Articles
Authors and Affiliations:
DOI: 10.64119/armaan.vol.4.issue1.26
DOI URL: https://doi.org/10.64119/armaan.vol.4.issue1.26
Page: 140-144
Published Date: 05-03-2026
Issue: Vol. 4 Issue. 1 {January-March 2026}
Download Published Paper (PDF)
Download Publication Certificate
Abstract (ਸਾਰ):
ਮਨੁੱਖ ਅਤੇ ਪ੍ਰਕ੍ਰਿਤੀ ਦਾ ਰਿਸ਼ਤਾ ਬੜਾ ਗਹਿਰਾ ਹੈ। ਇਸ ਦੀ ਝਲਕ ਸਾਹਿਤ, ਕਲਾ ਅਤੇ ਲੋਕ ਪਰੰਪਰਾਵਾਂ ਵਿੱਚ ਸਪੱਸ਼ਟ ਤੌਰ ‘ਤੇ ਮਿਲਦੀ ਹੈ। ਭਾਰਤੀ ਪਰੰਪਰਾ ਵਿੱਚ ਕਈ ਰੁੱਖਾਂ ਨੂੰ ਪਵਿੱਤਰ ਮੰਨਿਆ ਗਿਆ ਹੈ। ਕੁਝ ਰੁੱਖ ਮਨੁੱਖੀ ਜੀਵਨ ਦੇ ਜਨਮ, ਵਿਆਹ ਅਤੇ ਮੌਤ ਵਰਗੇ ਅਹਿਮ ਪੜਾਵਾਂ ਨਾਲ ਡੂੰਘੀ ਤਰ੍ਹਾਂ ਜੁੜੇ ਰਹੇ ਹਨ। ਇਹਨਾਂ ਰੁੱਖਾਂ ਵਿੱਚ ਹੀ ਇੱਕ ਦਰੱਖਤ ਜੰਡ ਹੈ, ਜਿਸਦੀ ਪੰਜਾਬੀ ਲੋਕਯਾਨਿਕ ਜੀਵਨ ਵਿੱਚ ਬੜੀ ਮਹੱਤਤਾ ਹੈ। ਜੰਡ ਦਾ ਰੁੱਖ ਉੱਤਰ-ਪੱਛਮੀ ਭਾਰਤ ਦੇ ਸੁੱਕੇ ਇਲਾਕਿਆਂ—ਖਾਸ ਕਰਕੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਲੋਕ ਜੀਵਨ, ਇਥੋਂ ਦੀ ਆਰਥਿਕਤਾ, ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਨਾਲ ਗਹਿਰਾ ਸੰਬੰਧ ਰੱਖਦਾ ਹੈ। ਇਹ ਰੁੱਖ ਆਪਣੀ ਵਾਤਾਵਰਣਿਕ ਮਹੱਤਤਾ, ਖੁਰਾਕੀ ਅਤੇ ਔਸ਼ਧੀ ਗੁਣਾਂ ਕਾਰਨ ਮਨੁੱਖੀ ਜੀਵਨ ਲਈ ਬਹੁਤ ਲਾਭਦਾਇਕ ਹੈ। ਪੰਜਾਬੀ ਲੋਕ ਪਰੰਪਰਾਵਾਂ, ਧਾਰਮਿਕ ਮਨੌਤਾਂ ਅਤੇ ਪੁਰਾਣ ਕਥਾਵਾਂ ਵਿੱਚ ਜੰਡ ਨੂੰ ਸ਼ਕਤੀ ਦੇ ਪ੍ਰਤੀਕ ਵਜੋਂ ਮੰਨਿਆ ਗਿਆ ਹੈ। ਜਨਮ, ਵਿਆਹ ਅਤੇ ਧਾਰਮਿਕ ਮੌਕਿਆਂ ‘ਤੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਵਿਚ ਇਸ ਦੀ ਸ਼ਮੂਲੀਅਤ ਇਸਦੇ ਲੋਕਧਾਰਾਈ ਮਹੱਤਵ ਨੂੰ ਦਰਸਾਉਂਦੀ ਹੈ। ਲੋਕ ਵਿਸ਼ਵਾਸਾਂ ਵਿੱਚ ਇਹ ਰੁੱਖ ਸੁਰੱਖਿਆ, ਸਮ੍ਰਿੱਧੀ ਅਤੇ ਆਸ਼ੀਰਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਾਜਸਥਾਨ ਵਿਚ ਚੱਲੀ “ਖੇਜੜੀ ਬਚਾਓ” ਮੁਹਿੰਮ ਇਸ ਰੁੱਖ ਦੇ ਸਿਰਫ਼ ਪਰਿਆਵਰਣਕ ਮਹੱਤਵ ਨੂੰ ਹੀ ਨਹੀਂ, ਇਸਦੇ ਸਗੋਂ ਸਮਾਜਕ, ਆਰਥਿਕ ਅਤੇ ਸੱਭਿਆਚਾਰਕ ਮਹੱਤਵ ਨੂੰ ਵੀ ਉਘਾੜਦੀ ਹੈ। ਆਧੁਨਿਕ ਉਦਯੋਗੀਕਰਨ, ਖੇਤੀਬਾੜੀ ਦੇ ਰਸਾਇਣਕ ਢੰਗ ਤਰੀਕਿਆਂ ਅਤੇ ਮਨੁੱਖੀ ਲਾਪਰਵਾਹੀ ਕਾਰਨ ਇਹ ਉਪਯੋਗੀ ਰੁੱਖ ਲਗਾਤਾਰ ਘਟਦਾ ਜਾ ਰਿਹਾ ਹੈ। ਇਹ ਪੇਪਰ ਉੱਤਰ ਪੱਛਮੀ ਭਾਰਤ ਦੇ ਰਾਜਾਂ ਖਾਸ ਕਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਪਾਏ ਜਾਣ ਵਾਲੇ ਜੰਡ ਦੇ ਪ੍ਰਕ੍ਰਿਤਕ ਅਤੇ ਲੋਕਧਾਰਾਈ ਮਹੱਤਵ ਨੂੰ ਉਘਾੜਦਾ ਅਜਿਹੇ ਰੁੱਖਾਂ ਦੀ ਸੰਭਾਲ 'ਤੇ ਜ਼ੋਰ ਦਿੰਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਲਈ ਪ੍ਰਕ੍ਰਿਤਕ ਸੰਤੁਲਨ ਅਤੇ ਸੱਭਿਆਚਾਰਕ ਵਿਰਸੇ- ਦੋਵਾਂ ਨੂੰ ਬਚਾਇਆ ਜਾ ਸਕੇ।
ਕੀਵਰਡ (Keyword): ਪ੍ਰਕ੍ਰਿਤਕ ਵਰਤਾਰੇ, ਜੀਵਨ ਦਰਸ਼ਨ, ਅਧਿਆਤਮਵਾਦ, ਲੋਕਯਾਨਿਕ, ਪਰਿਆਵਰਣ, ਔਸ਼ਧੀ, ਮਾਈਮੋਸੇਸੀ (Mimosaceace), ਪਰੋਸੋਪਿਸ ਸਾਈਨਰੇਰੀਆ (Prosopis Cineraria), ਖੇਜੜੀ, ਚਿਪਕੋ ਮੂਵਮੈਂਟ, ਆਰੀਅਨ, ਦ੍ਰਾਵਿੜ, ਸ਼ਕਤੀ ਦੀ ਦੇਵੀ, ਸ਼ਾਮੀ ਪੂਜਨ।