Articles
Authors and Affiliations:
DOI: 10.64119/armaan.vol.3.issue4.01
DOI URL: https://doi.org/10.64119/armaan.vol.3.issue4.01
Published Date: 05-12-2025
Issue: Vol. 3 Issue. 4 {October-December 2025}
Download Published Paper (PDF)
Download Publication Certificate
Abstract (ਸਾਰ):
ਇਹ ਖੋਜ ਪੱਤਰ ਪੰਜਾਬੀ ਕਹਾਣੀਕਾਰ ਸੁਖਜੀਤ ਦੇ ਕਹਾਣੀ ਸੰਗ੍ਰਹਿ ‘ਮੈਂ ਅਯਨਘੋਸ਼ ਨਹੀਂ’ (2019) ਦੀਆਂ ਕਹਾਣੀਆਂ ਦੇ ਮਨੋਵਿਸ਼ਲੇਸ਼ਣਾਤਮਕ ਅਧਿਐਨ ਨੂੰ ਸਮਰਪਿਤ ਹੈ, ਜਿਸ ਨੂੰ 2022 ਵਿਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਹ ਅਧਿਐਨ ਫ਼ਰਾਇਡ ਦੇ ਮਨੋਵਿਗਿਆਨਕ ਸਿਧਾਂਤਾਂ, ਜਿਵੇਂ ਕਿ ਅਚੇਤਨ ਮਨ (Unconscious), ਦਮਨ (Repression), ਇਦ-ਈਗੋ-ਸੁਪਰਈਗੋ ਦਾ ਢਾਂਚਾਗਤ ਮਾਡਲ, ਸਦਮਾ (Trauma), ਅੰਤਰ-ਪੀੜ੍ਹੀ ਸਦਮਾ (Intergenerational Trauma), ਆਦਿ ਨੂੰ ਆਧਾਰ ਬਣਾ ਕੇ ਪਾਤਰਾਂ ਦੇ ਗੁੰਝਲਦਾਰ ਮਨੋ-ਜਗਤ ਅਤੇ ਉਹਨਾਂ ਦੇ ਵਿਵਹਾਰ ਦੇ ਪਿੱਛੇ ਕਾਰਜਸ਼ੀਲ ਸ਼ਕਤੀਆਂ ਨੂੰ ਸਾਡੇ ਸਾਹਮਣੇ ਰੱਖਦਾ ਹੈ। ਪੱਤਰ ਵਿਚ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਕਿਵੇਂ ਕਹਾਣੀਆਂ ਦੇ ਪਾਤਰ ਆਪਣੀਆਂ ਦੱਬੀਆਂ ਹੋਈਆਂ ਇੱਛਾਵਾਂ, ਅਚੇਤ ਡਰਾਂ ਅਤੇ ਸਮਾਜਿਕ-ਸਭਿਆਚਾਰਕ ਦਬਾਵਾਂ ਕਾਰਨ ਅੰਦਰੂਨੀ ਟਕਰਾਅ ਦਾ ਸ਼ਿਕਾਰ ਹੁੰਦੇ ਹਨ। ਅਧਿਐਨ ਦਰਸਾਉਂਦਾ ਹੈ ਕਿ ਕਹਾਣੀਆਂ ਦੇ ਕੇਂਦਰ ਵਿਚ ਵਿਅਕਤੀ ਦੇ ਅੰਦਰੂਨੀ ਟਕਰਾਅ ਅਤੇ ਬਾਹਰੀ ਯਥਾਰਥ ਦਾ ਤਣਾਅ ਹੈ, ਜੋ ਲੋਕਧਾਰਾ, ਇਤਿਹਾਸ ਤੇ ਆਧੁਨਿਕ ਸਮਾਜਿਕ ਸੂਤਰਾਂ ਨਾਲ ਗੜੁਚ ਮਨੋ-ਗੁੰਝਲਾਂ ਰਾਹੀਂ ਪ੍ਰਗਟ ਹੁੰਦਾ ਹੈ। ਇਹ ਕਹਾਣੀਆਂ ਰਵਾਇਤੀ ਧਾਰਨਾਵਾਂ ਨੂੰ ਚੁਨੌਤੀ ਦਿੰਦੀਆਂ ਹਨ ਅਤੇ ਪਾਤਰਾਂ ਦੇ ਅਚੇਤਨ ਡਰਾਂ, ਇੱਛਾਵਾਂ ਅਤੇ ਮਨੋਗ੍ਰੰਥੀਆਂ ਨੂੰ ਉਜਾਗਰ ਕਰਦੀਆਂ ਹਨ। ਅੰਤ ਨਿਸ਼ਕਰਸ਼ ਇਹ ਨਿਕਲਦਾ ਹੈ ਕਿ ਸੁਖਜੀਤ ਦੀਆਂ ਕਹਾਣੀਆਂ ਸਿਰਫ਼ ਵਿਅਕਤੀਗਤ ਮਨੋਵਿਗਿਆਨ ਦੀ ਅਸਲੀਅਤ ਹੀ ਪੇਸ਼ ਨਹੀਂ ਕਰਦੀਆਂ, ਸਗੋਂ ਉਹ ਆਪਣੇ ਸਮੇਂ ਦੇ ਬਦਲਦੇ ਪੰਜਾਬੀ ਸਮਾਜ, ਪਰਿਵਾਰਕ ਤਣਾਅ, ਸਭਿਆਚਾਰਕ ਸੱਟਾਂ ਅਤੇ ਔਰਤ-ਮਰਦ ਸੰਵਾਦ ਨੂੰ ਗਹਿਰਾਈ ਨਾਲ ਵਿਅੰਗ-ਪੂਰਵਕ ਪੇਸ਼ ਕਰਦੀਆਂ ਹਨ। ਇਹਨਾਂ ਕਹਾਣੀਆਂ ਦਾ ਮਨੋਵਿਸ਼ਲੇਸ਼ਣ ਪੰਜਾਬੀ ਸਵੈ ਅਤੇ ਸਮੂਹਕ-ਚੇਤਨਾ ਨੂੰ ਵੀ ਮਨੋਵਿਸ਼ਲੇਸ਼ਣਾਤਮਕ ਲੈਂਸ ਨਾਲ ਵੇਖਣ ਦੀ ਮਿਸਾਲ ਪੇਸ਼ ਕਰਦਾ ਹੈ।
ਕੀਵਰਡ (Keyword): ਸੁਖਜੀਤ, ਕਹਾਣੀ, ਬਿਰਤਾਂਤ, ਮਨ, ਅਚੇਤਨ, ਮਨੋਵਿਸ਼ਲੇਸ਼ਣ।