Paper ID: ARMN040223
ਵਣਜਾਰਾ ਬੇਦੀ ਦੁਆਰਾ ਸੰਕਲਿਤ ਲੋਕ ਕਥਾਵਾਂ: ‘ਲੋਕ ਬੀਰ ਰਾਜਾ ਰਸਾਲੂ’ ਵਿੱਚ ਭਾਰਤੀ ਪਰੰਪਰਾ
Wanjara Bedi Duwara Sankalit Lok Kathavan: Raja Rasalu Vich Bharati Parampara
Abstract (ਸਾਰ):
ਵਣਜਾਰਾ ਬੇਦੀ ਦੁਆਰਾ ਸੰਕਲਿਤ ‘ਰਾਜਾ ਰਸਾਲੂ’ ਪੰਜਾਬੀ ਲੋਕ ਸਾਹਿਤ ਦੀ ਇੱਕ ਵਡਮੁੱਲੀ ਕ੍ਰਿਤ ਹੈ, ਜਿਸ ਵਿੱਚ 21 ਲੋਕ ਕਥਾਵਾਂ ਰਾਹੀਂ ਲੋਕ-ਬੀਰ ਰਾਜਾ ਰਸਾਲੂ ਦੇ ਵਿਅਕਤੀਤਵ ਅਤੇ ਉਸ ਨਾਲ ਜੁੜੀ ਸੱਭਿਆਚਾਰਕ ਧਰੋਹਰ ਦਾ ਪ੍ਰਤੀਬਿੰਬ ਮਿਲਦਾ ਹੈ। ਇਹ ਕਥਾਵਾਂ ਲੋਕ ਸਾਹਿਤ ਦੀ ਰੂਹ ਹਨ, ਜਿਨ੍ਹਾਂ ਦਾ ਬਿਰਤਾਂਤ ਸਦੀਆਂ ਤੋਂ ਲੋਕਾਂ ਦੀ ਮਾਨਸਿਕਤਾ ਵਿੱਚ ਡੂੰਘਾ ਉਕਰਿਆ ਹੋਇਆ ਹੈ। ਉਸੇ ਲੋਕ ਬਿਰਤਾਂਤ ਵਿੱਚੋਂ ਰਾਜਾ ਰਸਾਲੂ ਉਪਜਦਾ ਹੈ ਜੋ ਪੰਜਾਬੀਆਂ ਦੇ ਅਵਚੇਤਨ ਵਿੱਚ ਲੋਕ ਬੀਰ (ਲੋਕ ਵੀਰ) ਦੇ ਰੂਪ ਵਿੱਚ ਬੈਠ ਜਾਂਦਾ ਹੈ ਅਤੇ ਜਿਸ ਨੂੰ ਆਪਣੀ ਵਿਲੱਖਣ ਸ਼ਖਸੀਅਤ, ਅਨੂਠੀ ਪ੍ਰਤਿਭਾ ਅਤੇ ਸੰਵੇਦਨਸ਼ੀਲ ਸੁਭਾਅ ਸਦਕਾ ਦੁਨੀਆ ਭਰ ਦੇ ਲੋਕ ਬੀਰਾਂ ਵਿੱਚ ਮੁੱਢਲਾ ਸਥਾਨ ਪ੍ਰਾਪਤ ਹੈ। ਰਾਜਾ ਰਸਾਲੂ ਨਾਲ ਸੰਬੰਧਿਤ ਲੋਕ ਕਥਾਵਾਂ ਵਿੱਚ ਭਾਰਤੀ ਪਰੰਪਰਾ, ਸੱਭਿਆਚਾਰਕ ਮੁੱਲਾਂ ਅਤੇ ਪ੍ਰਤੀਕਾਤਮਕ ਅਰਥਾਂ ਦੀ ਝਲਕ ਦਿਖਾਈ ਦਿੰਦੀ ਹੈ। ਹੱਥਲੇ ਖੋਜ ਪੱਤਰ ਦਾ ਮਕਸਦ ਰਾਜਾ ਰਸਾਲੂ ਵਿੱਚ ਮੌਜੂਦ ਲੋਕ ਵਿਸ਼ਵਾਸ਼ਾਂ, ਸਮਾਜਕ ਸਰੰਚਨਾਵਾਂ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਛਾਣ ਕਰਨਾ ਹੈ। ਇਨ੍ਹਾਂ ਕਥਾਵਾਂ ਵਿੱਚ ਮੌਜੂਦ ਵੱਖ-ਵੱਖ ਪ੍ਰਤੀਕਾਂ ਜਿਵੇਂ ਕਿ ਅਲੌਕਿਕ ਤੱਤ, ਰਾਜ ਧਰਮ, ਧਾਰਮਿਕ ਆਸਥਾ ਅਤੇ ਕਥਾਨਕ ਰੂੜੀਆਂ ਨੂੰ ਇਸ ਅਧੀਐਨ ਦਾ ਆਧਾਰ ਬਣਾਇਆ ਗਿਆ ਹੈ।
ਕੀਵਰਡ (Keywords):
ਲੋਕ ਸਾਹਿਤ, ਲੋਕ ਬੀਰ, ਰਾਜਾ ਰਸਾਲੂ, ਭਾਰਤੀ ਪਰੰਪਰਾ, ਸੱਭਿਆਚਾਰਕ ਤੱਤ, ਪ੍ਰਤੀਕ, ਨੈਤਿਕ ਮੁੱਲ।