ISSN: 2583-9446 (O) ISSN Certificate DOI Prefix: 10.64119 Journal Impact Factor (2025): 5.427 (SIIFI) Contact Us

ਅਰਮਾਨ ARMAAN

An International Multi-Disciplinary, Peer-Reviewed & Indexed
Punjabi Language Online Research Journal

Published by Guru Hargobind Sahib College www.ghscollege.ac.in
‘ਅਰਮਾਨ’ ਖੋਜ ਜਰਨਲ ਦੀ ਵੈੱਬਸਾਈਟ ‘ਤੇ ਆਪ ਜੀ ਦਾ ਸਵਾਗਤ ਹੈ | Welcome to the official website of ‘ARMAAN’ Research Journal | ਅਕਤੂਬਰ–ਦਸੰਬਰ 2026 ਅੰਕ ਲਈ ਖੋਜ-ਪੱਤਰ 1 ਤੋਂ 10 ਨਵੰਬਰ 2026 ਦੇ ਵਿਚਕਾਰ ਜਮ੍ਹਾਂ ਕਰੋ। | Submit research papers for the October–December 2026 Issue between 1 and 10 November 2026.

Volume 4, Issue 2 {April-June 2026}

Research Article
Paper ID: ARMN040202

ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਵਿਭਿੰਨ ਮਤ-ਮਤਾਂਤਰਾਂ ਨਾਲ ਸੰਬੰਧਿਤ ਧਾਰਮਿਕ ਸ਼ਬਦਾਵਲੀ: ਸਰਵੇਖਣ ਤੇ ਅਰਥ ਪਰਿਵਰਤਨ

Guru Tegh Bahadur Ji Di Bani Vich Vibhin Mat-Matantar Nal Sambandit Dharmik Shabadavali: Sarvekhan Te Arth Parivartan

ਡਾ. ਰਾਜਵਿੰਦਰ ਕੌਰ (Dr. Rajwinder Kaur)
ਪੀਡੀਐਫ ਫੈਲੋ, ਆਈਸੀਐਸਐਸਆਰ, ਗੁਰੂ ਨਾਨਕ ਅਧਿਐਨ ਵਿਭਾਗ (PDF Fellow, ICSSR, Dept. of Guru Nanak Studies)
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਪੰਜਾਬ)-143005

Abstract (ਸਾਰ):

ਹੱਥਲੇ ਪਰਚੇ ਦੇ ਅੰਤਰਗਤ ਗੁਰੂ ਤੇਗ ਬਹਾਦਰ ਬਾਣੀ ਵਿੱਚ ਜੋ ਸਾਨੂੰ ਵੱਖ-ਵੱਖ ਮਤ-ਮਤਾਂਤਰਾਂ ਜਿਵੇਂ ਹਿੰਦੂ ਮਤ, ਜੋਗੀਆਂ, ਸਿੱਧਾਂ, ਨਾਥਾਂ ਆਦਿ ਨਾਲ ਸੰਬੰਧਿਤ ਸ਼ਬਦਾਵਲੀ ਮਿਲਦੀ ਹੈ, ਉਸ ਦਾ ਸਰਵੇਖਣ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਸੰਬੰਧਿਤ ਸ਼ਬਦਾਵਲੀ ਦੀ ਗੁਰਮਤਿ ਦੇ ਪਰਿਪੇਖ ਵਿੱਚ ਹੋਏ ਅਰਥ ਪਰਿਵਰਤਨ ਦੀ ਚਰਚਾ ਵੀ ਕੀਤੀ ਗਈ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਵਿੱਚ ਭਾਰਤੀ ਮਿੱਥਾਂ ਖ਼ਾਸਕਰ ਹਿੰਦੂ ਮਤ, ਇਸਲਾਮ ਮਤ, ਸਿੱਧਾਂ, ਜੋਗੀਆਂ ਆਦਿ ਨਾਲ ਸੰਬੰਧਿਤ ਧਾਰਮਿਕ ਸ਼ਬਦਾਵਲੀ ਦਾ ਵੱਡਾ ਪਸਾਰਾ ਮੌਜੂਦ ਹੈ। ਉਥੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸਾਨੂੰ ਵਧੇਰੇ ਹਿੰਦੂ ਮਤ ਦੇ ਦੇਵਤਿਆਂ, ਪ੍ਰਸਿੱਧ ਪਾਤਰਾਂ, ਧਾਰਮਿਕ ਕਿਰਿਆਵਾਂ ਅਤੇ ਸਿੱਧਾਂ, ਜੋਗੀਆਂ ਆਦਿ ਨਾਲ ਸੰਬੰਧਿਤ ਸ਼ਬਦਾਵਲੀ ਪ੍ਰਾਪਤ ਹੁੰਦੀ ਹੈ। ਇਸ ਦਾ ਵਧੇਰੇ ਕਾਰਨ ਗੁਰੂ ਤੇਗ ਬਹਾਦਰ ਜੀ ਦੇ ਪੂਰਬੀ ਭਾਰਤ ਦੇ ਪ੍ਰਚਾਰ ਦੌਰੇ ਮੰਨੇ ਜਾਂਦੇ ਹਨ। ਜਿਥੇ ਉਹ ਆਪਣੇ ਸਿੱਖਾਂ ਸਮੇਤ ਵਧੇਰੇ ਹਿੰਦੂ ਜਨ-ਸਮੂਹ ਨੂੰ ਸੰਬੋਧਿਤ ਰਹੇ।

ਕੀਵਰਡ (Keywords): ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਤੇਗ ਬਹਾਦਰ ਬਾਣੀ, ਅਰਥ ਪਰਿਵਰਤਨ, ਧਾਰਮਿਕ ਸ਼ਬਦਾਵਲੀ, ਦ੍ਰਿਸ਼ਟਾਂਤ, ਭਾਰਤੀ ਮਤ-ਮਤਾਂਤਰ।