Articles
Authors and Affiliations:
DOI: 10.64119/armaan.vol.3.issue4.10
DOI URL: https://doi.org/10.64119/armaan.vol.3.issue4.10
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਸਿਧਾਂਤ ਸਰਵਵਿਆਪਕਤਾ ਵਾਲੇ ਬ੍ਰਹਿਮੰਡੀ ਹਨ ਭਾਵ ਕਿ ਸਾਰੀ ਧਰਤੀ ਤੇ ਵਸਦੀ ਲੋਕਾਈ ਇਹਨਾਂ ਸਿਧਾਂਤਾਂ ਤੇ ਚਲਦੀ ਹੋਈ ਮਾਨਵਵਾਦ ਦੀ ਹਾਮੀ ਭਰ ਸਕਦੀ ਹੈ। ਆਧੁਨਿਕ ਯੁੱਗ ਵਿੱਚ ਮਾਨਸਿਕ ਤੌਰ ਤੇ ਬਲਵਾਨ ਬਣਾਉਣ ਲਈ ਗੁਰੂ ਸਾਹਿਬ ਜੀ ਨੇ ਨਿਰਭਉ ਦੇ ਪੱਖ ਨਾਲ ਮਨੁੱਖਤਾ ਨੂੰ ਨਿਵਾਜਿਆ। ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਸਰਬ ਸਾਂਝੀਵਾਲਤਾ ਦੇ ਮਾਡਲ ਰਾਹੀ ਕਈ ਵਰ੍ਹੇ ਪਹਿਲਾ ਹੀ ਊਚ ਨੀਚ, ਜ਼ਾਤ ਪਾਤ, ਲਿੰਗ ਭੇਦ ਦਾ ਖੰਡਨ ਕੀਤਾ। ਗੁਰੂ ਸਾਹਿਬ ਜੀ ਦੀ ਬਾਣੀ ਰਾਹੀ ਸਾਂਝੀਵਾਲਤਾ ਦਾ ਸ਼ੰਦੇਸ਼ ਮਨੁੱਖੀ ਵਿਕਾਸ ਦੀ ਅਜਿਹੀ ਸ਼ਿਖਰ ਹੈ ਜਿਸ ਵਿੱਚ ਕਿਸੇ ਵੀ ਪ੍ਰਕਾਰ ਦੇ ਭੇਦ ਭਾਵ ਨੂੰ ਥਾਂ ਪ੍ਰਾਪਤ ਨਹੀ ਹੈ। ਸਿੱਖ ਧਰਮ ਦੀ ਬੁਨਿਆਦ ਦਾ ਅਜਿਹਾ ਸਮਾਜਿਕ ਪਹਿਲੂ ਰੂਪਮਾਨ ਕੀਤਾ ਜਿਸ ਵਿੱਚ ਸਿਰਫ ਬਰਾਬਰਤਾ, ਭਰਾਤਰੀ ਭਾਵ, ਪਿਆਰ, ਮਿਲਵਰਤਨ, ਦੀ ਕੜੀ ਨੂੰ ਹੀ ਮਨੁਖਤਾ ਦੇ ਵਿਕਾਸ ਦਾ ਆਧਾਰ ਮਿਥਿਆ ਗਿਆ ਹੈ,ਇਸ ਕੜੀ ਦਾ ਸਮਾਜਿਕ ਅਤੇ ਸਭਿਆਚਾਰਕ ਰੂਪਾਂਤਰਣ ਹੀ ,ਲੰਗਰ,ਪੰਗਤ ਤੇ ਸੰਗਤ ਬਣਿਆ। ਸੰਗਤ ਮਿਲਵਰਤਣ ਅਤੇ ਸਾਂਝੀਵਾਲਤਾ ਦਾ ਵਿਵਹਾਰ ਹੈ ਜਿਸ ਵਿੱਚ ਰਾਜਾ,ਰੰਕ, ਜ਼ਾਤ-ਪਾਤ,ਇਸਤਰੀ-ਮਰਦ,ਊਚ-ਨੀਚ ਹਰ ਤਰਾਂ ਦੇ ਵਿਤਕਰੇ ਦੀ ਮਨਾਹੀ ਕੀਤੀ ਗਈ ਹੈ। ਗੁਰੂ ਸਾਹਿਬ ਜੀ ਨੇ ਔਰਤ ਨੂੰ ਮਰਦ ਨਾਲੋ ਵੀ ਉੱਚਾ ਦਰਜਾ ਦੇ ਕੇ ਸਨਮਾਨਿਤ ਕੀਤਾ ਹੈ। ਸਿੱਖ ਇਸਤਰੀਆਂ ਵਿਵਹਾਰਕ ਅਤੇ ਬੌਧਿਕ ਪੱਧਰ ਤੇ ਮਰਦ ਬਰਾਬਰ ਹਨ। ਗੁਰੂ ਸਾਹਿਬ ਜੀ ਨੇ ਬਰਾਬਰਤਾ ਅਤੇ ਸਵੈ ਨਿਰਭਰਤਾ ਤੇ ਸੁਤੰਤਰਤਾ ਦਾ ਸੰਕਲਪ ਦੇ ਕੇ ਆਜ਼ਾਦ ਸਭਿਆਚਾਰਕ ਚੇਤਨਾ ਦੀ ਚੇਟਕ ਲਾਈ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਾਨਸਿਕ ਤਣਾਅ, ਰਿਸ਼ਤਿਆਂ ਦੀ ਟੁੱਟ ਭੱਜ, ਬੇਵਿਸ਼ਵਾਸੀ,ਅਸ਼ਾਂਤੀ ਦਾ ਕਾਰਨ ਵੀ ਗੁਰੂ ਸਿਧਾਂਤ ਤੋ ਬੇਮੁੱਖ ਹੋਣਾ ਹੈ, ਅਜੋਕੇ ਯੁੱਗ ਵਿੱਚ ਵੀ ਅਰਦਾਸ ਰਾਹੀ ਨਾਨਕ ਨਾਮ ਚੜਦੀ ਕਲਾ ,ਤੇਰੇ ਭਾਣੇ ਸਰਬੱਤ ਦਾ ਭਲਾ ਦੇ ਸਿਧਾਂਕਤ ਪਹਿਲੂ ਰਾਹੀ ਬਰਾਬਰਤਾ ਵਾਲਾ ਭਰਾਤਰੀ ਭਾਵ ਹੀ ਮੰਗਿਆ ਜਾਦਾ ਹੈ।
ਕੀਵਰਡ (Keyword): ਗੁਰਮਤਿ, ਨਾਨਕ ਬਾਣੀ, ਲਿੰਗ ਭੇਦ, ਲਿੰਗ ਬਰਾਬਰਤਾ, ਸਿੱਖ ਇਸਤਰੀ, ਪਤੀ-ਪਤਨੀ, ਆਤਮਾ-ਪ੍ਰਮਾਤਮਾ, ਸਾਂਝੀਵਾਲਤਾ।