Articles
Authors and Affiliations:
DOI: 10.64119/armaan.vol.3.issue3.24
DOI URL: https://doi.org/10.64119/armaan.vol.3.issue3.24
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਗੁਰਮਤਿ ਸਾਹਿਤ ਵਿੱਚ ਔਰਤ ਨੂੰ ਸਮਾਜਿਕ, ਅਧਿਆਤਮਿਕ ਤੇ ਨੈਤਿਕ ਪੱਧਰ 'ਤੇ ਮਹੱਤਵਪੂਰਨ ਸਥਾਨ ਮਿਲਿਆ ਹੈ। ਸਿੱਖ ਧਰਮ ਦੇ ਮੂਲ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਔਰਤ ਨੂੰ ਕਿਸੇ ਵੀ ਰੂਪ ਵਿੱਚ ਹੇਠਾਂ ਨਹੀਂ ਦੱਸਿਆ ਗਿਆ, ਬਲਕਿ ਉਸ ਦੀ ਮਹੱਤਤਾ ਨੂੰ ਸਵੀਕਾਰਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਮਾਂ, ਧੀ, ਪਤਨੀ ਅਤੇ ਘਰ ਦੇ ਕੇਂਦਰ ਵਜੋਂ ਦਰਸਾਇਆ ਅਤੇ ਕਿਹਾ ਕਿ ਜਗਤ ਦੀ ਪੈਦਾਇਸ਼ ਅਤੇ ਵੰਸ਼ ਦੀ ਲੜੀ ਔਰਤ ਰਾਹੀਂ ਹੀ ਚੱਲਦੀ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ, ਔਰਤ ਅਤੇ ਪੁਰਸ਼ ਦੋਵਾਂ ਰੱਬ ਅੱਗੇ ਇਕਸਾਰ ਹਨ, ਕਿਸੇ ਨੂੰ ਵੀ ਘੱਟ ਜਾਂ ਵੱਧ ਨਹੀਂ ਮੰਨਿਆ ਗਿਆ। ਸਿੱਖ ਧਰਮ ਨੇ ਔਰਤਾਂ ਉੱਤੇ ਹੋਣ ਵਾਲੇ ਭੇਦਭਾਵ, ਜਿਵੇਂ ਕਿ ਸਤੀ ਪ੍ਰਥਾ, ਪਰਦਾ ਪ੍ਰਥਾ ਅਤੇ ਕੁੜੀ-ਹੱਤਿਆ ਆਦਿ ਦਾ ਵਿਰੋਧ ਕੀਤਾ। ਗੁਰਮਤਿ ਸਾਹਿਤ ਔਰਤ ਨੂੰ ਅਧਿਆਤਮਿਕ ਮਾਰਗ 'ਤੇ ਪੁਰਸ਼ਾਂ ਦੇ ਸਮਾਨ ਮੌਕੇ ਦਿੰਦਾ ਹੈ ਅਤੇ ਉਸ ਨੂੰ ਧਾਰਮਿਕ ਤੇ ਸਮਾਜਿਕ ਜੀਵਨ ਦੇ ਹਰ ਖੇਤਰ ਵਿੱਚ ਭਾਗੀਦਾਰੀ ਦਾ ਅਧਿਕਾਰ ਦਿੰਦਾ ਹੈ।
ਕੀਵਰਡ (Keyword): ਔਰਤ ਦੀ ਸਥਿਤੀ, ਗੁਰਮਤਿ ਸਾਹਿਤ, ਗੁਰੂ ਨਾਨਕ ਸਾਹਿਬ, ਸਮਾਨਤਾ, ਅਧਿਆਤਮਿਕ ਅਧਿਕਾਰ, ਸਤੀ ਪ੍ਰਥਾ ਵਿਰੋਧ, ਪਰਦਾ ਪ੍ਰਥਾ ਵਿਰੋਧ, ਮਾਂ, ਧੀ, ਪਤਨੀ, ਸਮਾਜਿਕ ਨਿਆਂ।