ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040213

ਰਾਜਸਥਾਨ ਦੇ ਬਾਗੜੀ ਖਿੱਤੇ ਦੀਆਂ ਵਿਆਹ ਸੰਬੰਧਿਤ ਰਸਮਾਂ: ਸੱਭਿਆਚਾਰਕ ਪਰਿਪੇਖ

Rajasthan De Bagri Khite Diyan Viyah Sambandhit Rasman: Sabhyacharak Paripekh

ਗੁਰਪ੍ਰੀਤ ਸਿੰਘ (Gurpreet Singh)
ਖੋਜਾਰਥੀ, ਪੰਜਾਬੀ ਵਿਭਾਗ (Research Scholar, Dept. of Punjabi)
ਪੰਜਾਬੀ ਯੂਨੀਵਰਸਿਟੀ, ਪਟਿਆਲਾ (ਪੰਜਾਬ)-147002

Abstract (ਸਾਰ):

ਹਥਲੇ ਖੋਜ-ਪੇਪਰ ਦਾ ਵਿਸ਼ਾ ਰਾਜਸਥਾਨ ਦੇ ਬਾਗੜੀ ਖਿੱਤੇ ਦੀਆਂ ਵਿਆਹ ਸੰਬੰਧਿਤ ਰਸਮਾਂ ਦਾ ਸੱਭਿਆਚਾਰਕ ਪਰਿਪੇਖ ਹੈ। ਰਾਜਸਥਾਨ ਦੇ ਬਾਗੜੀ ਸਮੁਦਾਇ ਦੀਆਂ ਵਿਆਹ ਸੰਬੰਧੀ ਰਸਮਾਂ ਦਾ ਸੱਭਿਆਚਾਰਕ ਅਤੇ ਨਰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ ਗਿਆ ਹੈ। ਬਾਗੜੀ ਖਿੱਤੇ ਦੇ ਪਿੰਡਾਂ ਦੇ ਵਿਆਹਾਂ ਵਿਚ ਸ਼ਮੂਲੀਅਤ ਕਰਕੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਸਮੱਗਰੀ ਦਾ ਇਕੱਤਰੀਕਰਨ ਖੇਤਰੀ ਖੋਜ ਕਾਰਜ ਵਿਧੀ ਰਾਹੀਂ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਬਾਗੜੀ ਵਿਆਹ ਦੀਆਂ ਰਸਮਾਂ ਦਾ ਦਸਤਾਵੇਜ਼ੀਕਰਨ ਕਰਨਾ, ਉਹਨਾਂ ਦੇ ਸਮਾਜਿਕ ਮਹੱਤਵ ਨੂੰ ਸਮਝਣਾ ਅਤੇ ਬਾਗੜੀ ਸੱਭਿਆਚਾਰ ਦੇ ਪ੍ਰਭਾਵਾਂ ਦੀ ਪਛਾਣ ਕਰਨਾ ਹੈ। ਇਸ ਅਧਿਐਨ ਰਾਹੀਂ ਬਾਗੜੀ ਲੋਕਧਾਰਾ ਵਿੱਚ ਰੂਪਾਂਤਰਿਤ ਹੁੰਦੀਆਂ ਸਮਾਜਿਕ ਮਾਨਤਾਵਾਂ, ਰੀਤੀ-ਰਿਵਾਜਾਂ ਅਤੇ ਇਹਨਾਂ ਪਿੱਛੇ ਕਾਰਜਸ਼ੀਲ ਸੱਭਿਆਚਾਰਕ ਮਨੋਵਿਗਿਆਨ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਗੜੀ ਵਿਆਹ ਦੀਆਂ ਰਸਮਾਂ ਵਿੱਚ ਪਿਤਰੀ-ਸੱਤਾਤਮਕ ਮਰਯਾਦਾ ਅਤੇ ਮਾਤਰੀ-ਪੱਖੀ ਪਿਆਰ ਦਾ ਇੱਕ ਸੰਤੁਲਿਤ ਸੁਮੇਲ ਦੇਖਣ ਨੂੰ ਮਿਲਦਾ ਹੈ। ਬਾਗੜੀ ਰਸਮਾਂ ਵਿੱਚ ਸੱਭਿਆਚਾਰ ਦਾ ਅਨੋਖਾ ਮਿਸ਼ਰਣ ਹੈ ਪਰ ਆਧੁਨਿਕਤਾ (ਡੀ.ਜੇ.ਅਤੇ ਪੈਲੇਸ ਕਲਚਰ) ਕਾਰਨ ਰਵਾਇਤੀ ਲੋਕ-ਗੀਤ ਅਤੇ ਲੰਮੀਆਂ ਰਸਮਾਂ ਹੁਣ ਘਟਦੀਆਂ ਜਾ ਰਹੀਆਂ ਹਨ। ਸਿੱਟੇ ਵਜੋਂ ਇਹ ਰਸਮਾਂ ਬਾਗੜੀ ਸਮਾਜ ਦੀ ਵਿਲੱਖਣ ਖੇਤਰੀ ਪਛਾਣ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ, ਜਿਨ੍ਹਾਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਅਕਾਦਮਿਕ ਪੱਧਰ 'ਤੇ ਸਾਂਭਣਾ ਬਹੁਤ ਜ਼ਰੂਰੀ ਹੈ। ਇਹ ਰਸਮਾਂ ਸਥਾਨਕ ਭਾਈਚਾਰੇ ਦੇ ਨੈਤਿਕ ਮੁੱਲਾਂ, ਆਰਥਿਕ ਸਾਂਝੀਵਾਲਤਾ ਅਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਦਾ ਇੱਕ ਜੀਵੰਤ ਦਸਤਾਵੇਜ਼ ਹਨ। ਖੋਜ-ਪੇਪਰ ਵਿਸ਼ੇਸ਼ ਤੌਰ 'ਤੇ ਇਸ ਖਿੱਤੇ ਦੀਆਂ ਪਰੰਪਰਾਗਤ ਰਸਮਾਂ ਦੇ ਬਦਲਦੇ ਸਰੂਪ ਅਤੇ ਉਹਨਾਂ ਦੀ ਸਮਕਾਲੀ ਪ੍ਰਸੰਗਿਕਤਾ ਨੂੰ ਅਕਾਦਮਿਕ ਪਰਿਪੇਖ ਵਿੱਚ ਪੇਸ਼ ਕਰਦਾ ਹੈ।

ਕੀਵਰਡ (Keywords):
ਬਾਗੜੀ , ਸੱਭਿਆਚਾਰ, ਰਸਮਾਂ, ਵਿਆਹ, ਹਲਦੀ-ਪੀਠੀ, ਭਾਤ ਭਰਨਾ।