Articles
Authors and Affiliations:
DOI: 10.64119/armaan.vol.3.issue3.21
DOI URL: https://doi.org/10.64119/armaan.vol.3.issue3.21
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਕਵਿਤਾ ਇਕ ਅਜਿਹਾ ਸਾਹਿਤ ਰੂਪ ਹੈ ਜਿਸ ਦੇ ਮਾਧਿਅਮ ਰਾਹੀਂ ਕਵੀ ਆਪਣੇ ਮਨ ਦੇ ਅਹਿਸਾਸਾਂ, ਭਾਵਨਾਵਾਂ, ਤਜ਼ਰਬਿਆਂ ਅਤੇ ਸਮਾਜਿਕ ਜੀਵਨ ਵਰਤਾਰੇ ਦੇ ਵਿਭਿੰਨ ਪਹਿਲੂਆਂ ਨੂੰ ਆਪਣੇ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਦੇ ਪ੍ਰਸੰਗ ਤੋਂ ਪੇਸ਼ ਕਰਦਾ ਹੈ। ਇਸ ਸੰਦਰਭ ਵਿਚ ਹੱਥਲੇ ਪੇਪਰ ਵਿਚ ‘ਸਹੁੰ ਲੱਗੇ’ ਕਾਵਿ ਪੁਸਤਕ ਦਾ ਅਧਿਐਨ ਕਰਦਿਆਂ ਮਨਵੀਰ ਭੁੱਲਰ ਦੀ ਕਾਵਿ ਦ੍ਰਿਸ਼ਟੀ ਨੂੰ ਪਛਾਨਣ ਦਾ ਯਤਨ ਕੀਤਾ ਗਿਆ ਹੈ। ਮਨਵੀਰ ਦਾ ਕਾਵਿ ਪਾਠਕ ਨੂੰ ਜੀਵਨ ਵਿਚ ਵਾਪਰਦੇ ਦੁੱਖ, ਸੁੱਖ, ਪਿਆਰ, ਨਫ਼ਰਤ, ਆਪਣੇ ਅਤੇ ਬੇਗਾਨੇ ਰਿਸ਼ਤਿਆਂ ਦੇ ਅਹਿਸਾਸਾਂ, ਭਾਵਨਾਵਾਂ, ਸਾਂਝਾ, ਲੋੜਾਂ ਅਤੇ ਥੁੜਾਂ ਦੇ ਰੂਬਰੂ ਕਰਾਉਂਦਾ ਹੈ। ਇਸ ਦੇ ਨਾਲ ਹੀ ਪੁਸਤਕ ਵਿਚ ਕਵੀ ਨੇ ਸਮਾਜਕ, ਸਭਿਆਚਾਰਕ, ਰਾਜਸੀ ਅਤੇ ਧਾਰਮਿਕ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ। ਕਵੀ ਨੇ ਸਰਲ ਸ਼ਬਦਾਂ, ਪ੍ਰਤੀਕਾਂ ਅਤੇ ਚਿੰਨ੍ਹਾਂ ਦੇ ਮਾਧਿਅਮ ਰਾਹੀਂ ਜੀਵਨ ਨਾਲ ਜੁੜੇ ਵਿਭਿੰਨ ਵਿਸ਼ਿਆਂ ਨੂੰ ਬਹੁਤ ਖੂਬਸੂਰਤ ਅੰਦਾਜ ਵਿਚ ਪੇਸ਼ ਕੀਤਾ ਹੈ। ਕਵੀ ਦੇ ਕਹਿਣ ਅਨੁਸਾਰ ਕਿ ਇਹ ਕਵਿਤਾਵਾਂ ਤਾਂ ਉਸ ਦੀਆਂ ਝੱਲੀਆਂ ਹਨ ਪਰ ਨੀਝ ਨਾਲ ਕੀਤੇ ਕਾਵਿ ਅਧਿਐਨ ਤੋਂ ਅਹਿਸਾਸ ਹੁੰਦਾ ਹੈ ਕਿ ਮਨਵੀਰ ਮਨ ਦੀਆਂ ਇਹ ਝੱਲੀਆਂ ਵੀ ਮਾਨਵੀਂ ਜੀਵਨ ਵਰਤਾਰੇ ਦੇ ਕਈ ਗਹਿਰੇ ਭੇਦ ਖੋਲ੍ਹਦੀਆਂ ਹੋਈਆਂ ਜੀਵਨ ਸੱਚ ਸਬੰਧੀ ਬਹੁਤ ਠੁੱਕਦਾਰ ਗੱਲਾਂ ਕਰ ਗਈਆਂ ਹਨ। ਇਸ ਤਰ੍ਹਾਂ ਮਨਵੀਰ ਦੀ ਕਾਵਿ ਦ੍ਰਿਸ਼ਟੀ ਵਿਭਿੰਨ ਸਮਾਜਕ ਸਰੋਕਾਰਾਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ।
ਕੀਵਰਡ (Keyword): ਕੁਦਰਤ, ਭਰੋਸਾ, ਕਾਤਲ, ਹਨੇਰਾ, ਸੂਰਜ, ਸਪੱਸ਼ਟੀਕਰਨ, ਡਾਇਰੀ, ਮੱਲ੍ਹਮ, ਮਹਾਂਕਾਵਿ, ਸਿਰਨਾਵਾਂ, ਪ੍ਰਵਚਨ।