Paper ID: ARMN040216
ਪੰਜਾਬ ਦੀਆਂ ਲੋਕ ਖੇਡਾਂ: ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦਾ ਪ੍ਰਤੀਕ
Punjab dian Lok Khedan: Saririk, Mansik ate Bodhik Vikas da Parteek
Abstract (ਸਾਰ):
ਖੋਜ ਪੇਪਰ ਦਾ ਵਿਸ਼ਾ ਪੰਜਾਬੀ ਲੋਕ ਖੇਡਾਂ ਦੀ ਲੋਕਪ੍ਰਿਯਤਾ ਬਾਰੇ ਚਾਨਣਾ ਪਾਉਣਾ ਹੈ। ਜਿਸ ਲਈ ਵੱਖ -ਵੱਖ ਲੋਕ ਖੇਡਾਂ ਦਾ ਵਰਨਣ ਕੀਤਾ ਗਿਆ ਹੈ। ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਜਿਸ ਤਰਾਂ ਬੋਲੀ, ਪਹਿਰਾਵਾ, ਰੀਤੀ ਰਿਵਾਜ ਅਤੇ ਸੱਭਿਆਚਾਰ ਵੱਖਰੇ ਹਨ, ਉਸੇ ਤਰ੍ਹਾਂ ਹੀ ਲੋਕ ਖੇਡਾਂ ਦੀ ਵੀ ਆਪਣੀ ਖਾਸ ਥਾਂ ਹੈ। ਲੋਕ ਖੇਡਾਂ ਲਈ ਕਿਸੇ ਵੀ ਤਰਾਂ ਦੀ ਉਮਰ ਦੀ ਕੋਈ ਸੀਮਾ ਜਾ ਹੱਦ ਤੈਅ ਨਹੀਂ ਹੁੰਦੀ। ਇਨ੍ਹਾਂ ਲੋਕ ਖੇਡਾਂ ਵਿਚ ਮੁਕਾਬਲੇ ਦੀ ਥਾਂ ਮਨੋਰੰਜਨ ਅਤੇ ਮਸਤੀ ਅਹਿਮ ਹੁੰਦੀ ਹੈ। ਖੋਜ-ਪੇਪਰ ਵਿਚ ਪਹਿਲਾਂ ਲੋਕ ਸਾਹਿਤ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ ਕਿਉਂਕਿ ਲੋਕ ਖੇਡਾਂ ਲੋਕ ਸਾਹਿਤ ਦਾ ਹਿੱਸਾ ਹਨ, ਉਪਰੰਤ ਦਰਸਾਇਆ ਗਿਆ ਹੈ ਕਿ ਲੋਕ ਖੇਡਾਂ ਕਿਵੇਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਪ੍ਰਤੀਕ ਹਨ। ਲੋਕ ਖੇਡਾਂ ਦੁਆਰਾ ਵਿਹਲੇ ਸਮੇਂ ਦੀ ਉਚਿੱਤ ਵਰਤੋਂ ਕਰਦੇ ਹੋਏ ਪੂਰੇ ਮਾਹੌਲ ਨੂੰ ਰੌਣਕ ਭਰਪੂਰ ਬਣਾ ਸਕਦੇ ਹਾਂ। ਵੱਖ ਵੱਖ ਖੇਡਾਂ ਦੀ ਆਪਣੀ ਪਹਿਚਾਣ, ਨਿਯਮ ਅਤੇ ਮਹੱਤਤਾ ਹੈ। ਇਹ ਮਨੁੱਖ ਦੀ ਸਮੁੱਚੀ ਸ਼ਖ਼ਸ਼ੀਅਤ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੇ ਮੁੱਖ ਸੋਮਿਆਂ ਵਿਚੋਂ ਮੁੱਖ ਹਨ। ਖੇਡਾਂ ਦਾ ਮੁੱਖ ਟੀਚਾ ਮਨੋਰੰਜਨ ਦੇ ਨਾਲ ਨਾਲ ਮਨੁੱਖ ਦਾ ਪੂਰਨ ਵਿਕਾਸ ਕਰਦੇ ਹੋਏ ਸਿੱਖਿਆ, ਗਿਆਨ ਅਤੇ ਉੱਨਤੀ ਪ੍ਰਦਾਨ ਕਰਨਾ ਹੈ।
ਕੀਵਰਡ (Keywords):
ਲੋਕ ਖੇਡਾਂ, ਸੱਭਿਆਚਾਰ, ਸਰੀਰਿਕ ਅਤੇ ਮਾਨਸਿਕ ਵਿਕਾਸ, ਸ਼ਖ਼ਸ਼ੀਅਤ, ਮਨੋਰੰਜਨ।