦਿਨ’ ਰਾਹੀਂ ਪਾਠਕਾਂ ਅਤੇ ਆਲੋਚਕਾਂ ਦਾ ਧਿਆਨ ਖਿੱਚਿਆ ਹੈ। ਤ੍ਰਿਪਤਾ ਕੇ ਸਿੰਘ ਦੀਆਂ ਕਹਾਣੀਆਂ ਅਜੋਕੀ ਨਾਰੀ ਦੇ ਅਜਿਹੇ ਬਿੰਬ ਨੂੰ ਉਘਾੜਦੀਆਂ ਹਨ ਜੋ ਨਾ ਤਾਂ ਮਰਦ ਵਿਰੋਧੀ ਭਾਵਨਾ ਰੱਖਦੀ ਹੈ ਅਤੇ ਨਾ ਹੀ ਪਰਿਵਾਰਿਕ ਰਿਸ਼ਤਿਆਂ ਨੂੰ ਤਿਲਾਂਜਲੀ ਦੇ ਕੇ ਆਪਣੇ ਮਕਸਦ ਵਿਚ ਕਾਮਯਾਬ ਹੁੰਦੀ ਹੈ, ਸਗੋਂ ਇਹ ਨਾਰੀ ਪਤੀ, ਪਰਿਵਾਰ ਅਤੇ ਸਮਾਜ ਪ੍ਰਤੀ ਵਫ਼ਾਦਾਰੀ ਪਾਲਦੀ ਹੋਈ ਪਿਤਰੀ ਸੱਤਾ ਦੀ ਉਸ ਸੋਚ ਨੂੰ ਸੱਟ ਮਾਰਦੀ ਹੈ ਜਿਸ ਵਿਚ ਔਰਤ ਅਤੇ ਮਰਦ ਦੋਵੇਂ ਹੀ ਜਕੜੇ ਹੋਏ ਹਨ।

ਕੀਵਰਡ (Keywords):
ਵਿਸ਼ਵੀਕਰਨ, ਨਾਰੀ ਚੇਤਨਾ, ਅਸਤਿੱਤਵ, ਆਰਥਿਕਤਾ, ਸਿਰਜਣਾਤਮਕ, ਸ਼ਕਤੀ, ਪਿੱਤਰ ਸੱਤਾ।