Articles
Authors and Affiliations:
DOI: 10.64119/armaan.vol.3.issue4.09
DOI URL: https://doi.org/10.64119/armaan.vol.3.issue4.09
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਡਾ. ਜਗਤਾਰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇਕ ਸਥਾਪਿਤ ਨਾਮ ਹੈ। ਉਸਨੇ ਪਿਛਲੀ ਅੱਧੀ ਸਦੀ ਤੋਂ ਲੈ ਕੇ 21ਵੀਂ ਸਦੀ ਦੇ ਪਹਿਲੇ ਦਹਾਕੇ ਤੱਕ ਮਨੁੱਖੀ ਹੋਣੀ ਨਾਲ ਸਬੰਧਤ ਵਿਭਿੰਨ ਪਰਤਾਂ ਨੂੰ ਆਪਣੀ ਕਵਿਤਾ ਵਿਚ ਫੜਨ ਦਾ ਯਤਨ ਕੀਤਾ ਹੈ। ਉਸਦੀ ਦੀ ਕਾਵਿ ਰਚਨਾ ਮਨੁੱਖੀ ਅਸਤਿਤਵ ਦੀਆਂ ਉਹਨਾਂ ਜਟਿਲਤਾਵਾਂ ਨੂੰ ਉਘਾੜਦੀ ਹੈ ਜੋ ਸਮਾਜਕ, ਆਰਥਿਕ ਅਤੇ ਵਿਗਿਆਨਕ ਵਿਕਾਸ ਦੇ ਦਿਖਾਈ ਦੇਣ ਵਾਲੇ ਪਰਛਾਵੇਂ ਦੇ ਪਿੱਛੇ ਲੁਕੀਆਂ ਹੋਈਆਂ ਹਨ। ਡਾ. ਜਗਤਾਰ ਦੀ ਕਵਿਤਾ ਵਿਚ ਇਹ ਪੱਖ ਉਜਾਗਰ ਹੁੰਦਾ ਹੈ ਕਿ ਮਨੁੱਖੀ ਵਿਕਾਸ ਦੇ ਨਾਮ 'ਤੇ ਹੋ ਰਿਹਾ ਬਦਲਾਅ ਅਸਲ ਵਿੱਚ ਇਕ ਭਰਮ ਹੈ, ਜਦਕਿ ਹਕੀਕਤ ਇਸ ਤੋਂ ਕਾਫ਼ੀ ਵੱਖਰੀ ਅਤੇ ਕਠੋਰ ਹੈ। ਡਾ. ਜਗਤਾਰ ਦੀ ਕਾਵਿ ਰਚਨਾ ਵਿਚ ਪਿਛਲੀ ਅੱਧੇ ਸਦੀ ਦੇ ਇਤਿਹਾਸਕ ਤੇ ਸਮਾਜਕ ਪ੍ਰਸੰਗਾਂ ਵਿਚ ਪੂੰਜੀਵਾਦੀ ਲੁੱਟ, ਸਾਮਰਾਜਵਾਦ, ਬਸਤੀਵਾਦ, ਵਿਸ਼ਵੀਕਰਨ, ਉਦਾਰੀਕਰਨ ਅਤੇ ਮੰਡੀਕਰਨ ਵਰਗੇ ਸੰਕਲਪ ਕੇਂਦਰੀ ਸਥਾਨ ਰੱਖਦੇ ਹਨ। ਇਹ ਸੰਕਲਪ ਮਨੁੱਖਤਾ ਲਈ ਪ੍ਰਗਤੀ ਜਾਂ ਮੁਕਤੀ ਨਹੀਂ ਲਿਆਉਂਦੇ, ਸਗੋਂ ਦਮਨ, ਸੰਤਾਪ, ਲਾਚਾਰੀ ਅਤੇ ਮਜ਼ਬੂਰੀ ਦੀਆਂ ਸਥਿਤੀਆਂ ਨੂੰ ਹੋਰ ਡੂੰਘਾ ਕਰਦੇ ਹਨ। ਪ੍ਰਗਤੀਸ਼ੀਲ ਲਹਿਰ ਦੇ ਵਿਚਾਰਧਾਰਕ ਆਧਾਰ ਉਸ ਲਈ ਸਿਰਫ਼ ਇੱਕ ਸਿਧਾਂਤਕ ਸਰੋਤ ਨਹੀਂ ਹਨ, ਬਲਕਿ ਉਸਦੀ ਕਾਵਿ- ਅਭਿਵਿਅਕਤੀ ਦੇ ਮੁੱਖ ਹਥਿਆਰ ਹਨ। ਡਾ. ਜਗਤਾਰ ਦੀਆਂ ਕਾਵਿ ਰਚਨਾਵਾਂ ਵਿਚਲੇ ਮਨੁੱਖੀ ਦਰਦ, ਦਮਨ ਅਤੇ ਸੰਤਾਪ ਆਦਿ ਕੇਂਦਰੀ ਸਰੋਕਾਰ ਉਸਨੂੰ ਪੰਜਾਬੀ ਕਵਿਤਾ ਦੇ ਇਕ ਵਿਲੱਖਣ ਸ਼ਾਇਰ ਵਜੋਂ ਸਥਾਪਿਤ ਕਰਦੇ ਹਨ। ਹਥਲੇ ਖੋਜ ਪੱਤਰ ਵਿਚ ਡਾ. ਜਗਤਾਰ ਕਾਵਿ ਵਿਚ ਪੇਸ਼ ਹੋਏ ਮਾਨਵੀ ਸੰਤਾਪ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਹੈ।
ਕੀਵਰਡ (Keyword): ਸਮਾਜਕ ਵਿਕਾਸ, ਵਿਸ਼ਵੀਕਰਨ, ਪੂੰਜੀਵਾਦ, ਮਾਨਵੀ ਸੰਤਾਪ, ਸਮਾਜਕ ਚੇਤਨਾ, ਆਰਥਿਕ ਬੇਵਸੀ, ਮਨੁੱਖੀ ਸ਼ੋਸ਼ਣ।