Paper ID: ARMN040219
ਪੰਜਾਬੀ ਲੋਕ ਕਹਾਣੀਆਂ ਦੇ ਉਪਾਧੀ ਸਾਪੇਖ ਖੋਜ ਕਾਰਜਾਂ ਦਾ ਵਰਗੀਕਰਨ
Punjabi Lok Kahania De Upadhi Sapekh Khoj Karjan Da Vargikarn
Abstract (ਸਾਰ):
ਲੋਕਧਾਰਾ ਕਿਸੇ ਵੀ ਖੇਤਰ ਦੇ ਲੋਕਾਂ ਦੀ ਸਿਰਜਣਾਤਮਕ ਕਲਾ ਹੋਣ ਦੇ ਨਾਲ-ਨਾਲ ਉੱਥੋਂ ਦੇ ਲੋਕਾਂ ਦੀ ਮਾਨਸਿਕਤਾ ਨੂੰ ਪੇਸ਼ ਕਰਦਾ ਵਰਤਾਰਾ ਹੈ। ਇਸ ਵਰਤਾਰੇ ਦੇ ਕੁੱਝ ਨਿਸ਼ਚਿਤ ਅਤੇ ਸਥਾਈ ਤੱਤ ਹਮੇਸ਼ਾਂ ਮੌਜੂਦ ਰਹਿੰਦੇ ਹਨ। ਇਨ੍ਹਾਂ ਤੱਤਾਂ ਦੀ ਗਿਣਤੀ ਵਿਦਵਾਨਾਂ ਨੇ ਵੱਖੋ-ਵੱਖਰੀ ਨਿਸ਼ਚਿਤ ਕੀਤੀ ਹੈ। ਭਾਰਤ ਦੇ ਦੂਸਰੇ ਖੇਤਰਾਂ ਵਾਂਗ ਇਸ ਅਨੁਸ਼ਾਸ਼ਨ ਦੇ ਸਾਂਭ-ਸੰਭਾਲ ਅਤੇ ਅਧਿਐਨ ਦੀ ਪਿਰਤ ਪਿਛੜ ਕੇ ਹੀ ਪਈ ਹੈ। ਇਸ ਵਿਸ਼ੈ-ਖੇਤਰ ਵਿਚ ਮੁੱਢ ਵਿਚ ਅੰਗਰੇਜ਼ੀ ਵਿਦਵਾਨਾਂ ਨੇ ਹੀ ਕਦਮ ਰੱਖਿਆ। ਇਸ ਪਿੱਛੇ ਉਨ੍ਹਾਂ ਦੀ ਮੰਸ਼ਾ ਜੋ ਵੀ ਹੋਵੇ ਪਰੰਤੂ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਸਮੱਗਰੀ ਦੇ ਇਕੱਤਰੀਕਰਨ ਅਤੇ ਬਾਅਦ ਵਿਚ ਅਧਿਐਨ ਦਾ ਕਾਰਜ ਆਰੰਭ ਹੋ ਸਕਿਆ। ਹੱਥਲੇ ਖੋਜ ਪੇਪਰ ਵਿਚ ਸਾਡਾ ਮਨੋਰਥ ਪੰਜਾਬੀ ਲੋਕ ਕਹਾਣੀ ਦੇ ਸਬੰਧ ਵਿਚ ਪੰਜਾਬ ਦੀਆਂ ਤਿੰਨੋਂ ਯੂਨੀਵਰਸਿਟੀਆਂ (ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਵਿਚ ਹੋਏ ਹੁਣ ਤੱਕ ਦੇ ਲੋਕ ਕਹਾਣੀਆਂ ਨਾਲ ਸਬੰਧਿਤ ਖੋਜ ਕਾਰਜਾਂ ਦਾ ਵਰਗੀਕਰਨ ਕਰਨਾ ਹੈ। ਇਸ ਤੋਂ ਇਲਾਵਾ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਪ੍ਰਚੱਲਿਤ ਅਧਿਐਨ ਵਿਧੀਆਂ ਨੂੰ ਉਭਾਰਨਾ ਤੇ ਨਵੀਂ ਅਧਿਐਨ ਵਿਧੀਆਂ ਨੂੰ ਆਧਾਰ ਬਣਾ ਕੇ ਲੋਕ ਕਹਾਣੀਆਂ ਦੇ ਅਧਿਐਨ ਦੀ ਗੱਲ ਕੀਤੀ ਗਈ ਹੈ।
ਕੀਵਰਡ (Keywords):
ਲੋਕਧਾਰਾ, ਅਧਿਐਨ ਵਿਧੀਆਂ, ਅਨੁਸ਼ਾਸ਼ਨ, ਸਿਰਜਣਾਤਮਕਤਾ, ਮਾਨਸਿਕਤਾ, ਲੋਕ ਕਹਾਣੀ।