ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040205

ਵਿਸ਼ਵੀਕਰਣ ਤੇ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਵਿਚਲਾ ਅੰਤਰ

Vishvikaran Te Punjabi Sabhyacharak Kadran-Kimtan Vichla Antar

ਡਾ. ਰਾਜਵਿੰਦਰ ਕੌਰ (Dr. Rajwinder Kaur)
ਸਹਾਇਕ ਪ੍ਰੋਫੈਸਰ, ਪੰਜਾਬੀ (Assistant Professor in Punjabi)
ਡੀ.ਐੱਮ.ਕਾਲਜ ਮੋਗਾ (ਪੰਜਾਬ)-142001

Abstract (ਸਾਰ):

ਵਿਸ਼ਵੀਕਰਣ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਸੰਸਾਰ ਦੇ ਵੱਖ-ਵੱਖ ਦੇਸ਼ ਤਕਨਾਲੋਜੀ, ਵਪਾਰ, ਮੀਡੀਆ ਅਤੇ ਸੰਚਾਰ ਰਾਹੀਂ ਇਕ-ਦੂਜੇ ਨਾਲ ਜੁੜ ਰਹੇ ਹਨ। ਇਸ ਨਾਲ ਲੋਕਾਂ ਦੀ ਜੀਵਨ-ਸ਼ੈਲੀ, ਖਾਣ-ਪੀਣ, ਕੰਮਕਾਜ ਅਤੇ ਸੋਚ ’ਤੇ ਬਾਹਰੀ ਪ੍ਰਭਾਵ ਵੱਧਦੇ ਹਨ। ਵਿਸ਼ਵੀਕਰਣ ਨਾਲ ਨਵੀਆਂ, ਤਕਨਾਲੋਜੀਆਂ, ਨਵਾਂ ਗਿਆਨ ਅਤੇ ਵਧੀਆ ਮੌਕੇ ਮਿਲਦੇ ਹਨ, ਪਰ ਇਸਦੇ ਨਾਲ-ਨਾਲ ਸਥਾਨਕ ਸੱਭਿਆਚਾਰ ਤੇ ਆਪਣੀ ਪਛਾਣ ਨੂੰ ਕਾਇਮ ਰੱਖਣ ਦੀ ਚੁਣੌਤੀ ਵੀ ਖੜ੍ਹੀ ਹੁੰਦੀ ਹੈ। ਦੂਜੇ ਪਾਸੇ, ਪੰਜਾਬੀ ਸੱਭਿਆਚਾਰਕ ਕਦਰਾਂ-ਕੀਮਤਾਂ ਉਹ ਮੁੱਲ ਹਨ ਜੋ ਸਦੀਆਂ ਤੋਂ ਪੰਜਾਬੀ ਸਮਾਜ ਨੇ ਆਪਣੀ ਜੀਵਨ-ਪ੍ਰਣਾਲੀ ਵਿੱਚ ਸਾਂਭ ਕੇ ਰੱਖੇ ਹਨ। ਇਹ ਕਦਰਾਂ ਸਤਿਕਾਰ, ਸੱਚਾਈ, ਮਿਹਨਤ, ਭਾਈਚਾਰਾ, ਮਿਹਮਾਨ ਨਵਾਜ਼ੀ, ਧਾਰਮਿਕ ਵਿਸ਼ਵਾਸ, ਗੁਰਬਾਣੀ, ਤਿਉਹਾਰਾਂ ਦੀ ਰਿਵਾਇਤ ਅਤੇ ਪਰਿਵਾਰਕ ਜੋੜ ਨਾਲ ਸੰਬੰਧਤ ਹਨ। ਪਰ ਅਜੋਕੇ ਦੌਰ ਵਿੱਚ ਪੰਜਾਬੀਆਂ ਵਿਚ ਵਿਦੇਸ਼ਾਂ ਵਿਚ ਜਾ ਕੇ ਵੱਸਣ ਦੀ ਭੁੱਖ ਨੇ ਉਸ ਨੂੰ ਬਨਾਉਟੀ ਚਿਹਰੇ ਤੇ ਸੁਭਾਅ ਵਿਚ ਤਬਦੀਲ ਕਰ ਦਿੱਤਾ ਹੈ। ਬੇਸ਼ੱਕ ਪੈਸੇ ਕਮਾਉਣ ਦੀ ਇੱਛਾ ਨੇ ਪੰਜਾਬੀ ਨੂੰ ਵਿਦੇਸ਼ੀ ਧਰਤੀ ਅਪਨਾਉਣ ਲਈ ਮਜ਼ਬੂਰ ਕੀਤਾ। ਪਰ ਉਹ ਬਾਹਰੀ ਤੌਰ ਤੇ ਤਾਂ ਬਹੁਤ ਅਮੀਰ ਹੋ ਗਿਆ ਪਰ ਆਤਮਿਕ ਤੌਰ ਤੇ ਆਪਣਾ ਸਾਰਾ ਕੁੱਝ ਗੁਆ ਬੈਠਾ ਹੈ। ਜੋ ਆਤਮਿਕ ਆਨੰਦ ਉਸ ਨੂੰ ਪੇਂਡੂ ਰਹਿਤਲ, ਸਭਿਆਚਾਰ, ਭਾਈਚਾਰੇ, ਤਿਉਹਾਰਾਂ, ਰਿਸ਼ਤਿਆਂ ਵਿੱਚ ਮਿਲਦਾ ਸੀ ਉਸ ਤੋਂ ਉਹ ਸੱਖਣਾ ਹੋ ਕੇ ਕਈ ਮਾਨਸਿਕ ਰੋਗਾਂ ਵਿੱਚ ਘਿਰਿਆ ਬੈਠਾ ਹੈ। ਪੰਜਾਬੀ ਵਿਸ਼ਵੀਕਰਣ ਤੇ ਤਕਨਾਲੋਜ਼ੀ ਦੇ ਵਿਚਕਾਰ ਆਪਣੇ ਸਭਿਆਚਾਰਕ ਸੰਤੁਲਨ ਨਹੀਂ ਬਣਾ ਸਕਿਆ, ਕਹਿਣ ਦਾ ਭਾਵ ਹੈ ਕਿ ਵਿਸ਼ਵੀਕਰਣ ਜਿਥੇ ਵਾਧੇ ਦੇ ਨਵੇਂ ਰਸਤੇ ਖੋਲ੍ਹਦਾ ਹੈ, ਉੱਥੇ ਪੰਜਾਬੀ ਸਭਿਆਚਾਰ ਆਪਣੀ ਮੂਲ ਪਛਾਣ ਨੂੰ ਬਰਕਰਾਰ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਦੋਵਾਂ ਵਿਚਾਲੇ ਸੰਤੁਲਨ ਰੱਖਣਾ ਹੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ।

ਕੀਵਰਡ (Keywords): ਵਿਸ਼ਵੀਕਰਣ, ਤਕਨਾਲੋਜੀ, ਸਭਿਆਚਾਰ, ਬਜ਼ਾਰੀਕਰਣ, ਮਾਨਸਿਕ ਸੰਤਾਪ, ਮੁੱਲ-ਵਿਧਾਨ, ਨਿਘਾਰ, ਜੀਵਨ-ਜਾਂਚ।