ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040203

ਪੰਜਾਬੀ ਸਫਰਨਾਮਾ ਸਾਹਿਤ ਦਾ ਆਗਾਜ਼ ਬਿੰਦੂ: ਜਨਮਸਾਖੀ ਸਾਹਿਤ ਪਰੰਪਰਾ

Punjabi Safarnama Sahit Da Aagaaz Bindu: Janamsakhi Sahit Prampra

ਡਾ. ਜਸਪ੍ਰੀਤ ਕੌਰ (Dr. Jaspreet Kaur)
ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ (Assistant Professor, Dept. of Punjabi)
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ (ਪੰਜਾਬ)-147001

Abstract (ਸਾਰ):

ਪੰਜਾਬੀ ਸਾਹਿਤ ਵਿੱਚ ਸਫ਼ਰ ਸਾਹਿਤ ਦੀ ਪਿਰਤ ਕਦੋਂ ਸ਼ੁਰੂ ਹੋਈ ? ਇਸਨੂੰ ਜਾਣਨ ਲਈ ਪ੍ਰਾਚੀਨ ਸਾਹਿਤ ਦੇ ਨਾਲ-ਨਾਲ ਮੱਧਕਾਲੀਨ ਸਾਹਿਤ ਦੇ ਸਰਵੇਖਣ ਦੀ ਵੀ ਲੋੜ ਹੈ ਕਿਉਂਕਿ ਆਧੁਨਿਕ ਸਫ਼ਰਨਾਮਾ ਸਾਹਿਤ ਦੀਆਂ ਜੜ੍ਹਾਂ ਇਸ ਕਾਲ ਵਿੱਚ ਡੂੰਘੀਆਂ ਧਸੀਆਂ ਹੋਈਆਂ ਹਨ। ਵਾਰਤਕ ਦੇ ਇਸ ਰੂਪ ਦੀ ਪੁਰਾਤਨ ਪ੍ਰੰਪਰਾ ਤੱਕ ਪਹੁੰਚਣ ਲਈ ਮੱਧਕਾਲ ਦੇ ਜਨਮਸਾਖੀ ਸਾਹਿਤ ਨੂੰ ਜਾਣੇ ਬਿਨਾਂ ਨਹੀਂ ਰਿਹਾ ਜਾ ਸਕਦਾ ਕਿਉਂਕਿ ਇਸ ਤੋਂ ਨਿਖੜ ਕੇ ਸਫ਼ਰਨਾਮਾ ਸਾਹਿਤ ਦੇ ਇਤਿਹਾਸ ਬਾਰੇ ਜਾਣਨਾ ਪ੍ਰਮਾਣਿਕ ਨਹੀਂ ਹੋ ਸਕਦਾ। ਜਨਮਸਾਖੀ ਸਾਹਿਤ ਦੀ ਇਤਿਹਾਸਕ ਅਤੇ ਸਾਹਿਤਕ ਮਹਾਨਤਾ ਇਹ ਵੀ ਹੈ ਕਿ ਇਸ ਨੇ ਆਧੁਨਿਕ ਵਾਰਤਕ ਵਿਧਾਵਾਂ ਦੇ ਮੁੱਢਲੇ ਬੀਜ ਰੂਪ ਜਾਂ ਇੰਝ ਕਹਿ ਲਵੋ ਕਿ ਮੁੱਢਲੇ ਵਿਲੱਖਣ ਪਛਾਣ ਚਿੰਨ੍ਹ ਸਾਂਭੇ ਹੋਏ ਹਨ। ਇਸ ਖੋਜ ਪੇਪਰ ਵਿੱਚ ਮੱਧਕਾਲੀਨ ਵਾਰਤਕ ਵੰਨਗੀ ਜਨਮ ਸਾਖੀ ਵਿੱਚ ਪੰਜਾਬੀ ਸਫਰਨਾਮਾ ਸਾਹਿਤ ਦੇ ਕੁਝ ਅੰਸ਼ ਆਪਣੇ ਅੰਦਰ ਸਮੋਣ ਦੀ ਵਿਸ਼ਲੇਸ਼ਨਾਤਮਕ ਚਰਚਾ ਨੂੰ ਆਧਾਰ ਬਣਾਇਆ ਗਿਆ ਹੈ, ਜਿਸ ਸਦਕਾ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਾਹਿਤ ਵਿੱਚ ਸਫ਼ਰ ਦੀ ਪਰੰਪਰਾ ਢੇਰ ਪੁਰਾਣੀ ਹੈ, ਜਦੋਂ ਕਿ ਲਿਖਤ ਪੱਧਰ ਤੇ ਇਹ ਵਿਹਵੀਂ ਸਦੀ ਦੀ ਦੇਣ ਹੈ। ਕਈ ਪੱਖਾਂ ਨੂੰ ਵਾਚਣ ਉਪਰੰਤ ਇਸ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਜਨਮ ਸਾਖੀ ਸਾਹਿਤ ਵਿੱਚ ਸਫਰ ਸਾਹਿਤ ਦੀ ਬੁਨਿਆਦ ਵੇਖੀ ਜਾ ਸਕਦੀ ਹੈ। ਜਿਹੜੀ ਸਾਹਿਤਕ ਰੂਪ ਵਜੋਂ ਸਫਰ ਸਾਹਿਤ ਨੂੰ ਜਨਮ ਦਿੰਦੀ ਹੈ।

ਕੀਵਰਡ (Keywords):
ਸਰਵੇਖਣ, ਸਫ਼ਰਨਾਮਾ, ਜਨਮਸਾਖੀ, ਉਦਾਸੀ, ਚਿੰਤਨਸ਼ੀਲ, ਵਿਧਾ, ਪ੍ਰਮਾਣਿਕ ।