Articles
Authors and Affiliations:
DOI: 10.64119/armaan.vol.3.issue3.15
DOI URL: https://doi.org/10.64119/armaan.vol.3.issue3.15
Published Date: 05-09-2025
Issue: Vol. 3 Issue. 3 (July-September 2025)
Download Published Paper (PDF)
Download Publication Certificate
Abstract (ਸਾਰ):
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰੇਮਾਭਗਤੀ ਨੂੰ ਚੰਗੀ ਜੀਵਨ ਜਾਚ ਅਤੇ ਆਤਮਾ ਦੀ ਮੁਕਤੀ ਦਾ ਸਭ ਤੋਂ ਮਹੱਤਵਪੂਰਨ ਰਾਹ ਮੰਨਿਆ ਗਿਆ ਹੈ। ਇਹ ਕੋਈ ਸਿਰਫ਼ ਉਪਰਲੀ ਸੋਚ ਜਾਂ ਦਿਖਾਵਾ ਨਹੀਂ, ਸਗੋਂ ਹਿਰਦੇ ਦੀ ਗਹਿਰਾਈਆਂ ਵਿੱਚੋਂ ਫੁੱਟਿਆ ਸੱਚੇ ਪਿਆਰ ਅਤੇ ਅਟੱਲ ਸਮਰਪਣ ਦਾ ਸੁਚੱਜਾ ਤੇ ਪਵਿਤ੍ਰ ਪ੍ਰਗਟਾਵਾ ਹੈ। ਪ੍ਰੇਮਾਭਗਤੀ-ਪਰਮਾਤਮਾ ਨਾਲ ਦਿਲੋਂ ਪਿਆਰ ਕਰਨਾ ਹੈ । ਇਹ ਪਿਆਰ ਕੋਈ ਸਧਾਰਨ ਸੰਸਾਰੀ ਭਾਵਨਾ ਨਹੀਂ, ਬਲਕਿ ਅਸਲ ਰੂਹਾਨੀ ਅਨੁਭੂਤੀ ਹੈ, ਜੋ ਮਨੁੱਖ ਦੇ ਦਿਲ ਨੂੰ ਸਾਫ਼, ਨਿਰਮਲ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਚਲਾਉਂਦਾ ਹੈ। ਗੁਰੂ ਮਨੁੱਖ ਨੂੰ ਆਪਣੇ ਵਿਕਾਰਾਂ ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤੋਂ ਛੁਟਕਾਰਾ ਦਵਾ ਕੇ ਬਾਣੀ ਅਤੇ ਸਾਧਸੰਗਤ ਨਾਲ ਜੋੜਦਾ ਹੈ। ਇਸ ਰਾਹ ‘ਤੇ ਚੱਲਦਿਆਂ, ਮਨੁੱਖ ਦਾ ਚਿੱਤ ਨਾਮ ਰਸ ਵਿਚ ਰੰਗ ਜਾਂਦਾ ਹੈ ਅਤੇ ਉਹ ਸਦਾ ਪ੍ਰਭੂ ਦੇ ਸਿਮਰਨ ਵਿੱਚ ਮਗਨ ਰਹਿੰਦਾ ਹੈ। ਗੁਰੂ ਦੀ ਕਿਰਪਾ ਨਾਲ ਮਨੁੱਖ ਦੇ ਮਨ ਦੀ ਅਗਨੀ ਬੁਝ ਜਾਂਦੀ ਹੈ ਅਤੇ ਉਹ ਪਵਿੱਤਰਤਾ ਦੀ ਅਵਸਥਾ ਵਿੱਚ ਪਹੁੰਚਦਾ ਹੈ। ਇਸ ਪ੍ਰੇਮਾਭਗਤੀ ਰਾਹੀਂ ਮਨੁੱਖ ਨਾ ਸਿਰਫ਼ ਦੁਨਿਆਵੀ ਦੁੱਖਾਂ ਤੋਂ ਮੁਕਤ ਹੁੰਦਾ ਹੈ, ਬਲਕਿ ਉਹ ਪਰਮਾਤਮਾ ਨਾਲ ਇਕ ਰੂਹਾਨੀ ਮਿਲਾਪ ਵੀ ਕਰਦਾ ਹੈ, ਜੋ ਜੀਵਨ ਨੂੰ ਅਸਲੀ ਮਕਸਦ ਅਤੇ ਅਰਥ ਦਿੰਦਾ ਹੈ। ਗੁਰੂ ਤੋਂ ਬਿਨਾ ਇਸ ਰਸਤੇ ‘ਤੇ ਨਹੀਂ ਚਲਿਆ ਜਾ ਸਕਦਾ। ਇਸ ਲਈ ਗੁਰੂ ਦੀ ਸੇਵਾ, ਸਤਸੰਗਤ ਵਿੱਚ ਰਹਿਣਾ ਅਤੇ ਨਾਮ ਜਪਣਾ ਪ੍ਰੇਮਾਭਗਤੀ ਦੀ ਸਭ ਤੋਂ ਵੱਡੀ ਚਾਬੀ ਹੈ, ਜਿਸ ਰਾਹੀਂ ਮੰਜ਼ਿਲ ਤਕ ਪਹੁੰਚਿਆ ਜਾ ਸਕਦਾ ਹੈ। ਗੁਰੂ ਆਪਣੇ ਭਗਤ ਨੂੰ ਵਿਕਾਰਾਂ ਤੋਂ ਹਟਾਕੇ ਬਾਣੀ ਅਤੇ ਪਰਮਾਤਮਾ ਨਾਲ ਜੋੜਦਾ ਹੈ ਅਤੇ ਰੱਬੀ ਮਿਲਾਪ ਕਰਵਾਉਂਦਾ ਹੈ।
ਕੀਵਰਡ (Keyword): ਸ੍ਰੀ ਗੁਰੂ ਗ੍ਰੰਥ ਸਾਹਿਬ, ਪ੍ਰੇਮਾਭਗਤੀ, ਗੁਰੂ, ਵਿਕਾਰ, ਸਾਧ-ਸੰਗਤ, ਸਦਗੁਣ, ਰੱਬੀ-ਮਿਲਾਪ।